ਰਾਮ ਜੇਠਮਲਾਨੀ ਪੰਜ ਤੱਤਾਂ ''ਚ ਵਿਲੀਨ

Sunday, Sep 08, 2019 - 06:28 PM (IST)

ਰਾਮ ਜੇਠਮਲਾਨੀ ਪੰਜ ਤੱਤਾਂ ''ਚ ਵਿਲੀਨ

ਨਵੀਂ ਦਿੱਲੀ— ਸੀਨੀਅਰ ਵਕੀਲ ਅਤੇ ਸਾਬਕਾ ਕੇਂਦਰੀ ਕਾਨੂੰਨ ਮੰਤਰੀ ਰਾਮ ਜੇਠਮਲਾਨੀ ਦਾ ਐਤਵਾਰ ਨੂੰ ਦਿਹਾਂਤ ਹੋ ਗਿਆ। ਉਹ 95 ਸਾਲ ਦੇ ਸਨ। ਦਿੱਲੀ ਦੇ ਲੋਧੀ ਰੋਡ ਸਥਿਤ ਸ਼ਮਸ਼ਾਨਘਾਟ 'ਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਜੇਠਮਲਾਨੀ ਦੇ ਅੰਤਿਮ ਸੰਸਕਾਰ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ ਕਈ ਨੇਤਾ ਸ਼ਾਮਲ ਹੋਣ ਪਹੁੰਚੇ। ਇੱਥੇ ਦੱਸ ਦੇਈਏ ਕਿ ਐਤਵਾਰ ਦੀ ਸਵੇਰ ਨੂੰ ਰਾਮ ਜੇਠਮਲਾਨੀ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਰਾਜ ਨੇਤਾ ਅਤੇ ਸੀਨੀਅਰ ਵਕੀਲ ਉਨ੍ਹਾਂ ਦੇ ਘਰ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਪੁੱਜੇ।

\ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੇ ਘਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਸੀਨੀਅਰ ਭਾਜਪਾ ਨੇਤਾ ਸੁਬਰਾਮਣੀਅਮ ਸਵਾਮੀ ਤੋਂ ਇਲਾਵਾ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ, ਰੱਖਿਆ ਮੰਤਰੀ ਰਾਜਨਾਥ ਸਿੰਘ, ਭਾਜਪਾ ਪ੍ਰਧਾਨ ਅਮਿਤ ਸ਼ਾਹ ਪਹੁੰਚੇ। ਇਨ੍ਹਾਂ ਨੇਤਾਵਾਂ ਤੋਂ ਇਲਾਵਾ ਰਾਜਦ ਨੇਤਾ ਮਨੋਜ ਝਾਅ, ਮਾਕਪਾ ਨੇਤਾ ਸੀਤਾਰਾਮ ਯੇਚੁਰੀ, ਸੀਨੀਅਰ ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ, ਸਾਬਕਾ ਜੱਜ ਕੁਰੀਅਨ ਜੋਸੇਫ ਅਤੇ ਸਿਧਾਰਥ ਲੂਥਰਾ ਨੇ ਵੀ ਉਨ੍ਹਾਂ ਦੇ ਅੰਤਿਮ ਦਰਸ਼ਨ ਕੀਤੇ।

ਜੇਠਮਲਾਨੀ ਦੇ ਪੁੱਤਰ ਮਹੇਸ਼ ਜੇਠਮਲਾਨੀ ਨੇ ਦੱਸਿਆ ਕਿ ਜੇਠਮਲਾਨੀ ਨੇ ਨਵੀਂ ਦਿੱਲੀ ਵਿਚ ਆਪਣੇ ਅਧਿਕਾਰਤ ਰਿਹਾਇਸ਼ ਵਿਚ ਸਵੇਰੇ ਪੌਣੇ 8 ਵਜੇ ਆਖਰੀ ਸਾਹ ਲਈ। ਮਹੇਸ਼ ਅਤੇ ਉਨ੍ਹਾਂ ਦੇ ਹੋਰ ਨੇੜਲੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਸਿਹਤ ਕੁਝ ਮਹੀਨਿਆਂ ਤੋਂ ਠੀਕ ਨਹੀਂ ਸੀ। ਉਨ੍ਹਾਂ ਦੇ ਪੁੱਤਰ ਨੇ ਦੱਸਿਆ ਕਿ ਕੁਝ ਦਿਨ ਬਾਅਦ 14 ਸਤੰਬਰ ਨੂੰ ਰਾਮ ਜੇਠਮਲਾਨੀ ਦਾ 96ਵਾਂ ਜਨਮਦਿਨ ਆਉਣ ਵਾਲਾ ਸੀ।


author

Sunny Mehra

Content Editor

Related News