ਰਾਜ ਸਭਾ ''ਚ ਜੁਮਲੇਬਾਜ਼ੀ ਤੋਂ ਇਲਾਵਾ ਕੁਝ ਨਹੀਂ ਬੋਲੇ PM ਮੋਦੀ : ਰਣਦੀਪ ਸੁਰਜੇਵਾਲਾ

Monday, Feb 08, 2021 - 04:44 PM (IST)

ਰਾਜ ਸਭਾ ''ਚ ਜੁਮਲੇਬਾਜ਼ੀ ਤੋਂ ਇਲਾਵਾ ਕੁਝ ਨਹੀਂ ਬੋਲੇ PM ਮੋਦੀ : ਰਣਦੀਪ ਸੁਰਜੇਵਾਲਾ

ਨਵੀਂ ਦਿੱਲੀ- ਕਾਂਗਰਸ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ 'ਚ ਸੋਮਵਾਰ ਨੂੰ ਜੋ ਕੁਝ ਕਿਹਾ, ਉਹ ਜੁਮਲੇਬਾਜ਼ੀ ਤੋਂ ਇਲਾਵਾ ਕੁਝ ਨਹੀਂ ਸੀ ਅਤੇ ਇਸ ਦੌਰਾਨ ਉਹ ਸਿਰਫ਼ ਪ੍ਰਧਾਨ ਮੰਤਰੀ ਨਹੀਂ ਸਗੋਂ 'ਪ੍ਰਚਾਰਕ' ਦੀ ਭੂਮਿਕਾ 'ਚ ਨਜ਼ਰ ਆਏ। ਕਾਂਗਰਸ ਦੇ ਸੰਚਾਰ ਵਿਭਾਗ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਮੋਦੀ ਨੇ ਰਾਜ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਹੋਈ ਚਰਚਾ ਦਾ ਜਵਾਬ ਦਿੰਦੇ ਹੋਏ, ਜੋ ਕੁਝ ਕਿਹਾ ਉਸ 'ਚ ਕੁਝ ਵੀ ਠੋਸ ਨਹੀਂ ਸੀ ਅਤੇ ਉਹ ਮੁੱਦਿਆਂ 'ਤੇ ਕੁਝ ਵੀ ਨਹੀਂ ਕਹਿ ਸਕੇ। ਉਨ੍ਹਾਂ ਨੇ 75 ਦਿਨਾਂ  ਤੋਂ ਅੰਦੋਲਨ ਕਰ ਰਹੇ ਕਿਸਾਨਾਂ ਲਈ ਵੀ ਕੋਈ ਠੋਸ ਭਰੋਸਾ ਨਹੀਂ ਦਿੱਤਾ ਅਤੇ ਨਾ ਹੀ ਸਰਹੱਦ 'ਤੇ ਘੁਸਪੈਠ ਕਰ ਚੁਕੇ ਚੀਨ ਨੂੰ ਲੈ ਕੇ ਇਕ ਸ਼ਬਦ ਕਹਿ ਸਕੇ।

ਇਹ ਵੀ ਪੜ੍ਹੋ : PM ਮੋਦੀ ਦੇ ਭਾਸ਼ਣ ਤੋਂ ਬਾਅਦ ਬੋਲੇ ਰਾਕੇਸ਼ ਟਿਕੈਤ, ਅਸੀਂ ਕਦੋ ਕਿਹਾ MSP ਖ਼ਤਮ ਹੋ ਰਹੀ ਹੈ

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੁਰਜੇਵਾਲਾ ਨੇ ਮੋਦੀ 'ਤੇ ਹਮਲਾ ਬੋਲਦੇ ਹੋਏ ਕਿਹਾ ਸੀ ਕਿ ਹੁਣ ਤੱਕ ਅੰਦੋਲਨ ਕਰ ਰਹੇ 210 ਕਿਸਾਨ ਦਮ ਤੋੜ ਚੁਕੇ ਹਨ ਪਰ ਪ੍ਰਧਾਨ ਮੰਤਰੀ ਕਿਸਾਨਾਂ ਦੀ ਮੰਗ ਨਹੀਂ ਮੰਨਣ ਦੀ ਜਿੱਦ 'ਤੇ ਅੜੇ ਹੋਏ ਹਨ। ਉਨ੍ਹਾਂ ਕਿਹਾ,''ਮੋਦੀ ਜੀ, ਦੇਸ਼ ਦੇ ਇਤਿਹਾਸ 'ਚ ਤੁਸੀਂ ਇਕਲੌਤੇ ਬੇਰਹਿਮ ਪ੍ਰਧਾਨ ਮੰਤਰੀ ਦੇ ਰੂਪ 'ਚ ਦਰਜ ਹੋਣ ਵਾਲੇ ਹੋ। ਦਮ ਤੋੜਦੇ ਕਿਸਾਨ ਭਰਾਵਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਦਰਦ ਨੂੰ ਇੰਝ ਨਜ਼ਰਅੰਦਾਜ ਕਰਨਾ ਤੁਹਾਡੀ ਫਾਸੀਵਾਦੀ ਮਾਨਸਿਕਤਾ ਦਿਖਾਉਂਦਾ ਹੈ। ਹੁਣ ਤੱਕ 210 ਕਿਸਾਨ ਜਾਨ ਤੋਂ ਹੱਥ ਧੋ ਬੈਠੇ ਹਨ। ਇਹ ਰਾਜ ਹੰਕਾਰ ਛੱਡ ਰਾਜਧਰਮ ਦਾ ਪਾਲਣ ਕਰੋ।''


author

DIsha

Content Editor

Related News