ਰਾਜ ਸਭਾ 'ਚ ਪਾਸ ਹੋਇਆ ਜਲਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਸੋਧ ਬਿੱਲ

Tuesday, Nov 19, 2019 - 06:08 PM (IST)

ਰਾਜ ਸਭਾ 'ਚ ਪਾਸ ਹੋਇਆ ਜਲਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਸੋਧ ਬਿੱਲ

ਨਵੀਂ ਦਿੱਲੀ— ਜਲਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ (ਸੋਧ) ਬਿੱਲ ਅੱਜ ਭਾਵ ਮੰਗਲਵਾਰ ਨੂੰ ਰਾਜ ਸਭਾ 'ਚ ਪੇਸ਼ ਕੀਤਾ ਗਿਆ। ਲੰਬੀ ਚਰਚਾ ਤੋਂ ਬਾਅਦ ਆਵਾਜ਼ ਮਤ ਨਾਲ ਇਸ ਸੋਧ ਬਿੱਲ ਨੂੰ ਪਾਸ ਕਰ ਦਿੱਤਾ ਗਿਆ। ਇਸ ਬਿੱਲ 'ਤੇ ਚਰਚਾ ਕਰਦੇ ਹੋਏ ਭਾਜਪਾ ਸੰਸਦ ਮੈਂਬਰ ਪ੍ਰਹਿਲਾਦ ਪਟੇਲ ਨੇ ਕਿਹਾ ਇਸ ਨੂੰ ਰਾਸ਼ਟਰੀ ਰੂਪ ਮਿਲੇ, ਇਸ ਲਈ ਸਦਨ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਇਸ ਬਿੱਲ ਨੂੰ ਪਾਸ ਕੀਤਾ ਜਾਵੇ। ਹਾਲਾਂਕਿ ਸੰਸਦ 'ਚ ਕਾਂਗਰਸ ਸੰਸਦ ਮੈਂਬਰ ਪ੍ਰਤਾਪ ਬਾਜਵਾ ਨੇ ਬਿੱਲ 'ਚ ਸੋਧ ਨੂੰ ਲੈ ਕੇ ਵਿਰੋਧ ਕੀਤਾ ਸੀ, ਉਨ੍ਹਾਂ ਕਿਹਾ ਕਿ ਦੇਸ਼ 'ਚ 50 ਸਾਲ ਤਕ ਕਾਂਗਰਸ ਦੀ ਸਰਕਾਰ ਰਹੀ। ਮੈਂ ਬਸ ਇੰਨਾ ਕਹਿਣਾ ਚਾਹਾਂਗਾ ਕਿ ਇਸ 'ਚ ਕੋਈ ਬਦਲਾਅ ਨਾ ਕੀਤਾ ਜਾਵੇ। ਕੱਲ ਨੂੰ ਕਾਂਗਰਸ ਫਿਰ ਆ ਸਕਦੀ ਹੈ ਅਤੇ ਇਹ ਅਦਲਾ-ਬਦਲੀ ਹੁੰਦੀ ਰਹੇਗੀ।

ਸੋਧ 'ਚ ਜਲਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਦੇ ਟਰੱਸਟੀ ਦੇ ਰੂਪ 'ਚ ਕਾਂਗਰਸ ਨੂੰ ਹਟਾਏ ਜਾਣ ਦੀ ਗੱਲ ਆਖੀ ਗਈ ਸੀ, ਜਿਸ ਨੂੰ ਰਾਜ ਸਭਾ ਤੋਂ ਮਨਜ਼ੂਰੀ ਮਿਲ ਗਈ ਹੈ। ਇਹ ਬਿੱਲ ਲੋਕ ਸਭਾ 'ਚ ਪਹਿਲਾਂ ਹੀ ਪਾਸ ਕੀਤਾ ਜਾ ਚੁੱਕਾ ਹੈ। ਬਿੱਲ ਪਾਸ ਹੋਣ ਤੋਂ ਬਾਅਦ ਟਰੱਸਟੀ ਦੇ ਰੂਪ 'ਚ ਕਾਂਗਰਸ ਦੇ ਪ੍ਰਧਾਨ ਨੂੰ ਹਟਾ ਕੇ ਹੁਣ ਲੋਕ ਲਭਾ ਦੇ ਵਿਰੋਧੀ ਧਿਰ ਦੇ ਨੇਤਾ ਨੂੰ ਟਰੱਸਟੀ ਬਣਾਇਆ ਜਾਵੇਗਾ।

ਦੱਸਣਯੋਗ ਹੈ ਕਿ ਸੋਧ ਬਿੱਲ ਦੇ ਮਸੌਦਾ ਕਾਨੂੰਨ 'ਚ ਅਜਿਹੀ ਵਿਵਸਥਾ ਸੀ ਕਿ ਜੇਕਰ ਵਿਰੋਧੀ ਧਿਰ ਦਾ ਕੋਈ ਨੇਤਾ ਨਹੀਂ ਹੈ ਤਾਂ ਅਜਿਹੇ ਵਿਚ ਵਿਰੋਧ ਧਿਰ ਦੀ ਸਭ ਤੋਂ ਵੱਡੀ ਪਾਰਟੀ ਦੇ ਨੇਤਾ ਨੂੰ ਟਰੱਸਟੀ ਬਣਾਇਆ ਜਾਵੇਗਾ। ਇੱਥੇ ਦੱਸ ਦੇਈਏ ਕਿ 12 ਅਪ੍ਰੈਲ 1919 'ਚ ਜਲਿਆਂਵਾਲਾ ਬਾਗ 'ਚ ਨਿਹੱਥੇ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਕਤਲੇਆਮ ਦੇ ਇਸ ਸਾਲ 100 ਸਾਲ ਪੂਰੇ ਹੋਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ।


author

Tanu

Content Editor

Related News