ਗੱਲਬਾਤ ਨੂੰ ਤਿਆਰ, PM ਮੋਦੀ ਨੂੰ ਆਉਣ ਦੀ ਜ਼ਰੂਰਤ ਨਹੀਂ: ਰਾਕੇਸ਼ ਟਿਕੈਤ

02/15/2021 9:10:15 PM

ਨਵੀਂ ਦਿੱਲੀ - ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਇੱਕ ਨਿਊਜ਼ ਚੈਨਲ ਨਾਲ ਖਾਸ ਗੱਲਬਾਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਵਾਲ ਪੁੱਛਿਆ ਹੈ ਕਿ ਕੀ ਅਯੁੱਧਿਆ ਲਈ ਅੰਦੋਲਨ ਕਰਨ ਵਾਲੇ ਲਾਲ ਕ੍ਰਿਸ਼ਣ ਆਡਵਾਣੀ ਅੰਦੋਲਨ ਦੇ ਕਾਰਕੁਨ ਸਨ? ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਤਿੰਨਾਂ ਖੇਤੀਬਾੜੀ ਕਾਨੂੰਨ ਨੂੰ ਰੱਦ ਕਰੇ। ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਦੀ ਨੀਤੀ ਸੜਕ ਤੋਂ ਬਦਲਾਂਗੇ, ਸੰਸਦ ਤੋਂ ਨਹੀਂ।

ਰਾਕੇਸ਼ ਟਿਕੈਤ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਤੁਹਾਡੇ ਹੰਝੂਆਂ ਨੇ ਪੂਰੀ ਤਰ੍ਹਾਂ ਇਸ ਅੰਦੋਲਨ ਨੂੰ ਬਦਲ ਦਿੱਤਾ। ਇਸ 'ਤੇ ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਕਿਸਾਨ ਦੇ ਹੰਝੂ ਸਨ। ਨਾ ਉਹ ਡਰ ਦੇ ਹੰਝੂ ਸਨ ਨਾ ਖੌਫ ਸਨ, ਉਹ ਕਿਸਾਨ ਦੇ ਹੰਝੂ ਸਨ। ਰਾਕੇਸ਼ ਟਿਕੈਤ ਨੇ ਕਿਹਾ ਕਿ 26 ਜਨਵਰੀ ਨੂੰ ਪੁਲਸ ਦੇ ਅੱਗੇ ਗੁੰਡੇ ਸਨ ਉਹ ਲਾਠੀ ਚਲਾ ਰਹੇ ਸਨ। ਪੁਲਸ ਨੂੰ ਦੱਸਣਾ ਚਾਹੀਦਾ ਹੈ ਕਿ ਪੁਲਸ ਦੀ ਬੈਰੀਕੇਡਿੰਗ  ਦੇ ਅੰਦਰ ਲਾਠੀ ਲੈ ਕੇ ਕੌਣ ਪੁੱਜੇ ਸਨ।

ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਗੱਲ ਕਰੀਏ ਤਾਂ ਕਿਸ ਨਾਲ ਕਰੀਏ, ਸਾਨੂੰ ਤਾਂ ਕੋਈ ਪ੍ਰਸਤਾਵ ਨਹੀਂ ਮਿਲਿਆ ਹੈ। ਟਿਕੈਤ ਨੇ ਕਿਹਾ ਕਿ ਸਾਨੂੰ ਜਮਾਤ ਕਿਹਾ ਗਿਆ ਹੈ ਜਮਾਤ ਕਿਸ ਨੂੰ ਕਹਿੰਦੇ ਹਨ, ਅੰਦੋਲਨਜੀਵੀ ਕਿਸ ਨੂੰ ਕਹਿੰਦੇ ਹਨ, ਕੀ ਲਾਲ ਕ੍ਰਿਸ਼ਣ ਆਡਵਾਣੀ ਜਦੋਂ ਅਯੁੱਧਿਆ ਵਿੱਚ ਗਏ ਤਾਂ ਉਹ ਅੰਦੋਲਨਜੀਵੀ ਸੀ? ਕੀ ਮੁਰਲੀ ਮਨੋਹਰ ਜੋਸ਼ੀ ਅੰਦੋਲਨਜੀਵੀ ਸਨ, ਮਹਾਤਮਾ ਗਾਂਧੀ, ਸਰਦਾਰ ਭਗਤ ਸਿੰਘ ਅੰਦੋਲਨਜੀਵੀ ਸਨ।

ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਜਿਨ੍ਹਾਂ ਨੇ ਹਿੰਸਾ ਕੀਤੀ ਉਨ੍ਹਾਂ 'ਤੇ ਕੋਈ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ ਜੇਕਰ ਸਰਕਾਰ ਗੱਲ ਨਹੀਂ ਕਰਦੀ ਹੈ ਤਾਂ ਅਸੀਂ ਇੱਥੇ ਬਣੇ ਰਹਾਂਗੇ। ਹਾਲਾਂਕਿ ਉਨ੍ਹਾਂ ਕਿਹਾ ਕਿ ਗੱਲਬਾਤ ਲਈ ਪੀ.ਐੱਮ. ਨੂੰ ਆਉਣ ਦੀ ਜ਼ਰੂਰਤ ਨਹੀਂ ਹੈ, ਉਹ ਜਿਸ ਨੂੰ ਭੇਜਣਗੇ ਅਸੀਂ ਉਨ੍ਹਾਂ ਨਾਲ ਗੱਲ ਕਰਨ ਨੂੰ ਤਿਆਰ ਹਾਂ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News