ਅਯੁੱਧਿਆ : ਰਾਮ ਮੰਦਰ ਭੂਮੀ ਪੂਜਨ ਦਾ ਪ੍ਰੋਗਰਾਮ ਸ਼ੁਰੂ, ਪੀ.ਐੱਮ. ਮੋਦੀ ਨੇ ਕੀਤੀ ਪੂਜਾ

08/05/2020 12:30:22 PM

ਅਯੁੱਧਿਆ- ਅਯੁੱਧਿਆ 'ਚ ਰਾਮ ਮੰਦਰ ਦੇ ਭੂਮੀ ਪੂਜਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਅਯੁੱਧਿਆ ਪਹੁੰਚ ਕੇ ਸਭ ਤੋਂ ਪਹਿਲਾਂ ਹਨੂੰਮਾਨਗੜ੍ਹੀ ਮੰਦਰ 'ਚ ਪੂਜਾ ਕੀਤੀ, ਇਸ ਤੋਂ ਬਾਅਦ ਰਾਮਲਲਾ ਦੇ ਦਰਸ਼ਨ ਕਰ ਕੇ ਭੂਮੀ ਪੂਜਨ ਦੇ ਪ੍ਰੋਗਰਾਮ 'ਚ ਸ਼ਾਮਲ ਹੋਏ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਸਮੇਤ ਕਈ ਮਹਿਮਾਨ ਭੂਮੀ ਪੂਜਨ 'ਚ ਮੌਜੂਦ ਰਹੇ। ਅਯੁੱਧਿਆ ਨੂੰ ਪੂਰੀ ਤਰ੍ਹਾਂ ਸਜਾਇਆ ਗਿਆ ਹੈ, ਦੀਵਾਲੀ ਵਰਗਾ ਮਾਹੌਲ ਹੈ ਅਤੇ ਸੁਰੱਖਿਆ ਦੇ ਸਖਤ ਇੰਤਜ਼ਾਮ ਹਨ। 
ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਮ ਮੰਦਰ ਭੂਮੀ ਪੂਜਨ ਸਥਾਨ 'ਤੇ ਪਹੁੰਚ ਗਏ ਹਨ। ਭੂਮੀ ਪੂਜਨ ਦਾ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ। ਪੀ.ਐੱਮ. ਮੋਦੀ ਨਾਲ ਯੋਗੀ ਆਦਿੱਤਿਯਨਾਥ, ਮੋਹਨ ਭਾਗਵਤ, ਆਨੰਦੀ ਬੇਨ ਪਟੇਲ ਮੌਜੂਦ ਹਨ। ਪ੍ਰਧਾਨ ਮੰਤਰੀ ਮੋਦੀ ਇਸ ਸਮੇਂ ਰਾਮ ਮੰਦਰ ਦੇ ਭੂਮੀ ਪੂਜਨ 'ਚ ਬੈਠੇ ਹੋਏ ਹਨ ਅਤੇ ਪੂਜਾ ਦੀਆਂ ਸਾਰੀਆਂ ਵਿਧੀਆਂ ਪੂਰੀਆਂ ਕਰ ਰਹੇ ਹਨ। ਪੂਜਾ ਕਰਨ ਵਾਲੇ ਸੰਤ ਨੇ ਦੱਸਿਆ ਕਿ ਦੇਸ਼ ਅਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਪੱਥਰ ਲਿਆਂਦੇ ਗਏ ਹਨ, ਜਿਨ੍ਹਾਂ 'ਤੇ ਸ਼੍ਰੀਰਾਮ ਦਾ ਨਾਂ ਲਿਖਿਆ ਹੈ। ਇਸ ਦੇ ਨਾਲ ਹੀ ਹੁਣ ਭੂਮੀ ਪੂਜਨ ਦਾ ਕੰਮ ਸ਼ੁਰੂ ਹੋ ਗਿਆ ਹੈ। ਪੀ.ਐੱਮ. ਮੋਦੀ ਦੇ ਨਾਂ 'ਤੇ ਪੱਥਰ ਰੱਖਿਆ ਗਿਆ ਹੈ।


DIsha

Content Editor

Related News