ਰਾਮ ਮੰਦਰ ਦੇ ਮੁੱਖ ਪੁਜਾਰੀ ਆਚਾਰੀਆ ਸਤੇਂਦਰ ਦਾਸ ਦਾ ਦਿਹਾਂਤ

Wednesday, Feb 12, 2025 - 10:33 AM (IST)

ਰਾਮ ਮੰਦਰ ਦੇ ਮੁੱਖ ਪੁਜਾਰੀ ਆਚਾਰੀਆ ਸਤੇਂਦਰ ਦਾਸ ਦਾ ਦਿਹਾਂਤ

ਅਯੁੱਧਿਆ- ਅਯੁੱਧਿਆ ਵਿਚ ਸ਼੍ਰੀ ਰਾਮ ਜਨਮ ਭੂਮੀ ਮੰਦਰ ਦੇ ਮੁੱਖ ਪੁਜਾਰੀ ਆਚਾਰੀਆ ਸਤੇਂਦਰ ਦਾਸ ਦਾ ਦਿਹਾਂਤ ਹੋ ਗਿਆ ਹੈ। ਲਖਨਊ ਦਾ PGI 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਉਨ੍ਹਾਂ ਨੂੰ ਬ੍ਰੇਨ ਹੈਮਰੇਜ ਸੀ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਕੁਝ ਸਮੇਂ ਬਾਅਦ PGI ਤੋਂ ਅਯੁੱਧਿਆ ਲਿਜਾਇਆ ਜਾਵੇਗਾ। ਇਹ ਐਲਾਨ ਰਾਮ ਮੰਦਰ ਟਰੱਸਟ ਨੇ ਕੀਤਾ ਹੈ। 

ਇਹ ਵੀ ਪੜ੍ਹੋ- ਮੁੰਡੇ ਦਾ 'CIBIL ਸਕੋਰ' ਸੀ ਘੱਟ, ਕੁੜੀ ਵਾਲਿਆਂ ਨੇ ਤੋੜ 'ਤਾ ਵਿਆਹ

ਦੱਸ ਦੇਈਏ ਕਿ ਰਾਮ ਮੰਦਰ ਦੇ ਮੁੱਖ ਪੁਜਾਰੀ ਆਚਾਰੀਆ ਸਤੇਂਦਰ ਦਾਸ 1993 ਤੋਂ ਰਾਮ ਲੱਲਾ ਦੀ ਸੇਵਾ ਵਿਚ ਤਾਇਨਾਤ ਸਨ। ਰਾਮ ਮੰਦਰ ਟਰੱਸਟ ਨੇ ਸਤੇਂਦਰ ਦਾਸ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦੀ ਮੌਤ ਕਾਰਨ ਰਾਮ ਨਗਰੀ ਦੇ ਮੱਠਾਂ ਅਤੇ ਮੰਦਰਾਂ ਵਿਚ ਵੀ ਸੋਗ ਦੀ ਲਹਿਰ ਹੈ। ਹਾਲ ਹੀ 'ਚ ਉਨ੍ਹਾਂ ਨੂੰ ਬ੍ਰੇਨ ਹੈਮਰੇਜ ਹੋਣ ਤੋਂ ਬਾਅਦ PGI 'ਚ ਦਾਖ਼ਲ ਕਰਵਾਇਆ ਗਿਆ ਸੀ।

ਇਹ ਵੀ ਪੜ੍ਹੋ- ਆਧਾਰ ਕਾਰਡ ਨੂੰ ਲੈ ਕੇ ਆਈ ਨਵੀਂ ਅਪਡੇਟ, ਜਲਦੀ ਕਰ ਲਓ ਇਹ ਕੰਮ

2 ਫਰਵਰੀ ਨੂੰ ਸਤੇਂਦਰ ਦਾਸ ਨੂੰ ਸਟ੍ਰੋਕ ਦੇ ਚੱਲਦੇ ਅਯੁੱਧਿਆ ਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੋਂ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਪਹਿਲਾਂ ਟਰਾਮਾ ਸੈਂਟਰ ਅਤੇ ਫਿਰ ਲਖਨਊ PGI ਰੈਫਰ ਕੀਤਾ ਗਿਆ ਸੀ। ਹਸਪਤਾਲ ਪ੍ਰਸ਼ਾਸਨ ਵੱਲੋਂ ਜਾਰੀ ਸਿਹਤ ਬੁਲੇਟਿਨ ਅਨੁਸਾਰ ਉਹ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਗੰਭੀਰ ਬrਮਾਰੀਆਂ ਤੋਂ ਵੀ ਪੀੜਤ ਸਨ।

ਇਹ ਵੀ ਪੜ੍ਹੋ-  ਘਰ-ਘਰ ਲੱਗਣਗੇ ਪ੍ਰੀਪੇਡ ਸਮਾਰਟ ਮੀਟਰ, ਇਸ ਤਰ੍ਹਾਂ ਹੋਣਗੇ ਰੀਚਾਰਜ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News