ਕਿਸਾਨ ਫ਼ੌਜ ਦੀ ਤਰ੍ਹਾਂ ਮੋਰਚੇ ’ਤੇ ਲੜ ਰਹੇ ਹਨ, ‘ਪਿੱਛੇ ਹਟਣਾ ਸਾਡੀ ਡਿਕਸ਼ਨਰੀ ’ਚ ਨਹੀਂ’: ਰਾਕੇਸ਼ ਟਿਕੈਤ

Thursday, Jul 01, 2021 - 12:17 PM (IST)

ਨਵੀਂ ਦਿੱਲੀ– ਤਿੰਨੋਂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਚੱਲ ਰਹੇ ਅੰਦੋਲਨ ਨੂੰ ਲਗਭਗ 7 ਮਹੀਨੇ ਹੋ ਗਏ ਹਨ। ਕਿਸਾਨ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ’ਤੇ ਅੜੇ ਹਨ ਪਰ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਇਸ ਦਰਮਿਆਨ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਟਵੀਟ  ਕਰਕੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜਿੰਨੀ ਦੇਰ ਤਿੰਨੋਂ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ ਅਸੀਂ ਪਿੱਛੇ ਨਹੀਂ ਹਟਾਂਗੇ। ਰਾਕੇਸ਼ ਟਿਕੈਤ ਨੇ ਇਕ ਤੋਂ ਬਾਅਦ ਇਕ ਲਗਾਤਾਰ ਤਿੰਨ ਟਵੀਟ ਕੀਤੇ ਹਨ।

ਇਹ ਵੀ ਪੜ੍ਹੋ– ਕੀ ਸੰਸਦ ਵੱਲ ਕਰਨਾ ਚਾਹੀਦੈ ਕੂਚ, ਕਿਸਾਨ ਆਗੂ ਚਢੂਨੀ ਨੇ ਮੰਗੀ ਲੋਕਾਂ ਤੋਂ ਰਾਏ (ਵੀਡੀਓ)

ਆਪਣੇ ਪਹਿਲੇ ਟਵੀਟ ’ਚ ਰਾਕੇਸ਼ ਟਿਕੈਤ ਨੇ ਲਿਖਿਆ, ‘ਇਸ ਸਮੇਂ ਦੇਸ਼ ’ਤੇ ਕੁਝ ਲੋਕਾਂ ਨੇ ਕਬਜ਼ਾ ਕਰ ਲਿਆ ਹੈ। ਇਨ੍ਹਾਂ ਨੂੰ ਦੇਸ਼ ਦੀ ਜਨਤਾ, ਵਪਾਰੀ, ਕਿਸਾਨ ਅਤੇ ਮਜ਼ਦੂਰਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਹੈਰਾਨੀ ਦੀ ਗੱਲ ਹੈ ਕਿ ਕਿਸਾਨ ਦੇਸ਼ ਦੀ ਰਾਜਧਾਨੀ ਨੂੰ ਘੇਰ ਕੇ ਬੈਠੇ ਹਨ ਅਤੇ ਸਰਕਾਰ ਗੱਲ ਹੀ ਨਹੀਂ ਕਰ ਰਹੀ ਹੈ। ਕਿਸਾਨ ਵੀ ਪਿੱਛੇ ਨਹੀਂ ਹਟਣਗੇ।’

ਇਹ ਵੀ ਪੜ੍ਹੋ– ਬੱਚੇ ਨੂੰ ਆਈਫੋਨ ਫੜਾਉਣਾ ਸ਼ਖ਼ਸ ਨੂੰ ਪਿਆ ਮਹਿੰਗਾ, ਵੇਚਣੀ ਪਈ ਆਪਣੀ ਕਾਰ

PunjabKesari

ਅਸੀਂ ਪਿੱਛੇ ਹਟਣ ਵਾਲੇ ਨਹੀਂ ਹਾਂ। ਪਿੱਛੇ ਹਟਣਾ ਸਾਡੀ ਡਿਕਸ਼ਨਰੀ ’ਚ ਨਹੀਂ ਹੈ। ਜਿਸ ਤਰ੍ਹਾਂ ਫ਼ੌਜਾਂ ਮੋਰਚੇ ’ਤੇ ਹੁੰਦੀਆਂ ਹਨ ਤਾਂ ਗੋਲ਼ੀ ਖਾਂਦੀਆਂ ਹਨ, ਉਸੇ ਤਰ੍ਹਾਂ ਅਸੀਂ ਵੀ ਮੋਰਚੇ ’ਤੇ ਹਾਂ ਅਤੇ ਲੜ ਰਹੇ ਹਾਂ।

ਇਹ ਵੀ ਪੜ੍ਹੋ– 2 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਾਲੇ 5 ਸ਼ਾਨਦਾਰ ਵਾਇਰਲੈੱਸ ਸਪੀਕਰ

PunjabKesari

ਰਾਕੇਸ਼ ਟਿਕੈਤ ਨੇ ਆਪਣੇ ਤੀਜੇ ਟਵੀਟ ’ਚ ਲਿਖਿਆ, ‘ਅੰਦੋਲਨ ਨੂੰ ਆਮ ਜਨਤਾ ਦੀਆਂ ਭਾਵਨਾਵਾਂ ਅੱਗੇ ਵਧਾ ਰਹੀਆਂ ਹਨ। ਇਹ ਇਕ ਵਿਚਾਰਕ ਕ੍ਰਾਂਤੀ ਹੈ। ਜਿੱਥੇ ਵਿਚਾਰਿਕ ਕ੍ਰਾਂਤੀ ਆਈ ਹੈ, ਉਸ ਨੇ ਪਰਿਵਰਤਨ ਕੀਤੇ ਹਨ। ਵਿਚਾਰ ਤੋਂ ਵੱਡਾ ਕੋਈ ਹਥਿਆਰ ਨਹੀਂ ਹੈ।’

ਇਹ ਵੀ ਪੜ੍ਹੋ– ਸਤੰਬਰ ਤਕ ਬਾਜ਼ਾਰ ’ਚ ਆ ਸਕਦੈ ਇਲੈਕਟ੍ਰਿਕ ਸਕੂਟਰ ‘ਚੇਤਕ’

PunjabKesari

ਨੋਟ: ਇਸ ਖਬਰ ਬਾਰੇ ਕੁਮੈਂਟ ਬਾਕਸ ਦਿਓ ਆਪਣੀ ਰਾਏ


Rakesh

Content Editor

Related News