ਰਾਮਲਲਾ ਦਾ  'ਸੂਰਜ ਤਿਲਕ': 4 ਮਿੰਟ ਲਲਾਟ 'ਤੇ ਪਈਆਂ ਕਿਰਨਾਂ , PM ਮੋਦੀ ਨੇ ਵੀ ਕੀਤੇ ਲਾਈਵ ਦਰਸ਼ਨ

Friday, Mar 27, 2026 - 01:13 PM (IST)

ਰਾਮਲਲਾ ਦਾ  'ਸੂਰਜ ਤਿਲਕ': 4 ਮਿੰਟ ਲਲਾਟ 'ਤੇ ਪਈਆਂ ਕਿਰਨਾਂ , PM ਮੋਦੀ ਨੇ ਵੀ ਕੀਤੇ ਲਾਈਵ ਦਰਸ਼ਨ

ਅਯੁੱਧਿਆ- ਰਾਮ ਨੌਮੀ ਦੇ ਪਵਿੱਤਰ ਮੌਕੇ 'ਤੇ ਅੱਜ ਰਾਮਨਗਰੀ ਅਯੁੱਧਿਆ 'ਚ ਇਕ ਅਦਭੁਤ ਅਤੇ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਿਆ, ਜਦੋਂ ਆਧੁਨਿਕ ਵਿਗਿਆਨ ਅਤੇ ਅਧਿਆਤਮ ਦੇ ਸੰਗਮ ਨਾਲ ਪ੍ਰਭੂ ਰਾਮਲਲਾ ਦਾ 'ਸੂਰਜ ਤਿਲਕ' ਕੀਤਾ ਗਿਆ। ਸ਼ੁੱਕਰਵਾਰ ਦੁਪਹਿਰ ਠੀਕ 12 ਵਜੇ ਅਭਿਜੀਤ ਮਹੂਰਤ ਦੌਰਾਨ ਸੂਰਜ ਦੀਆਂ ਕਿਰਨਾਂ ਨੇ ਲਲਾਟ ਨੂੰ ਲਗਭਗ 4 ਮਿੰਟ ਤੱਕ ਰੌਸ਼ਨ ਕੀਤਾ।

ਵਿਗਿਆਨੀਆਂ ਦਾ ਕਮਾਲ 

ਇਸ ਇਤਿਹਾਸਕ ਪਲ ਨੂੰ ਸਾਕਾਰ ਕਰਨ ਲਈ ਬੈਂਗਲੁਰੂ ਦੇ ਵਿਗਿਆਨੀਆਂ ਨੇ ਵਿਸ਼ੇਸ਼ ਉਪਕਰਣ ਤਿਆਰ ਕੀਤੇ ਸਨ। ਦਰਪਣਾਂ (ਸ਼ੀਸ਼ਿਆਂ) ਅਤੇ ਲੈਂਸਾਂ ਦੀ ਮਦਦ ਨਾਲ ਸੂਰਜ ਦੀਆਂ ਕਿਰਨਾਂ ਨੂੰ ਮੰਦਰ ਦੇ ਉਪਰਲੇ ਹਿੱਸੇ ਤੋਂ ਪਰਾਵਰਤਿਤ ਕਰਕੇ ਸਿੱਧਾ ਰਾਮਲਲਾ ਦੇ ਮੱਥੇ ਤੱਕ ਪਹੁੰਚਾਇਆ ਗਿਆ। ਦਿਲਚਸਪ ਗੱਲ ਇਹ ਹੈ ਕਿ ਇਹ ਸਿਸਟਮ ਅਗਲੇ 19 ਸਾਲਾਂ ਤੱਕ ਸੂਰਜ ਦੀ ਬਦਲਦੀ ਚਾਲ ਦੇ ਬਾਵਜੂਦ ਬਿਨਾਂ ਕਿਸੇ ਛੇੜਛਾੜ ਦੇ ਕੰਮ ਕਰਦਾ ਰਹੇਗਾ।

PunjabKesari

ਪੀ.ਐੱਮ. ਮੋਦੀ ਅਤੇ ਸੀ.ਐੱਮ. ਯੋਗੀ ਨੇ ਪ੍ਰਗਟਾਏ ਭਾਵ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਅਦਭੁਤ ਦ੍ਰਿਸ਼ ਦੇ ਲਾਈਵ ਟੀਵੀ ਰਾਹੀਂ ਦਰਸ਼ਨ ਕੀਤੇ ਅਤੇ ਪੂਜਾ-ਅਰਚਨਾ ਕੀਤੀ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਨੂੰ ਸਨਾਤਨ ਸੰਸਕ੍ਰਿਤੀ ਦੀ ਜਾਗ੍ਰਿਤੀ ਦਾ ਪ੍ਰਤੀਕ ਦੱਸਦਿਆਂ ਕਿਹਾ ਕਿ ਇਹ 'ਸੂਰਜ ਤਿਲਕ' ਵਿਕਸਿਤ ਅਤੇ ਆਤਮ-ਨਿਰਭਰ ਭਾਰਤ ਦੇ ਸੰਕਲਪਾਂ ਨੂੰ ਦਿਸ਼ਾ ਦੇ ਰਿਹਾ ਹੈ।

ਸ਼ਰਧਾਲੂਆਂ ਲਈ ਵਿਸ਼ੇਸ਼ 

ਰਾਮ ਨਵਮੀ 'ਤੇ ਉਮੜੀ ਭਾਰੀ ਭੀੜ ਦੇ ਮੱਦੇਨਜ਼ਰ ਮੰਦਰ ਦੇ ਪ੍ਰਬੰਧਕਾਂ ਨੇ ਦਰਸ਼ਨਾਂ ਦੇ ਸਮੇਂ 'ਚ ਵਾਧਾ ਕੀਤਾ ਹੈ। ਹੁਣ ਸ਼ਰਧਾਲੂ ਸਵੇਰੇ 5 ਵਜੇ ਤੋਂ ਰਾਤ 11 ਵਜੇ ਤੱਕ ਪ੍ਰਭੂ ਦੇ ਦਰਸ਼ਨ ਕਰ ਸਕਦੇ ਹਨ। ਸੂਰਜ ਤਿਲਕ ਦੀ ਮਰਯਾਦਾ ਨੂੰ ਬਣਾਈ ਰੱਖਣ ਲਈ ਉਸ ਸਮੇਂ ਦੌਰਾਨ ਵੀ.ਆਈ.ਪੀ. ਐਂਟਰੀ 'ਤੇ ਪਾਬੰਦੀ ਲਗਾਈ ਗਈ ਸੀ ਤਾਂ ਜੋ ਆਮ ਸ਼ਰਧਾਲੂਆਂ ਨੂੰ ਕੋਈ ਦਿੱਕਤ ਨਾ ਆਵੇ। ਰਾਮਲਲਾ ਦੀ ਪ੍ਰਾਣ-ਪ੍ਰਤਿਸ਼ਠਾ ਤੋਂ ਬਾਅਦ ਇਹ ਬਾਲਕ ਰਾਮ ਦਾ ਦੂਜਾ ਸੂਰਜ ਤਿਲਕ ਹੈ, ਜਿਸ ਨੂੰ ਦੇਸ਼-ਦੁਨੀਆ ਦੇ ਕਰੋੜਾਂ ਲੋਕਾਂ ਨੇ ਸਿੱਧੇ ਪ੍ਰਸਾਰਣ ਰਾਹੀਂ ਦੇਖਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News