ਰਾਕੇਸ਼ ਟਿਕੈਤ ਨੰਦੀਗ੍ਰਾਮ ''ਚ ਕਰਨਗੇ ਮਹਾਪੰਚਾਇਤ, ਕਿਸਾਨਾਂ ਨੂੰ ਪੁੱਛਣਗੇ ਕੀ MSP ਮਿਲ ਰਹੀ ਹੈ
Friday, Mar 12, 2021 - 09:45 AM (IST)
ਨਵੀਂ ਦਿੱਲੀ- ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੇ ਬਾਰਡਰ 'ਤੇ ਬੈਠੇ ਕਿਸਾਨ ਹੁਣ ਆਪਣੇ ਅੰਦੋਲਨ ਨੂੰ ਚੋਣਾਵੀ ਸੂਬਿਆਂ 'ਚ ਲੈ ਕੇ ਜਾਣ ਵਾਲੇ ਹਨ। ਕਿਸਾਨ ਆਗੂ ਹੁਣ ਉਨ੍ਹਾਂ ਸੂਬਿਆਂ 'ਚ ਕਿਸਾਨ ਪੰਚਾਇਤ ਕਰਨਗੇ, ਜਿੱਥੇ ਇਸ ਮਹੀਨੇ ਅਤੇ ਅਗਲੇ ਮਹੀਨੇ ਚੋਣਾਂ ਹੋਣੀਆਂ ਹਨ। ਇਸ ਵਿਚ ਕਿਸਾਨ ਆਗੂ ਰਾਕੇਸ਼ ਟਿਕੈਤ ਵਲੋਂ ਵੱਡਾ ਬਿਆਨ ਸਾਹਮਣੇ ਆਇਆ ਹੈ। ਰਾਕੇਸ਼ ਟਿਕੈਤ 13 ਮਾਰਚ ਨੂੰ ਪੱਛਮੀ ਬੰਗਾਲ ਜਾਣ ਵਾਲੇ ਹਨ। ਜਿੱਥੇ ਉਹ ਨੰਦੀਗ੍ਰਾਮ ਅਤੇ ਕੋਲਕਾਤਾ 'ਚ ਮਹਾਪੰਚਾਇਤ ਕਰਨਗੇ।
ਇਹ ਵੀ ਪੜ੍ਹੋ : ਪੱਛਮੀ ਬੰਗਾਲ: ਮਮਤਾ ਬੈਨਰਜੀ ਨੇ ਨੰਦੀਗ੍ਰਾਮ ਤੋਂ ਭਰਿਆ ਨਾਮਜ਼ਦਗੀ ਪੱਤਰ
ਕਿਸਾਨਾਂ ਨੂੰ ਪੁੱਛਣਗੇ ਕੀ ਐੱਮ.ਐੱਸ.ਪੀ. ਮਿਲ ਰਹੀ ਹੈ
ਮੀਡੀਆ ਨਾਲ ਗੱਲ ਕਰਦੇ ਹੋਏ ਵੀਰਵਾਰ ਨੂੰ ਰਾਕੇਸ਼ ਟਿਕੈਤ ਨੇ ਕਿਹਾ ਕਿ 13 ਤਾਰੀਖ਼ ਨੂੰ ਅਸੀਂ ਪੱਛਮੀ ਬੰਗਾਲ 'ਚ ਮੀਟਿੰਗ ਕਰਾਂਗੇ। ਨੰਦੀਗ੍ਰਾਮ ਅਤੇ ਕੋਲਕਾਤਾ 'ਚ ਪੰਚਾਇਤ ਕਰਾਂਗੇ। ਉੱਥੋਂ ਦੇ ਕਿਸਾਨਾਂ ਨਾਲ ਗੱਲ ਕਰਾਂਗੇ ਅਤੇ ਪੁੱਛਾਂਗੇ ਕਿ ਕੀ ਉਨ੍ਹਾਂ ਨੂੰ ਐੱਮ.ਐੱਸ.ਪੀ. ਮਿਲ ਰਿਹਾ ਹੈ? ਉਸ ਦਾ ਲਾਭ ਕਦੇ ਮਿਲਿਆ ਹੈ? ਉੱਥੇ ਸਾਰੀਆਂ ਚੀਜ਼ਾਂ 'ਤੇ ਚਰਚਾ ਕਰਾਂਗੇ। ਟਿਕੈਤ ਨੇ ਕਿਹਾ ਕਿ ਉਹ 13 ਮਾਰਚ ਨੂੰ ਕੋਲਕਾਤਾ ਜਾਣਗੇ ਅਤੇ ਉੱਥੋਂ ਨਿਰਣਾਇਕ ਸੰਘਰਸ਼ ਦਾ ਬਿਗੁਲ ਫੂਕਣਗੇ।
ਇਹ ਵੀ ਪੜ੍ਹੋ : TMC ਨੇ 291 ਉਮੀਦਵਾਰਾਂ ਦੀ ਲਿਸਟ ਕੀਤੀ ਜਾਰੀ, ਨੰਦੀਗ੍ਰਾਮ ਤੋਂ ਚੋਣ ਲੜੇਗੀ ਮਮਤਾ ਬੈਨਰਜੀ
ਦੇਸ਼ ਦੇ ਕਿਸਾਨ ਭਾਜਪਾ ਦੀਆਂ ਨੀਤੀਆਂ ਨਾਲ ਪੀੜਤ
ਟਿਕੈਤ ਨੇ ਦੋਸ਼ ਲਗਾਇਆ ਕਿ ਦੇਸ਼ ਦੇ ਕਿਸਾਨ ਭਾਜਪਾ ਦੀਆਂ ਨੀਤੀਆਂ ਤੋਂ ਪੀੜਤ ਹਨ। ਉਹ ਪੱਛਮੀ ਬੰਗਾਲ ਦੇ ਕਿਸਾਨਾਂ ਨਾਲ ਚੋਣਾਂ 'ਤੇ ਚਰਚਾ ਕਰਨਗੇ ਅਤੇ ਭਾਜਪਾ ਨੂੰ ਹਰਾਉਣ ਦੀ ਅਪੀਲ ਕਰਨਗੇ। ਰਾਕੇਸ਼ ਟਿਕੈਤ ਨੇ ਸਾਫ਼ ਕਰ ਦਿੱਤਾ ਕਿ ਉਹ ਕਿਸੇ ਵੀ ਦਲ ਦੇ ਪੱਖ 'ਚ ਅਪੀਲ ਜਾਂ ਕਿਸੇ ਦਾ ਸਮਰਥਨ ਬਿਲਕੁਲ ਨਹੀਂ ਕਰਨਗੇ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ਪੱਛਮੀ ਬੰਗਾਲ 'ਚ ਵੋਟ ਮੰਗਣ ਨਹੀਂ ਜਾ ਰਹੇ ਹਨ।
ਇਹ ਵੀ ਪੜ੍ਹੋ : ਭਾਜਪਾ ਦਾ ਮਮਤਾ ਬੈਨਰਜੀ 'ਤੇ ਤੰਜ, ਕਿਹਾ- ਪ੍ਰਸ਼ਾਂਤ ਕਿਸ਼ੋਰ ਨੇ ਵੀ ਛੱਡਿਆ 'ਦੀਦੀ' ਦਾ ਸਾਥ
ਨੋਟ : ਰਾਕੇਸ਼ ਟਿਕੈਤ ਦੇ ਪੱਛਮੀ ਬੰਗਾਲ ਦੌਰੇ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ