ਰਾਫੇਲ ਦੀ ਸਫਲ ਲੈਂਡਿੰਗ ''ਤੇ ਰਾਜਨਾਥ ਬੋਲੇ- ਫ਼ੌਜ ਦੇ ਇਤਿਹਾਸ ''ਚ ਨਵੇਂ ਯੁੱਗ ਦੀ ਸ਼ੁਰੂਆਤ

07/29/2020 5:27:59 PM

ਨਵੀਂ ਦਿੱਲੀ— ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਭਾਵ ਅੱਜ ਭਾਰਤ 'ਚ ਰਾਫੇਲ ਲੜਾਕੂ ਜਹਾਜ਼ ਦੀ ਅੰਬਾਲਾ ਏਅਰਬੇਸ 'ਤੇ ਸਫਲ ਲੈਂਡਿੰਗ ਨੂੰ ਲੈ ਕੇ ਹਵਾਈ ਫ਼ੌਜ ਨੂੰ ਵਧਾਈ ਦਿੱਤੀ। ਅੰਬਾਲਾ ਏਅਰਬੇਸ 'ਤੇ 5 ਰਾਫੇਲ ਲੜਾਕੂ ਜਹਾਜ਼ਾਂ ਦੀ ਲੈਂਡਿੰਗ ਹੋਈ। ਫਰਾਂਸ ਤੋਂ ਭਾਰਤ ਨੂੰ ਮਿਲਣ ਵਾਲੇ ਕੁੱਲ 36 ਜਹਾਜ਼ਾਂ ਦੀ ਇਹ ਪਹਿਲੀ ਖੇਪ ਹੈ। ਉਨ੍ਹਾਂ ਨੇ ਕਿਹਾ ਕਿ ਰਾਫੇਲ ਜਹਾਜ਼ਾਂ ਦਾ ਭਾਰਤ ਆਉਣਾ ਸਾਡੀ ਫ਼ੌਜ ਦੇ ਇਤਿਹਾਸ ਵਿਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੈ। ਇਹ ਅਤਿਆਧੁਨਿਕ ਜਹਾਜ਼ ਭਾਰਤੀ ਹਵਾਈ ਫ਼ੌਜ ਦੀ ਸਮਰੱਥਾ 'ਚ ਕ੍ਰਾਂਤੀਕਾਰੀ ਬਦਲਾਅ ਲਿਆਉਣਗੇ। ਰਾਫੇਲ ਦੀ ਲੈਂਡਿੰਗ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲਗਾਤਾਰ ਕਈ ਟਵੀਟ ਕੀਤੇ। 

 

ਇਹ ਵੀ ਪੜ੍ਹੋ: ਪਹਿਲੇ ਰਾਫੇਲ ਦੀ ਲੈਂਡਿੰਗ ਕਰਾਉਣਗੇ ਸਿੱਖ ਕੈਪਟਨ ਹਰਕੀਰਤ ਸਿੰਘ, ਮਿਲ ਚੁੱਕਾ ਹੈ ਇਹ ਸਨਮਾਨ

ਰੱਖਿਆ ਮੰਤਰੀ ਨੇ ਲਿਖਿਆ ਕਿ ਇਸ ਮੌਕੇ 'ਤੇ ਮੈਂ ਹਵਾਈ ਫ਼ੌਜ ਨੂੰ ਵਧਾਈ ਦੇਣਾ ਚਾਹਾਂਗਾ। ਸਾਨੂੰ ਉਮੀਦ ਹੈ ਕਿ ਹਵਾਈ ਫ਼ੌਜ ਦੀ 17 ਸਕਵਾਡ੍ਰਨ, ਗੋਲਡਨ ਏਰੋ, ਆਪਣੀ ਨੀਤੀ ਉਡਾਣ 'ਤੇ ਖਰਾ ਉਤਰੇਗਾ। ਮੈਨੂੰ ਖੁਸ਼ੀ ਹੈ ਕਿ ਇਸ ਨਾਲ ਹਵਾਈ ਫ਼ੌਜ ਦੀ ਤਾਕਤ ਵਧੇਗੀ। ਰਾਜਨਾਥ ਨੇ ਕਿਹਾ ਕਿ ਭਾਰਤੀ ਫ਼ੌਜ ਦੇ ਇਤਿਹਾਸ ਵਿਚ ਨਵੇਂ ਯੁੱਗ ਦੀ ਸ਼ੁਰੂਆਤ ਹੈ। ਫਰਾਂਸ ਤੋਂ ਖਰੀਦੇ ਜਾਣ ਵਾਲੇ 36 ਰਾਫੇਲ ਜਹਾਜ਼ਾਂ ਦੀ ਪਹਿਲੀ ਖੇਪ ਦੇ 5 ਜਹਾਜ਼ ਅੱਜ ਦੁਪਹਿਰ 3 ਵਜੇ ਦੇ ਕਰੀਬ ਅੰਬਾਲਾ ਏਅਰਬੇਸ ਉਤਰੇ, ਜਿੱਥੇ 'ਵਾਟਰ ਸੈਲਿਊਟ' ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਰਾਜਨਾਥ ਸਿੰਘ ਨੇ ਖਰੀਦ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੰਦੇ ਹੋਏ ਧੰਨਵਾਦ ਵੀ ਦਿੱਤਾ। ਸਿੰਘ ਨੇ ਇਸ ਮੌਕੇ 'ਤੇ ਫਰਾਂਸ ਸਰਕਾਰ ਦਾ ਧੰਨਵਾਦ ਵੀ ਕੀਤਾ। ਨਾਲ ਹੀ ਉਨ੍ਹਾਂ ਕੰਪਨੀਆਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਕੋਰੋਨਾ ਆਫ਼ਤ ਦਰਮਿਆਨ ਵੀ ਰਾਫੇਲ ਦੀ ਡਿਲਿਵਰੀ ਸਮੇਂ 'ਤੇ ਕੀਤੀ। 

ਇਹ ਵੀ ਪੜ੍ਹੋ: ਅੰਬਾਲਾ ਏਅਰਬੇਸ ਪੁੱਜੇ ਰਾਫੇਲ ਲੜਾਕੂ ਜਹਾਜ਼, 'ਵਾਟਰ ਸੈਲਿਊਟ' ਨਾਲ ਹੋਇਆ ਸਵਾਗਤ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੱਸਿਆ ਕਿ ਰਾਫੇਲ ਲੜਾਕੂ ਜਹਾਜ਼ ਨਵੀਂ ਤਕਨੀਕ ਨਾਲ ਲੈੱਸ ਹਨ, ਜੋ ਭਾਰਤੀ ਹਵਾਈ ਫ਼ੌਜ ਨੂੰ ਨਵੀਂ ਤਰ੍ਹਾਂ ਦੀ ਸ਼ਕਤੀ ਦੇਵੇਗਾ। ਦੱਸਣਯੋਗ ਹੈ ਕਿ ਦੱਸਣਯੋਗ ਹੈ ਕਿ ਭਾਰਤ ਨੇ ਹਵਾਈ ਫ਼ੌਜ ਲਈ 36 ਰਾਫੇਲ ਜਹਾਜ਼ ਖਰੀਦਣ ਲਈ ਫਰਾਂਸ ਨਾਲ 59 ਹਜ਼ਾਰ ਕਰੋੜ ਰੁਪਏ ਦਾ ਸਤੰਬਰ 2016 'ਚ ਕਰਾਰ ਕੀਤਾ ਸੀ। ਇਹ ਰਾਫੇਲ ਦੀ ਪਹਿਲੀ ਖੇਪ ਹੈ, ਜੋ ਭਾਰਤ ਨੂੰ ਮਿਲੀ ਹੈ। ਛੇਤੀ ਹੀ 5 ਜਹਾਜ਼ ਹੋਰ ਮਿਲਣਗੇ। ਓਧਰ ਪੈਰਿਸ 'ਚ ਭਾਰਤੀ ਦੂਤਘਰ ਨੇ ਇਕ ਬਿਆਨ 'ਚ ਕਿਹਾ ਕਿ 10 ਜਹਾਜ਼ਾਂ ਦੀ ਸਪਲਾਈ ਸਮੇਂ 'ਤੇ ਪੂਰੀ ਹੋ ਗਈ ਹੈ ਅਤੇ ਇਨ੍ਹਾਂ 'ਚੋਂ 5 ਜਹਾਜ਼ ਸਿਖਲਾਈ ਮਿਸ਼ਨ ਲਈ ਫਰਾਂਸ ਵਿਚ ਹੀ ਰੁੱਕਣਗੇ। ਸਾਰੇ 36 ਜਹਾਜ਼ਾਂ ਦੀ ਸਪਲਾਈ 2021 ਦੇ ਅਖ਼ੀਰ ਤੱਕ ਪੂਰੀ ਹੋ ਜਾਵੇਗੀ।  


Tanu

Content Editor

Related News