ਰਾਮਲਲਾ ਦੇ ਦਰਸ਼ਨਾਂ ਲਈ ਰਾਜਸਥਾਨ ਤੋਂ ਪੈਦਲ ਤੁਰੇ 2 ਭਗਤ, 28 ਦਿਨਾਂ ਤੋਂ 965 ਕਿਲੋਮੀਟਰ ਦੀ ਕਰ ਰਹੇ ਯਾਤਰਾ
Tuesday, Jan 16, 2024 - 07:57 PM (IST)
ਬਾਰਾਬੰਕੀ- 22 ਜਨਵਰੀ ਨੂੰ ਅਯੁੱਧਿਆ 'ਚ ਭਗਵਾਨ ਸ਼੍ਰੀ ਰਾਮ ਦੇ ਵਿਸ਼ਾਲ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਹੋਣੀ ਹੈ। ਦੇਸ਼-ਵਿਦੇਸ਼ ਤੋਂ ਲੋਕ ਇਸ ਵਿਸ਼ਾਲ ਸਮਾਰੋਹ 'ਚ ਸ਼ਾਮਲ ਹੋਣ ਲਈ ਪਹੁੰਚਣਗੇ। ਉਥੇ ਹੀ ਪੂਰੇ ਦੇਸ਼ ਭਰ 'ਚ ਭਗਵਾਨ ਸ਼੍ਰੀ ਰਾਮ ਪ੍ਰਤੀ ਆਸਥਾ ਰੱਖਣ ਵਾਲੇ ਲੋਕਾਂ 'ਚ ਵੀ ਗਜ਼ਬ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਵਿਚਕਾਰ ਰਾਜਸਥਾਨ ਤੋਂ ਦੋ ਨੌਜਵਾਨ ਸ਼੍ਰੀ ਰਾਮ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਪਿਛਲੇ 28 ਦਿਨਾਂ ਤੋਂ ਪੈਦਲ ਯਾਤਰਾ 'ਤੇ ਨਿਕਲੇ ਹਨ। ਇਸ ਕੜਾਕੇ ਦੀ ਠੰਡ ਦੀ ਪਰਵਾਹ ਨਾ ਕਰਦੇ ਹੋਏ ਭਗਵਾਨ ਸ਼੍ਰੀ ਰਾਮ ਪ੍ਰਤੀ ਇਨ੍ਹੀ ਦਿਨੀਂ ਨੌਜਵਾਨਾਂ ਦੀ ਆਸਥਾ ਦੇਖਦੇ ਹੀ ਬਣਦੀ ਹੈ ਕਿਉਂਕਿ 965 ਕਿਲੋਮੀਟਰ ਦੀਪੈਦਲ ਯਾਤਰਾ ਕਰਨਾ ਕੋਈ ਆਸਾਨ ਗੱਲ ਨਹੀਂ ਹੈ।
ਇਹ ਵੀ ਪੜ੍ਹੋ- Ram Mandir: ਭਗਤੀ ਦੀ ਖੁਸ਼ਬੂ ਨਾਲ ਮਹਿਕੀ ਅਯੁੱਧਿਆ, ਬਾਲੀ ਗਈ 108 ਫੁੱਟ ਲੰਬੀ ਅਗਰਬੱਤੀ
ਇਹ ਵੀ ਪੜ੍ਹੋ- ਰਾਮ ਮੰਦਰ ਨੂੰ ਭੇਂਟ ਕੀਤੀ ਜਾਵੇਗੀ 'ਵਿਰਾਟ' ਰਾਮਾਇਣ, 3000 ਕਿਲੋ ਹੋਵੇਗਾ ਭਾਰ, ਮੋਟਰ ਨਾਲ ਪਲਟਿਆ ਜਾਵੇਗਾ ਪੰਨਾ
ਦੱਸ ਦੇਈਏ ਕਿ ਰਾਜਸਥਾਨ ਦੇ ਭੀਲਵਾੜਾ ਤੋਂ ਬੀਤੇ 28 ਦਿਨਾਂ ਤੋਂ ਪੈਦਲ ਯਾਤਰਾ ਕਰਦੇ ਹੋਏ ਦੋ ਨੌਜਵਾਨ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ 'ਚ ਪਹੁੰਚਿਆ ਹੈ। ਇਹ ਦੋਵੇਂ ਨੌਜਵਾਨ ਅਯੁੱਧਿਆ 'ਚ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ 'ਚ ਸ਼ਾਮਲ ਹੋਣ ਨਿਕਲੇ ਹਨ। ਕੜਾਕੇ ਦੀ ਠੰਡ 'ਚ ਇਹ ਦੋਵੇਂ ਨੌਜਵਾਨ ਪੈਰਾਂ 'ਚ ਸਿਰਫ ਚੱਪਲ ਪਹਿਨ ਕੇ ਬੀਤੇ 28 ਦਿਨਾਂ ਤੋਂ ਪੈਦਲ ਯਾਤਰਾ ਕਰ ਰਹੇ ਹਨ। ਅਜੇ ਬਾਰਾਬੰਕੀ ਤੋਂ ਕਰੀਬ 3 ਤੋਂ ਚਾਰ ਦਿਨਾਂ ਤਕ ਉਨ੍ਹਾਂ ਨੂੰ ਅਯੁੱਧਿਆ ਪਹੁੰਚਣ 'ਚ ਲੱਗੇਗਾ।
ਇਹ ਵੀ ਪੜ੍ਹੋ- ਮਕਰ ਸੰਕ੍ਰਾਂਤੀ ਮੌਕੇ PM ਮੋਦੀ ਨੇ ਗਊਆਂ ਨੂੰ ਖੁਆਇਆ ਚਾਰਾ, ਖੂਬ ਵਾਇਰਲ ਹੋ ਰਹੀਆਂ ਤਸਵੀਰਾਂ
ਪੈਦਲ ਯਾਤਰਾ ਕਰ ਰਹੇ ਆਸ਼ੀਸ਼ ਕੁਮਾਰ ਵੈਸ਼ਣਵ ਅਤੇ ਰਾਜੂ ਲਾਲ ਨੇ ਦੱਸਿਆ ਕਿ ਅਯੁੱਧਿਆ 'ਚ ਭਗਵਾਨ ਸ਼੍ਰੀ ਰਾਮ ਦੇ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਦੇ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਉਨ੍ਹਾਂ ਨੇ ਪੈਦਲ ਯਾਤਰਾ ਕਰਨ ਦਾ ਪ੍ਰਣ ਲਿਆ ਸੀ। ਇਸ ਲਈ ਬੀਤੇ 28 ਦਿਨਾਂ ਤੋਂ ਦੋਵੇਂ ਨੌਜਵਾਨ ਆਪਣੇ ਘਰ ਭੀਲਵਾੜਾ ਰਾਜਸਥਾਨ ਤੋਂ ਪੈਦਲ ਚੱਲ ਪਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਗਵਾਨ ਉਨ੍ਹਾਂ ਦੇ ਨਾਲ ਹਨ। ਇਸ ਲਈ ਇੰਨੇ ਦਿਨਾਂ ਦੀ ਯਾਤਰਾ ਦੌਰਾਨ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਈ। 3 ਤੋਂ ਚਾਰ ਦਿਨਾਂ ਦੇ ਅੰਦਰ ਉਹ ਆਪਣੇ ਭਗਵਾਨ ਸ਼੍ਰੀਰਾਮ ਦੀ ਨਗਰੀ 'ਚ ਪਹੁੰਚ ਜਾਣਗੇ। ਭੀਲਵਾੜਾ ਤੋਂ ਅਯੁੱਧਿਆ ਦੀ ਦੂਰੀ ਲਗਭਗ 965 ਕਿਲੋਮੀਟਰ ਹੈ ਪਰ ਉਨ੍ਹਾਂ ਦੀ ਆਸਥਾ ਦੇ ਅੱਗੇ ਇਸ ਦੂਰੀ ਨੇ ਵੀ ਗੋਡੇ ਟੇਕ ਦਿੱਤੇ ਹਨ।