ਆਸਟ੍ਰੇਲੀਆ ’ਚ ਕੁੜੀ ਦਾ ਕਤਲ ਕਰ ਭਾਰਤ ਦੌੜ ਆਇਆ ਮੁਲਜ਼ਮ, ਦਿੱਲੀ ਦੀ ਕੋਰਟ ’ਚ ਕੀਤਾ ਗਿਆ ਪੇਸ਼

Wednesday, Nov 30, 2022 - 03:36 PM (IST)

ਆਸਟ੍ਰੇਲੀਆ ’ਚ ਕੁੜੀ ਦਾ ਕਤਲ ਕਰ ਭਾਰਤ ਦੌੜ ਆਇਆ ਮੁਲਜ਼ਮ, ਦਿੱਲੀ ਦੀ ਕੋਰਟ ’ਚ ਕੀਤਾ ਗਿਆ ਪੇਸ਼

ਨਵੀਂ ਦਿੱਲੀ (ਕਮਲ ਕਾਂਸਲ)- ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਬੀਤੇ ਦਿਨੀਂ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਇਨਾਮੀ ਰਾਜਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਅੱਜ ਯਾਨੀ ਕਿ ਬੁੱਧਵਾਰ ਨੂੰ ਉਸ ਦੀ ਕੋਰਟ ’ਚ ਪੇਸ਼ ਹੋਈ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ’ਚ ਮੁਲਜ਼ਮ ਰਾਜਵਿੰਦਰ ਦੀ ਪੇਸ਼ ਹੋਈ, ਜਿੱਥੇ ਕਾਗਜ਼ੀ ਕਾਰਵਾਈ ਹੋਈ। ਇਸ ਮਾਮਲੇ ’ਚ ਹੁਣ 17 ਦਸੰਬਰ ਨੂੰ ਸੁਣਵਾਈ ਹੋਵੇਗੀ। ਕੋਰਟ ’ਚ ਕੇਸ ਦੀ ਸੁਣਵਾਈ ਮਗਰੋਂ ਸਾਰੀ ਕਾਰਵਾਈ ਆਸਟ੍ਰੇਲੀਆ ਕੋਰਟ ’ਚ ਹੋਵੇਗੀ। ਉਦੋਂ ਤੱਕ ਸਿੰਘ ਨੂੰ ਨਿਆਇਕ ਹਿਰਾਸਤ ’ਚ ਹੀ ਰੱਖਿਆ ਜਾਵੇਗਾ। 

ਇਹ ਵੀ ਪੜ੍ਹੋ- ਆਸਟ੍ਰੇਲੀਆਈ ਔਰਤ ਦਾ ਕਾਤਲ ਪੰਜਾਬੀ ਵਿਅਕਤੀ ਗ੍ਰਿਫ਼ਤਾਰ, ਰੱਖਿਆ ਸੀ 1 ਮਿਲੀਅਨ ਡਾਲਰ ਦਾ ਇਨਾਮ

2018 ’ਚ ਕੀਤਾ ਸੀ ਆਸਟ੍ਰੇਲੀਆ ਕੁੜੀ ਦਾ ਕਤਲ

ਮੂਲ ਰੂਪ ਤੋਂ ਪੰਜਾਬ ਦੇ ਬੁੱਟਰ ਕਲਾਂ ਦਾ ਰਹਿਣ ਵਾਲਾ 38 ਸਾਲਾ ਰਾਜਵਿੰਦਰ ਸਿੰਘ ’ਤੇ 2018 ਵਿਚ 24 ਸਾਲਾ ਆਸਟ੍ਰੇਲੀਆਈ ਕੁੜੀ ਦੇ ਕਤਲ ਦਾ ਦੋਸ਼ ਹੈ। ਆਸਟ੍ਰੇਲੀਆਈ ਪੁਲਸ ਨੇ ਉਸ ਦੇ ਸਿਰ ’ਤੇ 1 ਮਿਲੀਅਨ ਆਸਟ੍ਰੇਲੀਆਈ ਡਾਲਰ (ਕਰੀਬ 5 ਕਰੋੜ 47 ਲੱਖ) ਦਾ ਇਨਾਮ ਰੱਖਿਆ ਸੀ। ਆਸਟ੍ਰੇਲੀਆਈ ਪੁਲਸ ਵੱਲੋਂ ਇਨਾਮ ਦੇ ਰੂਪ ’ਚ ਐਲਾਨ ਕੀਤੀ ਗਈ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਰਕਮ ਹੈ। ਓਧਰ ਕੋਰਟ  1 ਮਿਲੀਅਨ ਡਾਲਰ ਦੇ ਇਨਾਮ ’ਤੇ ਕਿਹਾ ਕਿ ਇਹ ਲਾਅ ਏਜੰਸੀ ’ਤੇ ਲਾਗੂ ਨਹੀਂ ਹੁੰਦਾ, ਕਿਸੇ ਵਿਅਕਤੀਗਤ ਵਿਅਕਤੀ ’ਤੇ ਲਾਗੂ ਹੁੰਦਾ ਹੈ। 

ਇਹ ਵੀ ਪੜ੍ਹੋ-  ਵੋਟਾਂ ਤੋਂ ਇਕ ਦਿਨ ਪਹਿਲਾਂ CM ਮਾਨ ਦਾ ਐਲਾਨ , ਗੁਜਰਾਤ 'ਚ 1 ਮਾਰਚ ਤੋਂ ਮਿਲੇਗੀ ਮੁਫ਼ਤ ਬਿਜਲੀ

ਭੇਸ ਬਦਲ ਕੇ ਰਹਿ ਰਿਹਾ ਸੀ ਮੁਲਜ਼ਮ ਰਾਜਵਿੰਦਰ ਸਿੰਘ

ਦੱਸ ਦੇਈਏ ਕਿ 24 ਸਾਲਾ ਟੋਯਾਹ ਕੋਰਡਿੰਗਲੇ ਕੁਈਨਜ਼ਲੈਂਡ 'ਚ ਕੇਨਰਜ਼ ਤੋਂ 40 ਕਿਲੋਮੀਟਰ ਉੱਤਰ 'ਚ ਵਾਂਗੇਟੀ ਬੀਚ 'ਤੇ ਆਪਣੇ ਕੁੱਤੇ ਨੂੰ ਟਹਿਲਾ ਰਹੀ ਸੀ, ਉਦੋਂ ਰਾਜਵਿੰਦਰ ਸਿੰਘ ਨੇ ਉਸ ਨੂੰ ਮਾਰ ਦਿੱਤਾ। ਘਟਨਾ ਨੂੰ ਅੰਜ਼ਾਮ ਦੇਣ ਮਗਰੋਂ ਸਿੰਘ ਦੌੜ ਕੇ ਹਿੰਦੁਸਤਾਨ ਆ ਗਿਆ ਪਰ ਉਹ ਦੇਸ਼ ’ਚ ਲੁੱਕਿਆ ਹੋਇਆ ਸੀ। ਰਾਜਵਿੰਦਰ ਦਿੱਲੀ ਦੇ ਜੀ. ਟੀ. ਕਰਨਾਲ ਰੋਡ ’ਤੇ ਭੇਸ ਬਦਲ ਕੇ ਰਹਿ ਰਿਹਾ ਸੀ। ਆਸਟ੍ਰੇਲੀਅਨ ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਜਵਿੰਦਰ ਨੇ ਇਹ ਕਤਲ ਕਿਉਂ ਕੀਤਾ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। 


author

Tanu

Content Editor

Related News