''ਰਾਜਨਾਥ ਨਾਲ ਕਈ ਮੁੱਦਿਆਂ ’ਤੇ ਚਰਚਾ ਕੀਤੀ, ਰੱਖਿਆ ਸਬੰਧਾਂ ਦੇ ਵਿਸਥਾਰ ’ਤੇ ਜ਼ੋਰ ਦਿੱਤਾ''

Tuesday, Mar 18, 2025 - 12:41 AM (IST)

''ਰਾਜਨਾਥ ਨਾਲ ਕਈ ਮੁੱਦਿਆਂ ’ਤੇ ਚਰਚਾ ਕੀਤੀ, ਰੱਖਿਆ ਸਬੰਧਾਂ ਦੇ ਵਿਸਥਾਰ ’ਤੇ ਜ਼ੋਰ ਦਿੱਤਾ''

ਨਵੀਂ ਦਿੱਲੀ- ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਤੁਲਸੀ ਗਬਾਰਡ ਨੇ ਕਈ ਮੁੱਦਿਆਂ ’ਤੇ ਚਰਚਾ ਕੀਤੀ, ਜਿਸ ’ਚ ਵਿਸ਼ੇਸ਼ ਤੌਰ ’ਤੇ ਰੱਖਿਆ, ਤਕਨਾਲੋਜੀ ਅਤੇ ਸੂਚਨਾ ਸਾਂਝੀ ਕਰਨ ਦੇ ਖੇਤਰਾਂ ’ਚ ਭਾਰਤ ਅਤੇ ਅਮਰੀਕਾ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਕਰਨ ’ਤੇ ਧਿਆਨ ਕੇਂਦ੍ਰਿਤ ਕੀਤਾ ਗਿਆ। ਰਾਜਨਾਥ ਸਿੰਘ ਨੇ ਤੁਲਸੀ ਗਬਾਰਡ ਨਾਲ ਗੁਰਪਤਵੰਤ ਸਿੰਘ ਪੰਨੂ ਅਤੇ ਖਾਲਿਸਤਾਨੀ ਸੰਗਠਨ ਐੱਸ. ਐੱਫ. ਜੇ. ’ਤੇ ਚਿੰਤਾ ਜ਼ਾਹਿਰ ਕਰਦਿਆਂ ਅਮਰੀਕੀ ਸਰਕਾਰ ਨੂੰ ਇਸ ਸੰਗਠਨ ’ਤੇ ਸਖ਼ਤ ਕਾਰਵਾਈ ਕਰਨ ਲਈ ਕਿਹਾ।

‘ਭਗਵਤ ਗੀਤਾ ਦੇ ਉਪਦੇਸ਼ਾਂ ਤੋਂ ਮੁੱਲਵਾਨ ਸਿੱਖਿਆ ਮਿਲਦੀ ਹੈ’

“ਮੇਰੀ ਜ਼ਿੰਦਗੀ ਦੇ ਵੱਖ-ਵੱਖ ਸਮਿਆਂ ’ਚ, ਭਾਵੇਂ ਮੈਂ ਵਾਰ ਜ਼ੋਨ ’ਚ ਰਹਾਂ ਜਾਂ ਅੱਜ ਅਸੀਂ ਜਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ, ਕ੍ਰਿਸ਼ਨ ਦੇ ਉਪਦੇਸ਼ ਤੋਂ ਮੈਨੂੰ ਹਰ ਵਾਰ ਕੋਈ ਮੁੱਲਵਾਨ ਸਿੱਖਿਆ ਮਿਲਦੀ ਹੈ। ਇਸ ਤੋਂ ਮੈਨੂੰ ਸ਼ਾਂਤੀ, ਸ਼ਕਤੀ ਅਤੇ ਸੁਕੂਨ ਮਿਲਦਾ ਹੈ।”

ਭਾਰਤ ਆ ਕੇ ਲੱਗਦਾ ਹੈ ਜਿਵੇਂ ਘਰ ਆ ਗਈ ਹਾਂ

ਭਾਰਤ ਨਾਲ ਮੈਨੂੰ ਬਹੁਤ ਪਿਆਰ ਹੈ। ਮੈਂ ਜਦੋਂ ਵੀ ਇੱਥੇ ਆਉਂਦੀ ਹਾਂ ਤਾਂ ਲੱਗਦਾ ਹੈ ਕਿ ਆਪਣੇ ਹੀ ਘਰ ਆਈ ਹਾਂ। ਇੱਥੋਂ ਦੇ ਲੋਕ ਬਹੁਤ ਦਿਆਲੂ ਹਨ ਅਤੇ ਪਿਆਰ ਨਾਲ ਸਵਾਗਤ ਕਰਦੇ ਹਨ। ਇੱਥੋਂ ਦਾ ਖਾਣਾ ਹਮੇਸ਼ਾ ਸਵਾਦਿਸ਼ਟ ਲੱਗਦਾ ਹੈ। ਦਾਲ ਮੱਖਣੀ ਅਤੇ ਤਾਜ਼ੇ ਪਨੀਰ ਨਾਲ ਬਣਾਈ ਗਈ ਹਰ ਚੀਜ ਬਹੁਤ ਲਜ਼ੀਜ਼ ਹੁੰਦੀ ਹੈ।


author

Rakesh

Content Editor

Related News