ਰਾਕੇਸ਼ ਟਿਕੈਤ ਦਾ ਐਲਾਨ, ''ਪਹਿਲਾਂ ਸਾਡੇ ਲੋਕਾਂ ਨੂੰ ਰਿਹਾਅ ਕਰੋ, ਫਿਰ ਹੋਵੇਗੀ ਗੱਲਬਾਤ''

Sunday, Jan 31, 2021 - 10:18 PM (IST)

ਰਾਕੇਸ਼ ਟਿਕੈਤ ਦਾ ਐਲਾਨ, ''ਪਹਿਲਾਂ ਸਾਡੇ ਲੋਕਾਂ ਨੂੰ ਰਿਹਾਅ ਕਰੋ, ਫਿਰ ਹੋਵੇਗੀ ਗੱਲਬਾਤ''

ਨਵੀਂ ਦਿੱਲੀ - ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਅੰਦੋਲਨ ਮਹਾਂਭਾਰਤ ਦੀ ਤਰ੍ਹਾਂ ਹੈ। ਇਸ ਵਿੱਚ ਕਿਸਾਨਾਂ ਦੀ ਜਿੱਤ ਹੋਵੇਗੀ। ਕਿਸਾਨ ਆਪਣੀ ਪਗੜੀ ਹੇਠਾਂ ਨਹੀਂ ਆਉਣ ਦੇਣਗੇ। ਸਰਕਾਰ ਭਲੇ ਹੀ ਗੱਲਬਾਤ ਦੀ ਗੱਲ ਕਹਿ ਰਹੀ ਹੈ ਪਰ ਜਦੋਂ ਤੱਕ ਸਾਡੇ ਜੇਲ੍ਹ ਵਿੱਚ ਬੰਦ ਲੋਕ ਰਿਹਾਅ ਨਹੀਂ ਹੁੰਦੇ ਇਹ ਗੱਲਬਾਤ ਨਹੀਂ ਹੋਵੇਗੀ। ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲ ਦਾ ਸਮਰਥਨ ਕਰਦੇ ਹਾਂ। ਅਸੀਂ ਪੀ.ਐੱਮ. ਮੋਦੀ ਦੀਆਂ ਗੱਲਾਂ ਦਾ ਮਾਣ ਕਿਸਾਨ ਦੀ ਪਗਡ਼ੀ ਦਾ ਵੀ ਸਨਮਾਨ ਰੱਖਣਾ ਜਾਣਦੇ ਹਾਂ। ਗੱਲਬਾਤ ਜ਼ਰੂਰ ਹੋਵੇਗੀ ਪਰ ਕਿਸਾਨਾਂ ਭਰਾਵਾਂ ਦੀ ਰਿਹਾਈ ਤੋਂ ਬਾਅਦ।
ਇਹ ਵੀ ਪੜ੍ਹੋ- ਹਰਿਆਣਾ 'ਚ ਹੁਣ ਕੱਲ ਸ਼ਾਮ 5 ਵਜੇ ਤੱਕ 14 ਜ਼ਿਲ੍ਹਿਆਂ 'ਚ ਇੰਟਰਨੈੱਟ ਸੇਵਾ ਬੰਦ

ਪੀ.ਐੱਮ. ਨਰਿੰਦਰ ਮੋਦੀ ਨੇ ਦਿੱਤਾ ਸੀ ਗੱਲਬਾਤ ਦਾ ਪ੍ਰਸਤਾਵ
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਗਣਤੰਤਰ ਦਿਵਸ 'ਤੇ ਰਾਸ਼ਟਰੀ ਰਾਜਧਾਨੀ ਵਿੱਚ ਹੋਈ ਹਿੰਸਾ ਦੇ ਕੁੱਝ ਦਿਨ ਬਾਅਦ ਸ਼ਨੀਵਾਰ ਨੂੰ ਕਿਹਾ ਸੀ ਕਿ ਪ੍ਰਦਰਸ਼ਨਕਾਰੀ ਕਿਸਾਨਾਂ ਲਈ ਉਨ੍ਹਾਂ ਦੀ ਸਰਕਾਰ ਦਾ ਪ੍ਰਸਤਾਵ ਹੁਣ ਵੀ ਬਰਕਰਾਰ ਹੈ ਅਤੇ ਗੱਲਬਾਤ ਵਿੱਚ ਸਿਰਫ਼ ਇੱਕ ਫੋਨ ਕਾਲ ਦੀ ਦੂਰੀ ਹੈ। ਟਿਕੈਤ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਦੀ ਇੱਜ਼ਤ ਦਾ ਸਨਮਾਨ ਕਰਾਂਗੇ। ਕਿਸਾਨ ਨਹੀਂ ਚਾਹੁੰਦੇ ਕਿ ਸਰਕਾਰ ਜਾਂ ਸੰਸਦ ਉਨ੍ਹਾਂ ਅੱਗੇ ਝੁਕੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News