ਰਾਜ ਸਭਾ ਦਾ ਕਾਰਜਕਾਲ ਪੂਰਾ ਕਰਨ ਵਾਲੇ ਮੈਂਬਰਾਂ ਨੂੰ ਦਿੱਤੀ ਗਈ ਵਿਦਾਈ

09/23/2020 11:21:21 AM

ਨਵੀਂ ਦਿੱਲੀ- ਰਾਜ ਸਭਾ ਨੇ ਨਵੰਬਰ 'ਚ ਆਪਣਾ ਕਾਰਜਕਾਲ ਪੂਰਾ ਕਰਨ ਵਾਲੇ ਮੈਂਬਰਾਂ ਨੂੰ ਵਿਦਾਈ ਦਿੱਤੀ ਹੈ ਅਤੇ ਉਨ੍ਹਾਂ ਦੇ ਫਿਰ ਤੋਂ ਇਸ ਸਦਨ ਦਾ ਮੈਂਬਰ ਚੁਣੇ ਜਾਣ ਦੀ ਕਾਮਨਾ ਕੀਤੀ ਹੈ। ਸਪੀਕਰ ਐੱਮ. ਵੈਂਕਈਆ ਨਾਇਡੂ ਨੇ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਕਿਹਾ ਕਿ ਇਸ ਸਾਲ ਨਵੰਬਰ 'ਚ ਇਸ ਸਦਨ ਦੇ ਕੁਝ ਮੈਂਬਰ ਆਪਣਾ ਕਾਰਜਕਾਲ ਪੂਰਾ ਕਰ ਲੈਣਗੇ। ਉਨ੍ਹਾਂ ਨੇ ਇਨ੍ਹਾਂ ਮੈਂਬਰਾਂ ਦੇ ਕੰਮਕਾਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਫਿਰ ਤੋਂ ਚੁਣੇ ਜਾਣ, ਇਸ ਦੀ ਉਹ ਆਸ ਕਰਦੇ ਹਨ। ਉਨ੍ਹਾਂ ਨੇ ਮੈਂਬਰਾਂ ਦੇ ਸਿਹਤਯਾਬ ਰਹਿਣ ਅਤੇ ਸਾਲਾਂ ਤੱਕ ਉਤਸ਼ਾਹ ਨਾਲ ਰਾਸ਼ਟਰ ਦੀ ਸੇਵਾ ਕਰਨ ਦੀ ਕਾਮਨਾ ਕੀਤੀ।

ਕਾਰਜਕਾਲ ਪੂਰਾ ਕਰਨ ਵਾਲੇ ਮੈਂਬਰਾਂ 'ਚ ਕਾਂਗਰਸ ਦੇ ਪੀ.ਐੱਲ. ਪੂਨੀਆਂ ਅਤੇ ਰਾਜ ਬੱਬਰ, ਭਾਜਪਾ ਦੇ ਨੀਰਜ ਸ਼ੇਖਰ ਅਤੇ ਹਰਦੀਪ ਸਿੰਘ ਪੁਰੀ, ਸਮਾਜਵਾਦੀ ਪਾਰਟੀ ਦੇ ਰਾਮ ਗੋਪਾਲ ਯਾਦਵ, ਰਵੀ ਪ੍ਰਕਾਸ਼ ਵਰਮਾ, ਛੱਤਰਪਾਲ ਸਿੰਘ ਯਾਦਵ ਅਤੇ ਜਾਵੇਦ ਅਲੀ, ਬਹੁਜਨ ਸਮਾਜ ਪਾਰਟੀ ਦੇ ਵੀਰ ਸਿੰਘ ਆਦਿ ਮੁੱਖ ਹਨ। ਇਸ ਮੌਕੇ ਸ਼੍ਰੀ ਨੀਰਜ ਸ਼ੇਖਰ ਨੇ ਕਿਹਾ ਕਿ ਉਹ ਖ਼ੁਦ ਨੂੰ ਕਿਸਮਤਵਾਲੇ ਮੰਨਦੇ ਹਨ ਜਿਸ ਨੂੰ ਸਦਨ ਦਾ ਮੈਂਬਰ ਬਣਨ ਦਾ ਮੌਕਾ ਮਿਲਿਆ। ਉਨ੍ਹਾਂ ਨੇ ਕਿਹਾ ਕਿ ਉਹ ਸਵੱਛ, ਸਿੱਖਿਅਤ ਅਤੇ ਸ਼ਕਤੀਸ਼ਾਲੀ ਰਾਸ਼ਟਰ ਦੇ ਨਿਰਮਾਣ ਅਤੇ ਗਰੀਬ ਬੱਚਿਆਂ ਦੇ ਜੀਵਨ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਬਚਪਨ 'ਚ ਆਪਣੇ ਪਿਤਾ ਚੰਦਰਸ਼ੇਖਰ ਨਾਲ ਸੰਸਦ ਭਵਨ ਕੰਪਲੈਕਸ 'ਚ ਆਉਂਦੇ ਸਨ, ਉਦੋਂ ਇੰਨੀ ਸਖਤ ਸੁਰੱਖਿਆ ਵਿਵਸਥਾ ਨਹੀਂ ਹੁੰਦੀ ਸੀ।


DIsha

Content Editor

Related News