ਪ੍ਰੀਖਿਆ ਨੂੰ ਬੋਝ ਨਾ ਸਮਝਣ ਵਿਦਿਆਰਥੀ, ਜੀਵਨ ਦੇ ਟੀਚਿਆਂ ''ਤੇ ਦੇਣ ਧਿਆਨ: PM ਮੋਦੀ

Friday, Feb 06, 2026 - 12:06 PM (IST)

ਪ੍ਰੀਖਿਆ ਨੂੰ ਬੋਝ ਨਾ ਸਮਝਣ ਵਿਦਿਆਰਥੀ, ਜੀਵਨ ਦੇ ਟੀਚਿਆਂ ''ਤੇ ਦੇਣ ਧਿਆਨ: PM ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਪ੍ਰੀਖਿਆ 'ਤੇ ਚਰਚਾ' ਪ੍ਰੋਗਰਾਮ ਤਹਿਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਬੱਚਿਆਂ ਨਾਲ ਆਪਣੇ ਰਿਹਾਇਸ਼ 'ਤੇ ਖਾਸ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਪ੍ਰੀਖਿਆ ਨੂੰ ਤਣਾਅ ਜਾਂ ਬੋਝ ਮੰਨਣ ਦੀ ਬਜਾਏ ਇਸ ਨੂੰ ਸਹਿਜਤਾ ਨਾਲ ਲੈਣ ਅਤੇ ਆਪਣੀ ਪੜ੍ਹਾਈ 'ਤੇ ਧਿਆਨ ਕੇਂਦਰਿਤ ਕਰਨ।

ਨੰਬਰਾਂ ਦੀ ਦੌੜ ਤੋਂ ਦੂਰ ਰਹਿਣ ਦੀ ਸਲਾਹ 

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਜ਼ਿਆਦਾ ਨੰਬਰ ਲਿਆਉਣ ਦੀ ਹੋੜ 'ਚ ਪੈਣ ਦੀ ਬਜਾਏ ਆਪਣੇ ਆਪ ਨੂੰ ਜੀਵਨ ਦੇ ਟੀਚਿਆਂ ਦੀ ਕਸੌਟੀ 'ਤੇ ਪਰਖਣਾ ਚਾਹੀਦਾ ਹੈ। ਉਨ੍ਹਾਂ ਸਲਾਹ ਦਿੱਤੀ ਕਿ ਪੁਰਾਣੇ ਪੇਪਰਾਂ ਨੂੰ ਦੇਖ ਕੇ ਤਿਆਰੀ ਕਰਨਾ ਇੱਕ 'ਪੁਰਾਣੀ ਬਿਮਾਰੀ' ਹੈ, ਜਿਸਦਾ ਅਜੋਕੇ ਦੌਰ ਵਿੱਚ ਕੋਈ ਮਹੱਤਵ ਨਹੀਂ ਰਹਿ ਗਿਆ ਹੈ। ਵਿਦਿਆਰਥੀਆਂ ਨੂੰ ਸੁਤੰਤਰ ਸੋਚ ਨਾਲ ਆਪਣੇ ਟੀਚਿਆਂ ਵੱਲ ਵਧਣਾ ਚਾਹੀਦਾ ਹੈ।

ਸੁਪਨੇ ਦੇਖਣਾ ਅਤੇ ਆਤਮ-ਵਿਸ਼ਵਾਸ ਹੈ ਜ਼ਰੂਰੀ

ਇੱਕ ਬਚੇ ਦੇ ਸਵਾਲ ਦਾ ਜਵਾਬ ਦਿੰਦਿਆਂ ਮੋਦੀ ਨੇ ਕਿਹਾ ਕਿ ਸੁਪਨੇ ਨਾ ਦੇਖਣਾ ਜੀਵਨ ਨਾਲ ਸਭ ਤੋਂ ਵੱਡਾ ਅਪਰਾਧ ਹੈ, ਕਿਉਂਕਿ ਸੁਪਨਿਆਂ ਤੋਂ ਹੀ ਟੀਚੇ ਬਣਦੇ ਹਨ ਅਤੇ ਅੱਗੇ ਵਧਣ ਦੀ ਸ਼ਕਤੀ ਮਿਲਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਮਹਾਂਪੁਰਸ਼ਾਂ ਦੀਆਂ ਜੀਵਨੀਆਂ ਪੜ੍ਹਨ ਲਈ ਪ੍ਰੇਰਿਤ ਕੀਤਾ ਤਾਂ ਜੋ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧ ਸਕੇ। ਉਨ੍ਹਾਂ ਅਨੁਸਾਰ ਸੱਚੇ ਮਨ ਨਾਲ ਕੀਤੀ ਪੜ੍ਹਾਈ ਹੀ ਆਤਮ-ਵਿਸ਼ਵਾਸ ਪੈਦਾ ਕਰਦੀ ਹੈ।

ਪ੍ਰੀਖਿਆ ਦੌਰਾਨ ਹੜਬੜੀ ਤੋਂ ਬਚਣ ਦੀ ਚਿਤਾਵਨੀ 

ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਚਿਤਾਵਨੀ ਦਿੱਤੀ ਕਿ ਪ੍ਰੀਖਿਆ ਦੌਰਾਨ ਜਲਦਬਾਜ਼ੀ ਜਾਂ ਹੜਬੜੀ ਨਹੀਂ ਕਰਨੀ ਚਾਹੀਦੀ, ਕਿਉਂਕਿ ਇਸ ਨਾਲ ਆਉਂਦੇ ਹੋਏ ਸਵਾਲ ਵੀ ਗਲਤ ਹੋ ਸਕਦੇ ਹਨ ਅਤੇ ਸਾਰੀ ਮਿਹਨਤ ਬੇਕਾਰ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਬਦਲ ਗਿਆ ਹੈ ਅਤੇ ਸਿਰਫ਼ ਸਹੂਲਤਾਂ ਵਾਲੇ ਹੀ ਨਹੀਂ, ਸਗੋਂ ਗਰੀਬ ਘਰਾਂ ਦੇ ਬੱਚੇ ਵੀ ਆਪਣੀ ਸੁਤੰਤਰ ਸੋਚ ਸਦਕਾ ਮੋਹਰੀ ਰਹਿ ਰਹੇ ਹਨ।

ਵੱਖ-ਵੱਖ ਰਾਜਾਂ 'ਚ ਹੋਣਗੇ ਪ੍ਰੋਗਰਾਮ 

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਹ ਅਨੁਭਵ ਦੇ ਆਧਾਰ 'ਤੇ ਇਸ ਪ੍ਰੋਗਰਾਮ ਦੇ ਪੈਟਰਨ 'ਚ ਬਦਲਾਅ ਲਿਆ ਰਹੇ ਹਨ। ਉਨ੍ਹਾਂ ਇੱਛਾ ਜਤਾਈ ਕਿ ਹੁਣ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਜਾ ਕੇ ਬੱਚਿਆਂ ਨਾਲ 'ਪ੍ਰੀਖਿਆ 'ਤੇ ਚਰਚਾ' ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਉਹ ਜ਼ਮੀਨੀ ਪੱਧਰ 'ਤੇ ਵਿਦਿਆਰਥੀਆਂ ਨਾਲ ਜੁੜ ਸਕਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News