ਹਮਲੇ ਮਗਰੋਂ ਰਾਕੇਸ਼ ਟਿਕੈਤ ਬੋਲੇ- ਇਸ ਦੇ ਪਿੱਛੇ ਭਾਜਪਾ ਦੀ ਸਾਜਿਸ਼
Saturday, Apr 03, 2021 - 03:22 PM (IST)
ਅਲਵਰ— ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਆਪਣੇ ਉੱਪਰ ਹੋਏ ਹਮਲੇ ਲਈ ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਅਲਵਰ ’ਚ ਜੋ ਹਮਲਾ ਹੋਇਆ, ਉਸ ਦੇ ਪਿੱਛੇ ਭਾਜਪਾ ਦੀ ਸਾਜਿਸ਼ ਹੈ। ਇਸ ਦੇ ਨਾਲ ਹੀ ਟਿਕੈਤ ਨੇ ਕਿਹਾ ਕਿ ਅਸੀਂ ਸਿਆਸੀ ਪਾਰਟੀ ਦੇ ਨਹੀਂ ਹਾਂ। ਸਾਡਾ ਵਿਰੋਧ ਸਰਕਾਰ ਦੀ ਨੀਤੀਆਂ ਖ਼ਿਲਾਫ਼ ਹੈ।
ਇਹ ਵੀ ਪੜ੍ਹੋ- ਰਾਕੇਸ਼ ਟਿਕੈਤ ਦੇ ਕਾਫਿਲੇ 'ਤੇ ਹਮਲਾ, ਕਾਰ ਦੇ ਸ਼ੀਸ਼ੇ ਤੋੜੇ, ਸੁੱਟੀ ਸਿਆਹੀ
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਬਾਨਸੂਰ ’ਚ ਸਭਾ ਕਰਨ ਜਾਂਦੇ ਸਮੇਂ ਤਤਾਰਪੁਰ ਚੌਰਾਹੇ ’ਤੇ ਟਿਕੈਤ ਦੇ ਕਾਫਲੇ ’ਤੇ ਕੁਝ ਲੋਕਾਂ ਨੇ ਹਮਲਾ ਕੀਤਾ ਅਤੇ ਕਾਲੀ ਸਿਆਹੀ ਸੁੱਟੀ ਗਈ। ਘਟਨਾ ਵਿਚ ਕਿਸੇ ਨੂੰ ਸੱਟ ਤਾਂ ਨਹੀਂ ਲੱਗੀ ਪਰ ਟਿਕੈਤ ਦੀ ਕਾਰ ਦਾ ਪਿਛਲਾ ਸ਼ੀਸ਼ਾ ਨੁਕਸਾਨਿਆ ਗਿਆ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਸ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਓਧਰ ਇਸ ਹਮਲੇ ਦੇ ਸੰਬੰਧ ’ਚ 16 ਲੋਕਾਂ ਨੂੰ ਪੁਲਸ ਨੇ ਗਿ੍ਰਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ- ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਹਮਲੇ ਦੇ ਮਾਮਲੇ 'ਚ 16 ਲੋਕ ਗ੍ਰਿਫ਼ਤਾਰ