ਬੰਗਾਲ ਦੀ CM ਮਾਮਤਾ ਬੈਨਰਜੀ ਨੇ ਅਮਿਤਾਭ ਬੱਚਨ ਦੇ ਬੰਨ੍ਹੀ ਰੱਖੜੀ, ਕਿਹਾ- ਦੇਸ਼ ''ਚ ਨੰਬਰ ਵਨ ਹੈ ਬੱਚਨ ਪਰਿਵਾਰ

08/31/2023 11:30:52 AM

ਮੁੰਬਈ (ਬਿਊਰੋ) - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਬੰਗਲੇ ਜਲਸਾ 'ਚ ਉਨ੍ਹਾਂ ਨੂੰ ਮਿਲਣ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਇਥੇ ਮਮਤਾ ਬੈਨਰਜੀ ਬਿੱਗ ਬੀ ਨੂੰ ਰੱਖੜੀ ਬੰਨ੍ਹਣ ਆਏ ਸਨ। ਇਹ ਵੀ ਆਖਿਆ ਜਾ ਰਿਹਾ ਹੈ ਕਿ ਅਮਿਤਾਭ ਬੱਚਨ ਨੇ ਮਮਤਾ ਬੈਨਰਜੀ ਨੂੰ ਆਪਣੇ ਘਰ ਚਾਹ ਲਈ ਬੁਲਾਇਆ ਸੀ।

PunjabKesari

ਅਮਿਤਾਭ ਬੱਚਨ ਨਾਲ ਰੱਖੜੀ ਦਾ ਤਿਉਹਾਰ ਮਨਾਉਣ ਤੋਂ ਬਾਅਦ ਮਮਤਾ ਬੈਨਰਜੀ ਨੇ ਕਿਹਾ ਕਿ ਬੱਚਨ ਪਰਿਵਾਰ ਦੇਸ਼ 'ਚ ਨੰਬਰ 1 ਹੈ ਅਤੇ ਅੱਜ ਪੂਰੇ ਪਰਿਵਾਰ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਮਮਤਾ ਬੈਨਰਜੀ ਨੇ ਅਮਿਤਾਭ ਬੱਚਨ ਨੂੰ 'ਭਾਰਤ ਰਤਨ' ਕਿਹਾ ਸੀ। ਉਨ੍ਹਾਂ ਕਿਹਾ- ਅੱਜ ਮੈਂ ਬਹੁਤ ਖੁਸ਼ ਹਾਂ। ਮੈਂ ਅੱਜ ਅਮਿਤਾਭ ਨੂੰ ਰੱਖੜੀ ਬੰਨ੍ਹੀ ਹੈ। ਮੈਂ ਉਸ ਨੂੰ ਦੁਰਗਾ ਪੂਜਾ 'ਚ ਹਿੱਸਾ ਲੈਣ ਅਤੇ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ 'ਚ ਸ਼ਾਮਲ ਹੋਣ ਦਾ ਵੀ ਸੱਦਾ ਦਿੱਤਾ ਹੈ। ਦਰਅਸਲ, ਪੱਛਮੀ ਬੰਗਾਲ ਸਰਕਾਰ ਹਰ ਸਾਲ ਕੋਲਕਾਤਾ 'ਚ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਦਾ ਆਯੋਜਨ ਕਰਦੀ ਹੈ।

PunjabKesari

ਮਮਤਾ ਨੇ ਬੱਚਨ ਨੂੰ ਭਾਰਤ ਰਤਨ ਦੇਣ ਦੀ ਕੀਤੀ ਸੀ ਮੰਗ 
ਪਿਛਲੇ ਸਾਲ ਕੋਲਕਾਤਾ 'ਚ ਇੱਕ ਸਮਾਗਮ ਦੌਰਾਨ ਮਮਤਾ ਨੇ ਅਮਿਤਾਭ ਬੱਚਨ ਨੂੰ ਭਾਰਤ ਰਤਨ ਦੇਣ ਦੀ ਮੰਗ ਕੀਤੀ ਸੀ। ਮਮਤਾ ਬੈਨਰਜੀ ਦੇ ਅਮਿਤਾਭ ਬੱਚਨ ਦੀ ਪਤਨੀ ਅਤੇ ਰਾਜ ਸਭਾ ਮੈਂਬਰ ਜਯਾ ਬੱਚਨ ਨਾਲ ਵੀ ਚੰਗੇ ਸਬੰਧ ਹਨ।

PunjabKesari

ਮਮਤਾ ਵਿਰੋਧੀ ਪਾਰਟੀਆਂ ਦੀ ਬੈਠਕ 'ਚ ਸ਼ਾਮਲ ਹੋਣ ਲਈ ਆਈ ਹੈ ਮੁੰਬਈ 
ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (I.N.D.I.A.) ਦੀ ਤੀਜੀ ਮੀਟਿੰਗ 31 ਅਗਸਤ ਤੋਂ 1 ਸਤੰਬਰ ਤੱਕ ਗ੍ਰੈਂਡ ਹਯਾਤ ਹੋਟਲ, ਮੁੰਬਈ ਵਿਖੇ ਹੋਵੇਗੀ। ਇਸ ਮੀਟਿੰਗ 'ਚ ਸ਼ਾਮਲ ਹੋਣ ਲਈ ਮਮਤਾ ਬੈਨਰਜੀ ਮੁੰਬਈ ਆਈ ਹੋਈ ਹੈ। ਵਿਰੋਧੀ ਗਠਜੋੜ I.N.D.I.A ਦੇ ਨੇਤਾ 31 ਅਗਸਤ ਨੂੰ ਮੁੰਬਈ 'ਚ ਇਕੱਠੇ ਹੋਣਗੇ। ਉਸੇ ਦਿਨ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਗਠਜੋੜ ਦੇ ਨੇਤਾਵਾਂ ਲਈ ਰਾਤ ਦੇ ਖਾਣੇ ਦੀ ਮੇਜ਼ਬਾਨੀ ਕਰਨਗੇ। ਅਗਲੇ ਦਿਨ ਸਵੇਰੇ ਕਰੀਬ 10 ਵਜੇ ਮੀਟਿੰਗ ਸ਼ੁਰੂ ਹੋਵੇਗੀ। ਇਸ 'ਚ 26 ਪਾਰਟੀਆਂ ਦੇ ਆਗੂ ਹਿੱਸਾ ਲੈਣਗੇ। ਇਸ ਤੋਂ ਪਹਿਲਾਂ ਸੋਨੀਆ ਗਾਂਧੀ ਨੇ ਬੈਂਗਲੁਰੂ ਮੀਟਿੰਗ ਦੇ ਪਹਿਲੇ ਦਿਨ ਰਾਤ ਦੇ ਖਾਣੇ ਦਾ ਆਯੋਜਨ ਕੀਤਾ ਸੀ।

PunjabKesari

ਬਿੱਗ ਬੀ 'ਕੇਬੀਸੀ-15' ਦੀ ਕਰ ਰਹੇ ਹਨ ਮੇਜ਼ਬਾਨੀ 
ਇਨ੍ਹੀਂ ਦਿਨੀਂ ਅਮਿਤਾਭ ਬੱਚਨ 'ਕੌਨ ਬਣੇਗਾ ਕਰੋੜਪਤੀ' ਦੇ 15ਵੇਂ ਸੀਜ਼ਨ ਨੂੰ ਹੋਸਟ ਕਰਨ 'ਚ ਰੁੱਝੇ ਹੋਏ ਹਨ। ਪਿਛਲੇ ਸਾਲ ਉਨ੍ਹਾਂ ਦੀ ਫ਼ਿਲਮ 'ਉਚਾਈ' ਰਿਲੀਜ਼ ਹੋਈ ਸੀ। ਫ਼ਿਲਮ 'ਚ ਉਨ੍ਹਾਂ ਨਾਲ ਅਨੁਪਮ ਖੇਰ, ਬੋਮਨ ਇਰਾਨੀ ਅਤੇ ਡੈਨੀ ਨਜ਼ਰ ਆਏ ਸਨ। ਇਸ ਤੋਂ ਇਲਾਵਾ ਅਮਿਤਾਭ ਪ੍ਰਭਾਸ ਅਤੇ ਦੀਪਿਕਾ ਪਾਦੂਕੋਣ ਨਾਲ ਫ਼ਿਲਮ 'ਕਲਕੀ '2898 ਈ.ਡੀ' 'ਚ ਨਜ਼ਰ ਆਉਣਗੇ। 

PunjabKesari

PunjabKesari


sunita

Content Editor

Related News