ਰੱਖਿਆ ਮੰਤਰੀ ਨੇ ਜੰਮੂ ''ਚ 108 ਫੁੱਟ ਉੱਚਾ ਤਿਰੰਗਾ ਲਹਿਰਾਇਆ
Tuesday, Jan 14, 2025 - 02:23 PM (IST)
ਜੰਮੂ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਜੰਮੂ ਦੇ ਅਖਨੂਰ ਸਰਹੱਦੀ ਖੇਤਰ 'ਚ 108 ਫੁੱਟ ਉੱਚਾ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਇਕ ਇਤਿਹਾਸਕ ਮਿਊਜ਼ੀਅਮ ਦਾ ਉਦਘਾਟਨ ਕੀਤਾ। ਇਕ ਰੱਖਿਆ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਮੁੱਖ ਰੱਖਿਆ ਪ੍ਰਧਾਨ (ਸੀਡੀਐੱਸ) ਜਨਰਲ ਅਨਿਲ ਚੌਹਾਨ ਨਾਲ ਇੱਥੇ ਪਹੁੰਚੇ ਰੱਖਿਆ ਮੰਤਰੀ ਸਿੰਘ ਦਾ ਸਵਾਗਤ ਉੱਪ ਰਾਜਪਾਲ ਮਨੋਜ ਸਿਨਹਾ, ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਸੀਨੀਅਰ ਅਧਿਕਾਰੀਆਂ ਨੇ ਕੀਤਾ। ਸਿੰਘ ਨੇ ਟਾਂਡਾ ਆਰਟਿਲਰੀ ਬ੍ਰਿਗੇਡ 'ਚ ਆਯੋਜਿਤ 9ਵੇਂ ਸਸ਼ਤਰ ਬਲ ਸਾਬਕਾ ਸੈਨਿਕ ਦਿਵਸ ਪ੍ਰੋਗਰਾਮ 'ਚ ਹਿੱਸਾ ਲਿਆ।
ਮਿਊਜ਼ੀਅਮ 'ਚ ਜੰਮੂ ਕਸ਼ਮੀਰ 'ਚ ਕਈ ਯੁੱਧਾਂ 'ਚ ਇਸਤੇਮਾਲ ਕੀਤੇ ਗਏ ਹਥਿਆਰਾਂ ਅਤੇ ਯੁੱਧ ਦੇ ਨਾਇਕਾਂ ਦੀਆਂ ਮੂਰਤੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਰੱਖਿਆ ਬੁਲਾਰੇ ਨੇ ਕਿਹਾ ਕਿ ਸਮਾਰੋਹ 'ਚ ਜੰਮੂ, ਅਖਨੂਰ, ਪੱਲਨਵਾਲਾ, ਰਖਮੁਠੀ, ਨੌਸ਼ਹਿਰਾ ਅਤੇ ਸੁੰਦਰਬਨੀ ਤੋਂ ਆਏ 1,000 ਤੋਂ ਵੱਧ ਸਾਬਕਾ ਫ਼ੌਜੀਆਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8