ਕੱਲ ਹੋਏ ਹੰਗਾਮੇ ’ਤੇ ਰਾਜ ਸਭਾ ਚੇਅਰਮੈਨ ਨਾਇਡੂ ਨਾਰਾਜ਼, 8 ਸੰਸਦ ਮੈਂਬਰ ਕੀਤੇ ਮੁਅੱਤਲ

Monday, Sep 21, 2020 - 10:30 AM (IST)

ਕੱਲ ਹੋਏ ਹੰਗਾਮੇ ’ਤੇ ਰਾਜ ਸਭਾ ਚੇਅਰਮੈਨ ਨਾਇਡੂ ਨਾਰਾਜ਼, 8 ਸੰਸਦ ਮੈਂਬਰ ਕੀਤੇ ਮੁਅੱਤਲ

ਨਵੀਂ ਦਿੱਲੀ— ਸੰਸਦ ਦੇ ਮਾਨਸੂਨ ਸੈਸ਼ਨ ਦਾ ਅੱਜ 8ਵਾਂ ਦਿਨ ਹੈ। ਰਾਜ ਸਭਾ ’ਚ ਕੱਲ ਯਾਨੀ ਕਿ ਐਤਵਾਰ ਨੂੰ ਭਾਰੀ ਹੰਗਾਮੇ ਦਰਮਿਆਨ ਆਵਾਜ਼ ਮਤ ਨਾਲ ਦੋ ਖੇਤੀ ਬਿੱਲ ਪਾਸ ਹੋ ਗਏ। ਬਿੱਲ ਨੂੰ ਲੈ ਕੇ ਰਾਜ ਸਭਾ ’ਚ ਕੱਲ ਜੋ ਹੰਗਾਮਾ ਹੋਇਆ, ਉਸ ਨੂੰ ਲੈ ਕੇ ਚੇਅਰਮੈਨ ਵੈਂਕਈਆ ਨਾਇਡੂ ਨਾਰਾਜ਼ ਹਨ। ਉਨ੍ਹਾਂ ਨੇ ਕੱਲ ਹੋਈ ਇਸ ਘਟਨਾ ਦੀ ਨਿੰਦਾ ਕੀਤੀ। ਉਨ੍ਹਾਂ ਨੇ ਹੰਗਾਮਾ ਕਰਨ ਵਾਲੇ ਸੰਸਦ ਮੈਂਬਰਾਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਹੰਗਾਮਾ ਕਰਨ ਵਾਲੇ ਵਿਰੋਧੀ ਦਲਾਂ ਦੇ 8 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲ ਹੋਣ ਵਾਲੇ ਸੰਸਦ ਮੈਂਬਰਾਂ ਵਿਚ ਡੇਰੇਕ ਓ ਬਰਾਇਨ, ਸੰਜੇ ਸਿੰਘ, ਰਿਪੁਨ ਬੋਰਾ, ਨਜੀਰ ਹੁਸੈਨ, ਕੇ. ਕੇ. ਰਾਗੇਸ਼, ਏ. ਕਰੀਮ, ਰਾਜੀਵ ਸਾਟਵ, ਡੋਲਾ ਸੇਨ ਹਨ। ਇਨ੍ਹਾਂ ਸੰਸਦ ਮੈਂਬਰਾਂ ਨੂੰ ਇਕ ਹਫ਼ਤੇ ਲਈ ਸੰਸਦ ਤੋਂ ਮੁਅੱਤਲ ਕਰ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਉਹ ਸੈਸ਼ਨ ਵਿਚ ਰਾਜ ਸਭਾ ਦੀ ਕਾਰਵਾਈ ’ਚ ਹਿੱਸਾ ਨਹੀਂ ਲੈ ਸਕਣਗੇ। ਇਸ ਦੇ ਨਾਲ ਹੀ ਨਾਇਡੂ ਨੇ ਉੱਪ ਚੇਅਰਮੈਨ ਹਰੀਵੰਸ਼ ਖ਼ਿਲਾਫ ਲਿਆਂਦੇ ਗਏ ਅਵਿਸ਼ਵਾਸ ਮਤੇ ਨੂੰ ਖਾਰਜ ਕਰ ਦਿੱਤਾ। 

ਇਹ ਵੀ ਪੜ੍ਹੋ: ਖੇਤੀ ਬਿੱਲ ’ਤੇ ਰਾਜ ਸਭਾ ’ਚ ਜ਼ੋਰਦਾਰ ਹੰਗਾਮਾ; ਸੰਸਦ ਮੈਂਬਰਾਂ ਨੇ ਰੂਲ ਬੁੱਕ ਪਾੜੀ, ਮਾਈਕ ਤੋੜਿਆ

PunjabKesari

ਨਾਇਡੂ ਨੇ ਕੱਲ ਦੀ ਘਟਨਾ ’ਤੇ ਕਿਹਾ ਕਿ ਰਾਜ ਸਭਾ ਲਈ ਇਹ ਸਭ ਤੋਂ ਖਰਾਬ ਦਿਨ ਸੀ। ਕੁਝ ਸੰਸਦ ਮੈਂਬਰਾਂ ਨੇ ਪੇਪਰ ਨੂੰ ਪਾੜਿਆ। ਮਾਈਕ ਨੂੰ ਤੋੜਿਆ। ਰੂਲ ਬੁੱਕ ਨੂੰ ਸੁੱਟਿਆ ਗਿਆ। ਇਸ ਘਟਨਾ ਤੋਂ ਮੈਂ ਬੇਹੱਦ ਦੁਖੀ ਹਾਂ। ਦੱਸ ਦੇਈਏ ਕਿ ਕੱਲ ਖੇਤੀ ਬਿੱਲ ’ਤੇ ਜਾਰੀ ਬਹਿਸ ਨੂੰ ਲੈ ਕੇ ਵਿਰੋਧੀ ਦਲਾਂ ਦੇ ਕੁਝ ਸੰਸਦ ਮੈਂਬਰ ਸੰਸਦ ਦੀ ਮਰਿਆਦਾ ਹੀ ਭੁੱਲ ਗਏ। ਟੀ. ਐੱਸ. ਸੀ. ਸੰਸਦ ਮੈਂਬਰ ਡੇਰੇਕ ਓ ਬਰਾਇਨ ਨੇ ਉੱਪ ਚੇਅਰਮੈਨ ਦੇ ਸਾਹਮਣੇ ਰੂਲ ਬੁੱਕ ਪਾੜ ਦਿੱਤੀ ਸੀ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਅਤੇ ਹੋਰ ਮੈਂਬਰ ਰਾਜ ਸਭਾ ’ਚ ਜ਼ੋਰਦਾਰ ਹੰਗਾਮਾ ਕਰਦੇ ਨਜ਼ਰ ਆਏ। ਵਿਰੋਧੀ ਦਲਾਂ ਨੇ ਹਰੀਵੰਸ਼ ’ਤੇ ਸੰਸਦੀ ਨਿਯਮਾਂ ਅਤੇ ਪਰੰਪਰਾਵਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਬਿੱਲ ਪਾਸ ਕਰਾਉਣ ਦਾ ਦੋਸ਼ ਵੀ ਲਾਇਆ। 
ਇਹ ਵੀ ਪੜ੍ਹੋ: ਰਾਜ ਸਭਾ ’ਚ ਭਾਰੀ ਹੰਗਾਮੇ ਦਰਮਿਆਨ ਖੇਤੀ ਬਿੱਲ ਪਾਸ


author

Tanu

Content Editor

Related News