ਕਸ਼ਮੀਰ ''ਚ ਸਥਿਤੀ ਆਮ, ਸਹੀ ਸਮੇਂ ''ਤੇ ਸ਼ੁਰੂ ਹੋਵੇਗਾ ਇੰਟਰਨੈੱਟ : ਅਮਿਤ ਸ਼ਾਹ

Wednesday, Nov 20, 2019 - 01:10 PM (IST)

ਨਵੀਂ ਦਿੱਲੀ— ਰਾਜ ਸਭਾ 'ਚ ਅੱਜ ਯਾਨੀ ਬੁੱਧਵਾਰ ਨੂੰ ਕਾਂਗਰਸ ਵਲੋਂ ਕਸ਼ਮੀਰ 'ਚ ਸਥਿਤੀ ਅਤੇ ਇੰਟਰਨੈੱਟ ਨਹੀਂ ਚੱਲਣ, ਵਿਦਿਆਰਥੀਆਂ ਦੀ ਪੜ੍ਹਾਈ ਰੁਕਣ ਦਾ ਮੁੱਦਾ ਚੁੱਕਿਆ ਗਿਆ। ਕਾਂਗਰਸ ਅਤੇ ਵਿਰੋਧੀ ਦਲਾਂ ਦੇ ਸਵਾਲ ਦੇ ਜਵਾਬ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਸ਼ਮੀਰ 'ਚ ਹਾਲਾਤ ਤੇਜ਼ੀ ਨਾਲ ਆਮ ਹੋ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਸ਼ਮੀਰ 'ਚ ਜਲਦ ਤੋਂ ਜਲਦ ਇੰਟਰਨੈੱਟ ਸਹੂਲਤ ਬਹਾਲ ਹੋਵੇ, ਇਹ ਸਰਾਕਰ ਦੀ ਵੀ ਪਹਿਲ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਦਵਾਈਆਂ ਦੀ ਪੂਰੀ ਮਾਤਰਾ ਯਕੀਨੀ ਕੀਤੀ ਗਈ ਹੈ ਅਤੇ ਦਵਾਈ ਲਈ ਮੋਬਾਇਲ ਵੈਨ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ।
 

ਸੁਰੱਖਿਆ ਦਾ ਸਵਾਲ, ਇਸ ਲਈ ਇੰਟਰਨੈੱਟ ਬੰਦ
ਕਸ਼ਮੀਰ 'ਚ ਇੰਟਰਨੈੱਟ ਨਹੀਂ ਚੱਲਣ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਦੇ ਸੰਸਦ ਮੈਂਬਰ ਗੁਲਾਮ ਨਬੀ ਆਜ਼ਾਦ ਨੇ ਸਵਾਲ ਚੁੱਕਿਆ। ਉਨ੍ਹਾਂ ਨੇ ਕਿਹਾ ਕਿ 5 ਅਗਸਤ ਦੇ ਬਾਅਦ ਤੋਂ ਸਕੂਲ-ਕਾਲਜ ਪੂਰੀ ਤਰ੍ਹਾਂ ਨਾਲ ਨਹੀਂ ਖੁੱਲ੍ਹੇ ਹਨ। ਇੰਟਰਨੈੱਟ ਨਹੀਂ ਚੱਲ ਰਿਹਾ ਹੈ ਅਤੇ ਇਸ ਨਾਲ ਬੱਚਿਆਂ ਦੀ ਪੜ੍ਹਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੀ ਹੈ। ਇਸ ਦੇ ਜਵਾਬ 'ਚ ਸ਼ਾਹ ਨੇ ਕਿਹਾ,''ਅਸੀਂ ਵੀ ਮਾਨਯੋਗ ਮੈਂਬਰ ਦੀ ਚਿੰਤਾ ਨਾਲ ਸਹਿਮਤ ਹਾਂ ਕਿ ਕਸ਼ਮੀਰ 'ਚ ਇੰਟਰਨੈੱਟ ਜਲਦ ਤੋਂ ਜਲਦ ਪੂਰੀ ਤਰ੍ਹਾਂ ਨਾਲ ਬਹਾਲ ਹੋਵੇ। ਹਾਲਾਂਕਿ, ਇਹ ਯਾਦ ਦਿਵਾਉਣਾ ਚਾਹਾਂਗਾ ਕਿ 95-96 'ਚ ਦੇਸ਼ 'ਚ ਮੋਬਾਇਲ ਫੋਨ ਆਇਆ ਪਰ ਕਸ਼ਮੀਰ 'ਚ ਇਸ ਦੀ ਸ਼ੁਰੂਆਤ 2003 'ਚ ਹੀ ਹੋ ਸਕੀ। ਸੁਰੱਖਿਆ ਦਾ ਸਵਾਲ ਹੈ ਸਿਰਫ਼ ਇਸ ਲਈ ਇੰਟਰਨੈੱਟ ਬੰਦ ਹੈ। ਸਥਾਨਕ ਪ੍ਰਸ਼ਾਸਨ ਜਦੋਂ ਸਥਿਤੀ ਨੂੰ ਲੈ ਕੇ ਭਰੋਸੇ 'ਚ ਆ ਜਾਵੇਗੀ ਤਾਂ ਇੰਟਰਨੈੱਟ ਵੀ ਸ਼ੁਰੂ ਹੋ ਜਾਵੇਗਾ।''
 

ਸਹੀ ਸਮੇਂ 'ਤੇ ਸ਼ੁਰੂ ਹੋਵੇਗਾ ਇੰਟਰਨੈੱਟ
ਪਾਕਿਸਤਾਨ ਵਲੋਂ ਸਰਹੱਦ ਪਾਰ ਹੋਣ ਵਾਲੀਆਂ ਅੱਤਵਾਦੀ ਘਟਨਾਵਾਂ ਅਤੇ ਸੁਰੱਖਿਆ ਕਾਰਨਾਂ ਨਾਲ ਇੰਟਰਨੈੱਟ 'ਤੇ ਪਾਬੰਦੀ ਦੀ ਗੱਲ ਗ੍ਰਹਿ ਮੰਤਰੀ ਨੇ ਕੀਤੀ। ਸ਼ਾਹ ਨੇ ਰਾਜ ਸਭਾ 'ਚ ਕਿਹਾ,''ਸੁਰੱਖਿਆ ਦੀਆਂ ਕੁਝ ਚਿੰਤਾਵਾਂ ਹਨ, ਇਸ ਕਾਰਨ ਇੰਟਰਨੈੱਟ ਸਹੂਲਤ ਬਹਾਲ ਨਹੀਂ ਕੀਤੀ ਜਾ ਰਹੀ ਹੈ। ਸਥਾਨਕ ਪ੍ਰਸ਼ਾਸਨ ਵਲੋਂ ਜਦੋਂ ਵੀ ਸਥਿਤੀ ਅਨੁਕੂਲ ਹੋਵੇਗੀ, ਇੰਟਰਨੈੱਟ ਸਹੂਲਤ ਫਿਰ ਤੋਂ ਬਹਾਲ ਕਰ ਦਿੱਤੀ ਜਾਵੇਗੀ।''
 

ਕਿਸੇ ਆਮ ਨਾਗਰਿਕ 'ਤੇ ਨਹੀਂ ਚੱਲੀ ਗੋਲੀ
ਕਸ਼ਮੀਰ 'ਚ ਸਕੂਲਾਂ ਦੀ ਸਥਿਤੀ 'ਤੇ ਗ੍ਰਹਿ ਮੰਤਰੀ ਨੇ ਕਿਹਾ,''20412 ਸਕੂਲ ਖੁੱਲ੍ਹੇ ਹਨ ਅਤੇ ਸਹੀ ਰੂਪ ਨਾਲ ਪ੍ਰੀਖਿਆ ਚੱਲ ਰਹੀ ਹੈ। 11ਵੀਂ ਦੇ 99.8 ਫੀਸਦੀ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਹੈ। 10ਵੀਂ ਅਤੇ 12ਵੀਂ ਦੇ ਵੀ 99.7 ਫੀਸਦੀ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਹੈ।'' ਉਨ੍ਹਾਂ ਨੇ ਵਿਰੋਧੀ ਧਿਰ ਦੇ ਹਾਲਾਤ ਕਦੋਂ ਤੱਕ ਆਮ ਹੋਣਗੇ ਦੇ ਸਵਾਲ 'ਤੇ ਕਿਹਾ ਕਿ ਕਸ਼ਮੀਰ 'ਚ ਹਾਲਾਤ ਪੂਰੀ ਤਰ੍ਹਾਂ ਨਾਲ ਆਮ ਹਨ। ਪੈਟਰੋਲ-ਡੀਜ਼ਲ ਦੀ ਸਪਲਾਈ 'ਚ 16 ਫੀਸਦੀ ਤੱਕ ਵਾਧਾ ਦਰਜ ਕੀਤਾ ਗਿਆ ਹੈ। ਸੇਬ ਦੀ ਫਸਲ ਸਹੀ ਢੰਗ ਨਾਲ ਚੱਲ ਰਹੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ 5 ਅਗਸਤ ਤੋਂ ਬਾਅਦ ਪੱਥਰਬਾਜ਼ੀ ਦੀਆਂ ਘਟਨਾਵਾਂ 'ਚ ਕਾਫ਼ੀ ਕਮੀ ਆਈ ਹੈ ਅਤੇ ਇਸ ਦੌਰਾਨ ਕਿਸੇ ਆਮ ਨਾਗਰਿਕ ਦੇ ਉੱਪਰ ਗੋਲੀ ਨਹੀਂ ਚੱਲੀ ਹੈ।
 

ਸੱਚ ਨੂੰ ਝੂਠਲਾਇਆ ਨਹੀਂ ਜਾ ਸਕਦਾ
ਜਵਾਬ ਦਿੰਦੇ ਸਮੇਂ ਵਿਰੋਧੀ ਸੰਸਦ ਮੈਂਬਰਾਂ ਵਲੋਂ ਕਈ ਵਾਰ ਨਾਰਾਜ਼ਗੀ ਦਰਜ ਕੀਤੀ ਗਈ। ਕਾਂਗਰਸ ਦੇ ਸੰਸਦ ਮੈਂਬਰ ਗੁਲਾਮ ਨਬੀ ਆਜ਼ਾਦ ਨੂੰ ਚੈਲੇਂਜ ਕਰਦੇ ਹੋਏ ਸ਼ਾਹ ਨੇ ਕਿਹਾ,''ਮੈਂ ਗੁਲਾਮ ਨਬੀ ਆਜ਼ਾਦ ਜੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਰਿਕਾਰਡ ਦੇ ਆਧਾਰ 'ਤੇ ਉਹ ਅੰਕੜਿਆਂ ਨੂੰ ਚੈਲੇਂਜ ਕਰਨ। ਸੱਚ ਨੂੰ ਝੂਠਲਾਇਆ ਨਹੀਂ ਜਾ ਸਕਦਾ। ਮੈਂ ਸਿਰਫ਼ ਇਹੀ ਕਹਿਣਾ ਚਾਹਾਂਗਾ ਕਿ ਤੁਸੀਂ ਜੋ ਸਥਿਤੀ ਹੈ, ਉਸ ਨੂੰ ਵੀ ਸਮਝੋ ਸਿਰਫ਼ ਆਪਣੇ ਮਨ 'ਚ ਜੋ ਹੈ, ਉਸ ਨੂੰ ਹੀ ਨਾ ਮੰਨੋ।''


DIsha

Content Editor

Related News