ਜੰਮੂ-ਕਸ਼ਮੀਰ: ਰਾਜ ਸਭਾ ਸੀਟਾਂ ਲਈ ਚਰਚਾ 'ਚ ਇਹ ਨਾਂ, ਜਲਦੀ ਜਾਰੀ ਹੋਵੇਗੀ ਨੋਟੀਫਿਕੇਸ਼ਨ

Thursday, Nov 14, 2024 - 11:24 AM (IST)

ਜੰਮੂ : ਜੰਮੂ-ਕਸ਼ਮੀਰ 'ਚ ਸਰਕਾਰ ਬਣਨ ਤੋਂ ਬਾਅਦ ਰਾਜ ਸਭਾ ਦੀਆਂ 4 ਖਾਲੀ ਸੀਟਾਂ ਨੂੰ ਲੈ ਕੇ ਸਿਆਸਤ ਗਰਮਾਉਣ ਲੱਗੀ ਹੈ। ਕਈ ਵੱਡੇ ਨੇਤਾ ਰਾਜ ਸਭਾ ਪਹੁੰਚਣ ਦੀ ਇੱਛਾ ਰੱਖਦੇ ਹਨ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਦਾ ਗਠਨ ਨਾ ਹੋਣ ਕਾਰਨ ਰਾਜ ਸਭਾ ਦੀਆਂ ਸੀਟਾਂ ਪਿਛਲੇ 6 ਸਾਲਾਂ ਤੋਂ ਖਾਲੀ ਪਈਆਂ ਹਨ। ਸੂਤਰਾਂ ਮੁਤਾਬਕ ਜੰਮੂ-ਕਸ਼ਮੀਰ ਦੀਆਂ ਰਾਜ ਸਭਾ ਸੀਟਾਂ ਲਈ ਚੋਣ ਨੋਟੀਫਿਕੇਸ਼ਨ ਸੰਸਦ ਸੈਸ਼ਨ ਦੌਰਾਨ ਹੀ ਜਾਰੀ ਹੋ ਸਕਦਾ ਹੈ।

ਇਹ ਵੀ ਪੜ੍ਹੋ - Breaking : ਮੁੰਬਈ ਏਅਰਪੋਰਟ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਮੱਚੀ ਦਹਿਸ਼ਤ

ਵਿਧਾਨ ਸਭਾ 'ਚ ਮੈਂਬਰਾਂ ਦੇ ਗਣਿਤ ਮੁਤਾਬਕ ਸੱਤਾਧਾਰੀ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਗਠਜੋੜ ਨੂੰ 4 'ਚੋਂ 3 ਸੀਟਾਂ 'ਤੇ ਜਿੱਤ ਯਕੀਨੀ ਹੈ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਵਿਧਾਨ ਸਭਾ 'ਚ 28 ਵਿਧਾਇਕਾਂ ਨਾਲ ਮੁੱਖ ਵਿਰੋਧੀ ਪਾਰਟੀ ਦੀ ਭੂਮਿਕਾ ਨਿਭਾ ਰਹੀ ਭਾਰਤੀ ਜਨਤਾ ਪਾਰਟੀ ਦਾ ਇਕ ਸੀਟ ਜਿੱਤਣਾ ਲਗਭਗ ਤੈਅ ਹੈ। ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਡਾਕਟਰ ਫਾਰੂਕ ਅਬਦੁੱਲਾ ਨੇ ਵਿਧਾਨ ਸਭਾ ਚੋਣ ਨਹੀਂ ਲੜੀ ਸੀ। ਨੈਸ਼ਨਲ ਕਾਨਫਰੰਸ ਨੇ ਸਭ ਤੋਂ ਵੱਧ 42 ਸੀਟਾਂ ਜਿੱਤੀਆਂ ਹਨ ਅਤੇ 6 ਆਜ਼ਾਦ ਵਿਧਾਇਕਾਂ ਨੇ ਨੈਸ਼ਨਲ ਕਾਨਫਰੰਸ ਦਾ ਸਮਰਥਨ ਕੀਤਾ ਹੈ। ਨੈਸ਼ਨਲ ਕਾਨਫਰੰਸ ਦਾ ਕਾਂਗਰਸ ਨਾਲ ਗਠਜੋੜ ਹੈ ਅਤੇ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ 6 ਸੀਟਾਂ ਜਿੱਤੀਆਂ ਹਨ। ਅਜਿਹੇ 'ਚ ਡਾ: ਫਾਰੂਕ ਅਬਦੁੱਲਾ ਦੀ ਰਾਜ ਸਭਾ ਚੋਣਾਂ 'ਚ ਜਿੱਤ ਯਕੀਨੀ ਹੈ।

ਇਹ ਵੀ ਪੜ੍ਹੋ - ਜੱਫੀ ਪਾਉਣਾ ਜਾਂ KISS ਕਰਨਾ, ਨਹੀਂ ਹੈ ਅਪਰਾਧ : ਹਾਈਕੋਰਟ

ਇਸ ਗੱਲ ਨੂੰ ਲੈ ਕੇ ਚਰਚਾ ਦਾ ਦੌਰ ਚੱਲ ਰਿਹਾ ਹੈ ਕਿ ਨੈਸ਼ਨਲ ਕਾਨਫਰੰਸ ਰਾਜ ਸਭਾ ਦੀਆਂ ਦੋ ਹੋਰ ਸੀਟਾਂ ਲਈ ਆਪਣੇ ਉਮੀਦਵਾਰ ਵਜੋਂ ਕਿਸ ਨੂੰ ਮੈਦਾਨ ਵਿੱਚ ਉਤਾਰੇਗੀ। ਭਾਰਤੀ ਜਨਤਾ ਪਾਰਟੀ ਨੇ ਜੰਮੂ-ਕਸ਼ਮੀਰ ਵਿੱਚ ਆਪਣੇ ਕਈ ਸੀਨੀਅਰ ਆਗੂਆਂ ਨੂੰ ਟਿਕਟਾਂ ਨਹੀਂ ਦਿੱਤੀਆਂ, ਜਿਨ੍ਹਾਂ ਵਿੱਚ ਸਾਬਕਾ ਉਪ ਮੁੱਖ ਮੰਤਰੀ ਡਾ: ਨਿਰਮਲ ਸਿੰਘ, ਕਵਿੰਦਰ ਗੁਪਤਾ ਵੀ ਸ਼ਾਮਲ ਹਨ। ਅਜਿਹੇ 'ਚ ਇਨ੍ਹਾਂ ਦੋਹਾਂ ਨੇਤਾਵਾਂ 'ਚੋਂ ਕਿਸੇ ਇਕ ਨੂੰ ਰਾਜ ਸਭਾ 'ਚ ਭੇਜਿਆ ਜਾ ਸਕਦਾ ਹੈ। ਇਨ੍ਹਾਂ ਤੋਂ ਇਲਾਵਾ ਕਈ ਆਗੂ ਰਾਜ ਸਭਾ ਦੇ ਮੈਂਬਰ ਬਣਨ 'ਤੇ ਨਜ਼ਰਾਂ ਟਿਕਾਏ ਹੋਏ ਹਨ। ਅਜਿਹੇ 'ਚ ਪਾਰਟੀ ਪੱਧਰ 'ਤੇ ਸਿਆਸਤ ਗਰਮਾਉਣ ਲੱਗੀ ਹੈ।

ਇਹ ਵੀ ਪੜ੍ਹੋ - WhatsApp ਯੂਜ਼ਰ ਲਈ ਵੱਡੀ ਖ਼ਬਰ, ਹੁਣ ਇੰਝ ਹੋਵੇਗੀ Call Recording

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


rajwinder kaur

Content Editor

Related News