ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ
Sunday, Apr 23, 2023 - 11:31 AM (IST)
ਨਵੀਂ ਦਿੱਲੀ- ਅਯੁੱਧਿਆ ਵਿਚ ਭਗਵਾਨ ਸ਼੍ਰੀ ਰਾਮ ਦਾ ਸੁੰਦਰ ਮੰਦਰ ਬਣਾਇਆ ਜਾ ਰਿਹਾ ਹੈ। ਰਾਮ ਜਨਮ ਭੂਮੀ ਕੰਪਲੈਕਸ 'ਚ ਉਸਾਰੀ ਦਾ ਕੰਮ ਜਾਰੀ ਹੈ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਅਯੁੱਧਿਆ ਰਾਮ ਮੰਦਰ ਨਿਰਮਾਣ ਦੀਆਂ ਤਾਜ਼ਾ ਤਸਵੀਰਾਂ ਨੂੰ ਸਾਂਝਾ ਕੀਤਾ ਹੈ। ਟਰੱਸਟ ਅਤੇ ਇਸ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਸੋਸ਼ਲ ਮੀਡੀਆ ’ਤੇ ਖੁਦ ਇਹ ਤਸਵੀਰਾਂ ਜਾਰੀ ਕੀਤੀਆਂ ਹਨ। ਮੰਦਰ ਦੇ ਭੂ-ਤਲ ਦਾ ਕੰਮ ਲਗਭਗ 80 ਫ਼ੀਸਦੀ ਪੂਰਾ ਹੋ ਚੁੱਕਾ ਹੈ ਅਤੇ ਗਰਭ ਗ੍ਰਹਿ ਦਾ ਨਿਰਮਾਣ ਵੀ ਲਗਭਗ 90 ਫ਼ੀਸਦੀ ਪੂਰਾ ਹੋ ਚੁੱਕਾ ਹੈ।
ਇਹ ਵੀ ਪੜ੍ਹੋ- ਜਾਮਾ ਮਸਜਿਦ 'ਚ ਅਦਾ ਕੀਤੀ ਗਈ ਈਦ ਦੀ ਨਮਾਜ਼, ਇਕ-ਦੂਜੇ ਨੂੰ ਗਲ਼ ਲਾ ਕਿਹਾ- 'ਈਦ ਮੁਬਾਰਕ'
ਮੰਨਿਆ ਜਾ ਰਿਹਾ ਹੈ ਕਿ ਦਸੰਬਰ ਦੇ ਅਖ਼ੀਰ ਤੋਂ ਪਹਿਲਾਂ ਰਾਮ ਮੰਦਰ ਆਪਣੇ ਸ਼ਾਨਦਾਰ ਰੂਪ ’ਚ ਨਜ਼ਰ ਆ ਸਕਦਾ ਹੈ। ਹਾਲਾਂਕਿ ਟਰੱਸਟ ਮੁਤਾਬਕ ਮੰਦਰ ’ਚ ਰਾਮ ਲੱਲਾ ਵਿਰਾਜਮਾਨ ਦਾ ਕੰਮ ਮਕਰ ਸੰਕ੍ਰਾਂਤੀ ਦੌਰਾਨ ਹੀ ਸੰਭਵ ਹੋਵੇਗਾ। ਚੰਪਤ ਰਾਏ ਨੇ ਮੰਦਰ ਨਿਰਮਾਣ ਦੀ ਜਾਣਕਾਰੀ ਦੇਣ ਦੇ ਨਾਲ ਹੀ ਟਵਿੱਟਰ 'ਤੇ ਇਹ ਵੀ ਲਿਖਿਆ ਕਿ ਸ਼੍ਰੀ ਰਾਮ ਮੰਦਰ ਦਾ ਨਿਰਮਾਣ ਕੰਮ ਤੇਜ਼ੀ ਨਾਲ ਹੋ ਰਿਹਾ ਹੈ। ਭਗਵਾਨ ਸ਼੍ਰੀ ਰਾਮ ਲੱਲਾ ਦਾ ਮੰਦਰ ਹੁਣ ਅਣਗਿਣਤ ਰਾਮ ਭਗਤਾਂ ਦੇ ਅਣਥੱਕ ਸੰਘਰਸ਼ ਦੇ ਸਿੱਟੇ ਵਜੋਂ ਹੁਣ ਆਕਾਰ ਲੈਂਦਾ ਦਿਸ ਰਿਹਾ ਹੈ।
ਇਹ ਵੀ ਪੜ੍ਹੋ- ਅਤੀਕ-ਅਸ਼ਰਫ ਦੇ ਕਤਲ ਦਾ ਲਵਾਂਗੇ ਬਦਲਾ, ਅੱਤਵਾਦੀ ਸੰਗਠਨ ਅਲਕਾਇਦਾ ਦੀ ਧਮਕੀ
ਟਰੱਸਟ ਮੁਤਾਬਕ ਮੰਦਰ ਦੇ ਪ੍ਰਥਮ ਤਲ ਦਾ ਕੰਮ ਦਸੰਬਰ ਤੱਕ ਪੂਰਾ ਹੋਣ ਦੀ ਉਮੀਦ ਹੈ। ਰਾਮ ਮੰਦਰ ਦਾ ਕੰਮ ਤੇਜ਼ੀ ਨਾਲ ਪੂਰਾ ਕਰਨ ਲਈ ਮੰਦਰ ਨਿਰਮਾਣ ਵਿਚ ਲੱਗੇ ਕਾਰੀਗਰਾਂ ਦੀ ਗਿਣਤੀ ਦੀ ਵਧਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਨਵਰੀ 2024 ਤੋਂ ਸ਼ਰਧਾਲੂ ਰਾਮ ਲੱਲਾ ਦੇ ਦਰਸ਼ਨ ਕਰ ਸਕਣਗੇ। ਇਸੇ ਟਾਈਮ ਲਾਈਨ ਨੂੰ ਧਿਆਨ ਵਿਚ ਰੱਖ ਕੇ ਨਿਰਮਾਣ ਕਾਰਜ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਸਿੰਧੂ ਜਲ ਸੰਧੀ ਦੁਨੀਆ ਦੇ ਪਵਿੱਤਰ ਸਮਝੌਤਿਆਂ 'ਚੋਂ ਇਕ, ਪਾਕਿ ਪਾ ਰਿਹੈ ਅੜਿੱਕੇ: ਗਜੇਂਦਰ ਸ਼ੇਖਾਵਤ