ਰਾਕੇਸ਼ ਟਿਕੈਤ ਨੇ ਕੇਂਦਰ ’ਤੇ ਮੁੜ ਵਿੰਨਿ੍ਹਆ ਨਿਸ਼ਾਨਾ, ਕਿਹਾ- ਰੋਟੀ ਨੂੰ ਸੰਦੂਕ ’ਚ ਬੰਦ ਕਰਨ ਦੀ ਸਾਜ਼ਿਸ਼

02/02/2021 3:01:45 PM

ਨਵੀਂ ਦਿੱਲੀ : ਦਿੱਲੀ-ਉਤਰ ਪ੍ਰਦੇਸ਼ ਵਿਚਾਲੇ ਸਥਿਤ ਗਾਜ਼ੀਪੁਰ ਸਰਹੱਦ ਨੂੰ ਸੋਮਵਾਰ ਨੂੰ ਇਕ ਕਿਲ੍ਹੇ ਵਿਚ ਤਬਦੀਲ ਕਰ ਦਿੱਤਾ ਗਿਆ, ਜਿੱਥੇ ਹਜ਼ਾਰਾਂ ਕਿਸਾਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਪ੍ਰਦਰਸ਼ਨ ਸਥਾਨ ’ਤੇ ਕਈ ਬੈਰੀਕੇਡਸ ਲਗਾਏ ਗਏ ਹਨ ਅਤੇ ਸੁਰੱਖਿਆ ਫੋਰਸਾਂ ਦੀ ਵੱਡੀ ਗਿਣਤੀ ਵਿਚ ਤਾਇਨਾਤੀ ਕੀਤੀ ਗਈ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਕਾਂਗਰਸੀ ਵਫ਼ਦ ਵੱਲੋਂ ਗ੍ਰਹਿ ਮੰਤਰੀ ਨਾਲ ਮੁਲਾਕਾਤ, ਚੁੱਕਿਆ ਦਿੱਲੀ ’ਚ ਲਾਪਤਾ ਹੋਏ ਕਿਸਾਨਾਂ ਦਾ ਮੁੱਦਾ

PunjabKesari

ਇਸ ਦੌਰਾਨ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਸ਼ਾਂਤੀਪੂਰਨ ਧਰਨੇ ਦੇ ਬਾਵਜੂਦ ਪੁਲਸ ਨੇ ਰਸਤਾ ਬੰਦ ਕਰ ਦਿੱਤਾ ਹੈ। ਉਨ੍ਹਾਂ ਨੇ ਸਰਕਾਰ ’ਤੇ ਦੋਸ਼ ਲਗਾਇਆ ਹੈ ਕਿ ਉਹ ਜਾਨਬੁੱਝ ਕੇ ਕਿਸਾਨਾਂ ਨੂੰ ਬਦਨਾਮ ਕਰਣ ਲਈ ਅਜਿਹਾ ਕਰ ਰਹੀ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ ਜਿੰਨੇ ਜਨਤਾ ਦੇ ਰਸਤੇ ਬੰਦ ਹੋਣਗੇ, ਓਨਾ ਹੀ ਲੋਕਾਂ ਨੂੰ ਪਤਾ ਲੱਗੇਗਾ ਕਿ ਕੌਣ ਕਿਸ ਲਈ ਕਿੱਲ ਲਗਾ ਰਿਹਾ ਹੈ। ਇਹ ਰੋਟੀ ਨੂੰ ਸੰਦੂਕ ਵਿਚ ਬੰਦ ਕਰਨ ਦੀ ਸਾਜ਼ਿਸ਼ ਹੈ। ਇਹ ਜਨਤਾ ਜਾਣ ਚੁੱਕੀ ਹੈ। ਉਨ੍ਹਾਂ ਕਿਹਾ ਜਦੋਂ ਉਹ ਪਹਿਲਾਂ ਦਿਲੀ ਜਾ ਰਹੇ ਸਨ, ਉਦੋਂ ਵੀ ਰਸਤਿਆਂ ’ਤੇ ਕਿੱਲਾਂ ਲਗਾਈਆਂ ਗਈਆਂ ਸਨ। ਹੁਣ ਸਾਨੂੰ ਦਿੱਲੀ ਜਾਣਾ ਹੀ ਨਹੀਂ ਹੈ ਤਾਂ ਫਿਰ ਸਰਕਾਰ ਕਿਸ ਲਈ ਕਿੱਲ ਲੱਗਾ ਰਹੀ ਹੈ। 

ਇਹ ਵੀ ਪੜ੍ਹੋ: ਕੀ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਨੇ ਕਰਵਾ ਲਿਆ ਹੈ ਵਿਆਹ? ਤਸਵੀਰ ਵਾਇਰਲ

PunjabKesari

ਯੂ.ਪੀ. ਗੇਟ ’ਤੇ ਨਵੰਬਰ ਤੋਂ ਡਟੇ ਹੋਏ ਹਨ ਰਾਕੇਸ਼ ਟਿਕੈਤ
ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰ ਅਤੇ ਇਸ ਦੇ ਨੇਤਾ ਰਾਕੇਸ਼ ਟਿਕੈਤ ਯੂ.ਪੀ. ਗੇਟ ’ਤੇ ਨਵੰਬਰ ਤੋਂ ਡਟੇ ਹੋਏ ਹਨ। ਸੂਬਾਈ ਆਰਮਡ ਫੋਰਸ (ਪੀ.ਏ.ਸੀ.) ਅਤੇ ਐਕਸਿਲਰੇਟਿਡ ਆਸਕ ਫੋਰਸ (ਆਰ.ਏ.ਐਫ.) ਸਮੇਤ ਸੈਂਕੜ ਸੁਰੱਖਿਆ ਕਰਮੀਆਂ ਨੂੰੰ ਚੌਕੰਨਾ ਰੱਖਿਆ ਗਿਆ ਹੈ। ਸਥਿਤੀ ’ਤੇ ਨਜ਼ਰ ੱਰਖਣ ਲਈ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਤੋਂ ਹੋਰ ਕਿਸਾਨ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਲਈ ਆ ਰਹੇ ਹਨ। ਪੈਦਲ ਜਾਣ ਵਾਲੇ ਲੋਕਾਂ ਨੂੰ ਰੋਕਣ ਲਈ ਬੈਰੀਕੇਡ ਦੇ ਇਲਾਵਾ ਕੰਢਿਆਲੀ ਤਾਰ ਲਗਾਈ ਗਈ ਹੈ। ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ, ‘ਗਾਜ਼ੀਅਬਾਦ ਦੇ ਜ਼ਿਲ੍ਹਾ ਅਧਿਕਾਰੀ ਅਜੇ ਸ਼ੰਕਰ ਪਾਂਡੇ ਅਤੇ ਸੀਨੀਅਰ ਪੁਲਸ ਕਪਤਾਨ ਕਲਾਨਿਧੀ ਨੈਥਾਨੀ ਨੇ ਦਿੱਲੀ-ਯੂ.ਪੀ. ਸਰਹੱਦ ’ਤੇ ਜਾਰੀ ਕਿਸਾਨ ਅੰਦੋਲਨ ਦੌਰਾਨ ਗਾਜ਼ੀਪੁਰ, ਸੀਮਾਪੁਰੀ ਅਤੇ ਦਿਲਸ਼ਾਦ ਗਾਰਡਨ ਇਲਾਕਿਆਂ ਦਾ ਦੌਰਾ ਕੀਤਾ ਅਤੇ ਜ਼ਮੀਨੀ ਹਾਲਾਤ ਦੀ ਸਮੀਖਿਆ ਕੀਤੀ।

PunjabKesari

ਦਿੱਲੀ ਦੀਆਂ ਸਰਹੱਦਾਂ ’ਤੇ ਸੁਰੱਖਿਆ ਵਧਾਈ ਗਈ
ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦੇ ਪ੍ਰਦਰਸ਼ਨ ਸਥਾਨ ਕੋਲ ਐਡੀਸ਼ਨਲ ਸੁਰੱਖਿਆ ਕਰਮੀਆਂ ਦੀ ਤਾਇਨਾਤੀ ਅਤੇ ਕਈ ਜਗ੍ਹਾ ਬੈਰੀਕੇਡ ਲਗਾਉਣ ਦੇ ਨਾਲ ਸੁਰੱਖਿਆ ਵਧਾ ਦਿੱਤੀ ਗਈ ਹੈ। ਜਿਸ ਨਾਲ ਰਾਸ਼ਟਰੀ ਰਾਜਧਾਨੀ ਦੀਆਂ ਕਈ ਮੁੱਖ ਸੜਕਾਂ 'ਤੇ ਆਵਾਜਾਈ ਜਾਮ ਹੋ ਗਈ। ਦਿੱਲੀ ਆਵਾਜਾਈ ਪੁਲਸ ਨੇ ਟਵਿੱਟਰ 'ਤੇ ਸਰਹੱਦਾਂ ਦੇ ਬੰਦ ਰਹਿਣ ਅਤੇ ਆਉਣ-ਜਾਣ ਲਈ ਬਦਲਵੇਂ ਮਾਰਗਾਂ ਦੀ ਵਰਤੋਂ ਦਾ ਸੁਝਾਅ ਦਿੱਤਾ ਹੈ। ਪ੍ਰਦਰਸ਼ਨਕਾਰੀਆਂ ਦੀ ਆਵਾਜਾਈ ਰੋਕਣ ਲਈ ਪੁਲਸ ਦੀ ਨਿਗਰਾਨੀ 'ਚ ਮਜ਼ਦੂਰਾਂ ਨੇ ਸਿੰਘੂ ਸਰਹੱਦ 'ਤੇ ਮੁੱਖ ਰਾਜਮਾਰਗ ਦੇ ਕਿਨਾਰੇ ਸੀਮੈਂਟ ਦੇ ਬੈਰੀਕੇਡਾਂ ਦੀਆਂ 2 ਲਾਈਨਾਂ ਵਿਚਾਲੇ ਲੋਹੇ ਦੀਆਂ ਛੜਾਂ ਲਗਾ ਦਿੱਤੀਆਂ ਹਨ। ਦਿੱਲੀ-ਹਰਿਆਣਾ ਰਾਜਮਾਰਗ ਦੇ ਇਕ ਹੋਰ ਹਿੱਸੇ 'ਤੇ ਸੀਮੈਂਟ ਦੀ ਅਸਥਾਈ ਕੰਧ ਬਣਾਉਣ ਨਾਲ ਉਹ ਹਿੱਸਾ ਵੀ ਅੰਦਰੂਨੀ ਰੂਪ ਨਾਲ ਰੁਕ ਗਿਆ ਹੈ। ਦਿੱਲੀ-ਗਾਜ਼ੀਪੁਰ ਸਰਹੱਦ 'ਤੇ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ, ਜਿੱਥੇ ਕਿਸਾਨ 2 ਮਹੀਨਿਆਂ ਤੋਂ ਵੱਧ ਸਮੇਂ ਤੋਂ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ। 

ਇਹ ਵੀ ਪੜ੍ਹੋ: ਸਿਰਸਾ ਨੇ ਦਿੱਲੀ ਪੁਲਸ ਵਲੋਂ ਗ੍ਰਿਫਤਾਰ ਕੀਤੇ 120 ਲੋਕਾਂ ਦੀ ਸੂਚੀ ਕੀਤੀ ਜਾਰੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  


cherry

Content Editor

Related News