ਰਾਜਨਾਥ ਸਿੰਘ ਨੇ ਲਾਇਡ ਆਸਟਿਨ ਨਾਲ ਫੋਨ ''ਤੇ ਅਹਿਮ ਸੁਰੱਖਿਆ ਮੁੱਦਿਆਂ ''ਤੇ ਕੀਤੀ ਚਰਚਾ
Tuesday, Mar 19, 2024 - 08:21 PM (IST)
ਜੈਤੋ, (ਪਰਾਸ਼ਰ)- ਰੱਖਿਆ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਅਮਰੀਕੀ ਰੱਖਿਆ ਸਕੱਤਰ ਲਾਇਡ ਆਸਟਿਨ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ। ਦੋਵਾਂ ਮੰਤਰੀਆਂ ਨੇ ਦੋਪੱਖੀ, ਖੇਤਰੀ ਸੁਰੱਖਿਆ ਅਤੇ ਰੱਖਿਆ ਸਹਿਯੋਗ ਦੇ ਕਈ ਮੁੱਦਿਆਂ 'ਤੇ ਚਰਚਾ ਕੀਤੀ।
ਉਨ੍ਹਾਂ ਨੇ ਫਰਵਰੀ 2024 'ਚ ਨਵੀਂ ਦਿੱਲੀ 'ਚ ਆਯੋਜਿਤ ਆਈ. ਐੱਨ. ਡੀ. ਯੂ. ਐੱਸ.-ਐਕਸ ਸਿਖਰ ਸੰਮੇਲਨ ਅਤੇ ਦੋਪੱਖੀ ਤ੍ਰੀ-ਸੇਵਾ ਅਭਿਆਸ 'ਟਾਈਗਰ ਟ੍ਰਾਇੰਫ' ਵਰਗੀਆਂ ਹਾਲੀਆ ਦੋ ਪੱਖੀ ਘਟਨਾਵਾਂ ਦੀ ਸਮੀਖਿਆ ਕੀਤੀ, ਜੋ 18 ਮਾਰਚ, 2024 ਨੂੰ ਭਾਰਤ 'ਚ ਵੀ ਸ਼ੁਰੂ ਹੋਈ ਸੀ। ਅਮਰੀਕੀ ਰੱਖਿਆ ਸਕੱਤਰ ਨੇ ਸ਼ਲਾਘਾ ਕੀਤੀ ਕਿ ਹਿੰਦ ਮਹਾਸਾਗਰ ਖੇਤਰ 'ਚ ਸਮੁੰਦਰੀ ਡਕੈਤੀ ਵਿਰੋਧੀ ਮੁਹਿੰਮਾਂ ਨੂੰ ਚਲਾਉਣ 'ਚ ਭਾਰਤੀ ਜਲ ਸੈਨਾ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ। ਦੋਵਾਂ ਮੰਤਰੀਆਂ ਨੇ ਪਿਛਲੇ ਸਾਲ ਭਾਰਤ-ਅਮਰੀਕਾ ਰੱਖਿਆ ਸਹਿਯੋਗ ਰੋਡਮੈਪ ਨੂੰ ਲਾਗੂ ਕਰਨ ਦੇ ਤਰੀਕਿਆਂ ਅਤੇ ਸਾਧਨਾਂ 'ਤੇ ਚਰਚਾ ਕੀਤੀ।