ਰੱਖੜੀ ਦੇ ਦਿਨ ਭੈਣਾਂ ਨਾਲ ਜਾ ਰਹੇ ਇੰਜੀਨੀਅਰ ਦੀ ਚਾਈਨੀਜ਼ ਡੋਰ ਨੇ ਲਈ ਜਾਨ

Saturday, Aug 17, 2019 - 10:26 AM (IST)

ਰੱਖੜੀ ਦੇ ਦਿਨ ਭੈਣਾਂ ਨਾਲ ਜਾ ਰਹੇ ਇੰਜੀਨੀਅਰ ਦੀ ਚਾਈਨੀਜ਼ ਡੋਰ ਨੇ ਲਈ ਜਾਨ

ਨਵੀਂ ਦਿੱਲੀ— ਦਿੱਲੀ 'ਚ ਚਾਈਨੀਜ਼ ਡੋਰ ਇਕ ਵਾਰ ਫਿਰ ਜਾਨਲੇਵਾ ਸਾਬਤ ਹੋਈ। 15 ਅਗਸਤ 'ਤੇ ਰੱਖੜੀ ਦੇ ਦਿਨ ਚਾਈਨੀਜ਼ ਡੋਰ ਨੇ ਇਕ ਸਿਵਲ ਇੰਜੀਨੀਅਰ ਦੀ ਜਾਨ ਲੈ ਲਈ। 28 ਸਾਲਾ ਮਾਨਵ ਸ਼ਰਮਾ ਸਕੂਟਰ 'ਤੇ ਆਪਣੀਆਂ 2 ਭੈਣਾਂ ਨਾਲ ਕਿਸੇ ਰਿਸ਼ਤੇਦਾਰ ਦੇ ਘਰ ਜਾ ਰਿਹਾ ਸੀ। ਉਦੋਂ ਪੱਛਮੀ ਬਿਹਾਰ ਇਲਾਕੇ 'ਚ ਚਾਈਨੀਜ਼ ਡੋਰ ਉਸ ਦੀ ਗਰਦਨ 'ਚ ਅਟਕ ਗਿਆ ਅਤੇ ਕਾਫ਼ੀ ਡੂੰਘਾ ਜ਼ਖਮ ਕਰ ਦਿੱਤਾ।
ਪੁਲਸ ਅਨੁਸਾਰ ਡੋਰ ਨੇ ਗਰਦਨ 'ਚ ਇੰਨਾ ਡੂੰਘਾ ਜ਼ਖਮ ਕਰ ਦਿੱਤਾ ਕਿ ਉਹ ਸਕੂਟਰ ਰੋਕਦਾ, ਉਸ ਤੋਂ ਪਹਿਲਾਂ ਹੀ ਡਿੱਗ ਗਿਆ। ਮੌਕੇ 'ਤੇ ਪਹੁੰਚੇ ਲੋਕਾਂ ਨੇ ਨੌਜਵਾਨ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ। ਜਿੱਥੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ ਗਿਆ। ਹਾਲਾਂਕਿ ਇਸ ਘਟਨਾ 'ਚ ਦੋਵੇਂ ਛੋਟੀਆਂ ਭੈਣਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ।

ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਬੁੱਧ ਵਿਹਾਰ 'ਚ ਰਹਿੰਦਾ ਸੀ ਅਤੇ ਇਕ ਪ੍ਰਾਈਵੇਟ ਬਿਲਡਰ ਦੇ ਇੱਥੇ ਬਤੌਰ ਸਿਵਲ ਇੰਜੀਨੀਅਰ ਕੰਮ ਕਰਦਾ ਸੀ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਦਿੱਲੀ ਪੁਲਸ ਅਨੁਸਾਰ ਆਜ਼ਾਦੀ ਦਿਵਸ 'ਤੇ ਹੋਣ ਵਾਲੀ ਪਤੰਗਬਾਜ਼ੀ ਦੌਰਾਨ ਚਾਈਨੀਜ਼ ਮਾਂਝੇ ਨਾਲ ਜ਼ਖਮੀ ਹੋਣ ਦੀਆਂ 15 ਸ਼ਿਕਾਇਤਾਂ ਮਿਲੀਆਂ। ਜਿਨ੍ਹਾਂ 'ਚ 8 ਲੋਕ ਜ਼ਖਮੀ ਹੋ ਗਏ। ਉੱਥੇ ਹੀ 17 ਮਾਮਲਾ ਆਈ.ਪੀ.ਸੀ. ਦੀ ਧਾਰਾ 188 ਦੇ ਅਧੀਨ ਦਰਜ ਕੀਤੇ ਗਏ। ਜਿਨ੍ਹਾਂ 'ਚ ਲੋਕ ਗਲਾਸ ਕੋਟੇਡ ਚਾਈਨੀਜ਼ ਡੋਰ ਦਾ ਇਸਤੇਮਾਲ ਪਤੰਗ ਉਡਾਉਣ ਲਈ ਕਰ ਰਹੇ ਸਨ।

ਸੁਪਰੀਮ ਕੋਰਟ ਨੇ ਦੇਸ਼ ਭਰ 'ਚ ਗਲਾਸ ਕੋਟੇਡ ਅਤੇ ਹੋਰ ਖਤਰਨਾਕ ਡੋਰਾਂ ਦੀ ਵਰਤੋਂ 'ਤੇ ਪਾਬੰਦੀ ਲਗਾਈ ਹੋਈ ਹੈ। ਇਸ ਦੇ ਬਾਵਜੂਦ ਰਾਜਧਾਨੀ 'ਚ ਨਾ ਸਿਰਫ ਅਜਿਹੀ ਡੋਰ ਖਰੀਦੀ ਗਈ ਸਗੋਂ ਇਸਤੇਮਾਲ ਵੀ ਕੀਤੀ ਗਈ।


author

DIsha

Content Editor

Related News