PPE ਕਿਟ ਪਹਿਨ ਕੇ ਰਾਜ ਸਭਾ ਚੋਣਾਂ 'ਚ ਵੋਟ ਕਰਨ ਪਹੁੰਚੇ ਕੋਰੋਨਾ ਪਾਜ਼ੇਟਿਵ ਵਿਧਾਇਕ

Friday, Jun 19, 2020 - 02:02 PM (IST)

PPE ਕਿਟ ਪਹਿਨ ਕੇ ਰਾਜ ਸਭਾ ਚੋਣਾਂ 'ਚ ਵੋਟ ਕਰਨ ਪਹੁੰਚੇ ਕੋਰੋਨਾ ਪਾਜ਼ੇਟਿਵ ਵਿਧਾਇਕ

ਭੋਪਾਲ- ਦੇਸ਼ ਦੇ 8 ਸੂਬਿਆਂ ਦੀਆਂ 19 ਸੀਟਾਂ 'ਤੇ ਅੱਜ ਯਾਨੀ ਸ਼ੁੱਕਰਵਾਰ ਨੂੰ ਰਾਜ ਸਭਾ ਚੋਣਾਂ ਲਈ ਵੋਟਿੰਗ ਹੋ ਰਹੀ ਹੈ। ਮੱਧ ਪ੍ਰਦੇਸ਼ 'ਚ ਵੀ ਤਿੰਨ ਸੀਟਾਂ ਲਈ ਵੋਟ ਪਾਏ ਜਾ ਰਹੇ ਹਨ। ਇਸ ਵਿਚ ਸ਼ੁੱਕਰਵਾਰ ਦੁਪਹਿਰ ਨੂੰ ਇਕ ਖਾਸ ਨਜ਼ਾਰਾ ਦੇਖਣ ਨੂੰ ਮਿਲਿਆ। ਕਾਂਗਰਸ ਪਾਰਟੀ ਦੇ ਵਿਧਾਇਕ ਜੋ ਕੋਰੋਨਾ ਵਾਇਰਸ ਨਾਲ ਪੀੜਤ ਹਨ, ਉਹ ਪੀਪੀਈ ਕਿਟ ਪਹਿਨ ਕੇ ਵੋਟ ਪਾਉਣ ਪਹੁੰਚੇ। ਸ਼ੁੱਕਰਵਾਰ ਸਵੇਰ ਤੋਂ ਹੀ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਰਾਜ ਸਭਾ ਚੋਣਾਂ ਲਈ ਵੋਟ ਪਾ ਰਹੇ ਹਨ ਪਰ ਦੁਪਹਿਰ ਕਰੀਬ ਇਕ ਵਜੇ ਕਾਂਗਰਸ ਦੇ ਵਿਧਾਇਕ ਕੁਨਾਲ ਚੌਧਰੀ ਪੀਪੀਈ ਕਿਟ ਪਹਿਨ ਕੇ ਵੋਟਿੰਗ ਕਰਨ ਵਿਧਾਨ ਸਭਾ ਭਵਨ ਪਹੁੰਚੇ। ਵਿਧਾਇਕ ਕੁਝ ਦਿਨ ਪਹਿਲਾਂ ਕੋਰੋਨਾ ਟੈਸਟ 'ਚ ਪਾਜ਼ੇਟਿਵ ਆਏ ਸਨ।

PunjabKesariਦੱਸਣਯੋਗ ਹੈ ਕਿ ਕੋਈ ਵੀ ਵਿਅਕਤੀ ਜੋ ਕੋਰੋਨਾ ਪੀੜਤ ਹੈ ਜਾਂ ਉਸ 'ਚ ਕੋਰੋਨਾ ਦੇ ਲੱਛਣ ਹਨ, ਉਸ ਨੂੰ ਸੁਰੱਖਿਅਤ ਰਹਿਣਾ ਹੈ ਅਤੇ ਖੁਦ ਨੂੰ ਆਈਸੋਲੇਟ ਕਰ ਕੇ ਰੱਖਣਾ ਹੈ ਪਰ ਵੋਟਿੰਗ ਕਾਰਨ ਵਿਧਾਇਕ ਸਾਰੀਆਂ ਸਾਵਧਾਨੀਆਂ ਵਰਤਦੇ ਹੋਏ ਇੱਥੇ ਪਹੁੰਚੇ। ਵਿਧਾਇਕ ਜਦੋਂ ਵੋਟ ਪਾ ਕੇ ਵਾਪਸ ਗਏ ਤਾਂ ਪੂਰੇ ਖੇਤਰ ਨੂੰ ਸੈਨੇਟਾਈਜ਼ ਕੀਤਾ ਗਿਆ। ਵੋਟਿੰਗ ਪਾਉਣ ਵਾਲੇ ਇਲਾਕੇ ਅਤੇ ਪੂਰੇ ਮੇਨ ਗੇਟ ਨੂੰ ਸੈਨੇਟਾਈਜ਼ ਕੀਤਾ ਗਿਆ ਤਾਂ ਕਿ ਕਿਸੇ ਨੂੰ ਖਤਰਾ ਨਾ ਹੋਵੇ।

PunjabKesari


author

DIsha

Content Editor

Related News