ਰਾਜਨਾਥ ਸਿੰਘ ਨੇ ਕੀਤੀ ਭਾਰਤੀ ਫ਼ੌਜ ਦੀ ਤਾਰੀਫ਼, ਅੱਤਵਾਦ ਖ਼ਿਲਾਫ਼ ਜਾਰੀ ਹੈ ਐਕਸ਼ਨ : ਰਾਜਨਾਥ ਸਿੰਘ

Thursday, May 08, 2025 - 05:23 PM (IST)

ਰਾਜਨਾਥ ਸਿੰਘ ਨੇ ਕੀਤੀ ਭਾਰਤੀ ਫ਼ੌਜ ਦੀ ਤਾਰੀਫ਼, ਅੱਤਵਾਦ ਖ਼ਿਲਾਫ਼ ਜਾਰੀ ਹੈ ਐਕਸ਼ਨ : ਰਾਜਨਾਥ ਸਿੰਘ

ਨਵੀਂ ਦਿੱਲੀ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤੀ ਫ਼ੌਜ ਦੀ ਤਾਰੀਫ਼ ਕੀਤੀ। ਨੈਸ਼ਨਲ ਕਵਾਲਿਟੀ ਕਾਨਕਲੇਵ 'ਚ ਰਾਜਨਾਥ ਸਿੰਘ ਨੇ ਕਿਹਾ ਕਿ ਅੱਤਵਾਦ ਖ਼ਿਲਾਫ਼ ਫ਼ੌਜ ਦਾ ਐਕਸ਼ਨ ਜਾਰੀ ਹੈ। ਅੱਤਵਾਦ ਖ਼ਿਲਾਫ਼ ਆਪਰੇਸ਼ਨ ਸਿੰਦੂਰ ਜਾਰੀ ਹੈ। ਭਾਰਤ ਨੇ ਪਾਕਿਸਤਾਨ 'ਤੇ ਬੁੱਧਵਾਰ ਰਾਤ ਐਕਸ਼ਨ ਲਿਆ। ਫ਼ੌਜ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ (ਪੀਓਕੇ) 'ਚ 9 ਅੱਤਵਾਦੀ ਕੈਂਪ ਤਬਾਹ ਕੀਤੇ। ਸਾਡੀ ਕਾਰਵਾਈ 'ਚ ਕੋਈ ਬੇਕਸੂਰ ਨਹੀਂ ਮਾਰਿਆ ਗਿਆ। ਉਨ੍ਹਾਂ ਕਿਹਾ ਕਿ ਫ਼ੌਜ ਨੇ ਟੀਚੇ ਨਾਲ ਆਪਰੇਸ਼ਨ ਸਿੰਦੂਰ ਪੂਰਾ ਕੀਤਾ।

ਇਹ ਵੀ ਪੜ੍ਹੋ : ਹੁਣ ਡੁੱਬ ਮਰੇਗਾ ਪਾਕਿਸਤਾਨ, ਭਾਰਤ ਨੇ ਖੋਲ੍ਹੇ ਇਨ੍ਹਾਂ ਡੈਮ ਦੇ ਗੇਟ

ਰੱਖਿਆ ਮੰਤਰੀ ਨੇ ਕਿਹਾ ਕਿ ਜੋ ਹਾਲਾਤ ਚੱਲ ਰਹੇ ਹਨ, ਤੁਸੀਂ ਸਾਰੇ ਉਸ ਤੋਂ ਜਾਣੂ ਹੋ। ਅਸੀਂ ਹਮੇਸ਼ਾ ਗੱਲਬਾਤ ਦੇ ਪੱਖ 'ਚ ਰਹੇ ਹਾਂ। ਇਸ ਦਾ ਮਤਲਬ ਇਹ ਨਹੀਂ ਕਿ ਕੋਈ ਵੀ ਅੱਖ ਦਿਖਾ ਦੇਵੇ। ਕੱਲ ਅਸੀਂ ਕਵਾਲਿਟੀ ਕਾਰਵਾਈ ਕਰ ਕੇ ਦਿਖਾਈ ਹੈ। ਅਸੀਂ ਗੁੱਸੇ ਨਹੀਂ ਹੁੰਦੇ ਖ਼ੁਸ਼ ਰਹਿੰਦੇ ਹਾਂ ਭਾਵੇਂ ਚੁਣੌਤੀ ਕਿੰਨੀ ਵੀ ਵੱਡੀ ਹੋਵੇ। ਕੱਲ੍ਹ ਸਾਡੀ ਫ਼ੌਜ ਨੇ ਅੱਤਵਾਦ ਕੈਂਪ ਨੂੰ ਤਬਾਹ ਕੀਤਾ ਹੈ, ਉਹ ਸਾਡੇ ਲਈ ਮਾਣ ਦਾ ਵਿਸ਼ਾ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਅਸੀਂ ਹਮੇਸ਼ਾ ਇਕ ਜ਼ਿੰਮੇਵਾਰ ਰਾਸ਼ਟਰ ਹੋਣ ਦਾ ਰੋਲ ਬਹੁਤ ਸੰਜਮ ਨਾਲ ਨਿਭਾਇਆ ਹੈ। ਅਸੀਂ ਲਗਾਤਾਰ ਇਸ ਗੱਲ ਦੇ ਪੱਖ 'ਚ ਰਹੇ ਹਾਂ ਕਿ ਸਮੱਸਿਆਵਾਂ ਦਾ ਹੱਲ ਗੱਲਬਾਤ ਰਾਹੀਂ ਹੋਵੇ ਪਰ ਇਸ ਦਾ ਅਰਥ ਇਹ ਨਹੀਂ ਹੈ ਕਿ ਸਾਡੀ ਸਹਿਣਸ਼ੀਲਤਾ ਦਾ ਕੋਈ ਨਾਜਾਇਜ਼ ਫਾਇਦਾ ਚੁੱਕੇ। ਜੇਕਰ ਕਿਤੇ, ਕੋਈ ਸਾਡੇ ਇਸ ਸੰਜਮ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਕੱਲ੍ਹ ਦੀ ਤਰ੍ਹਾਂ ਹੀ ਕਵਾਲਿਟੀ ਕਾਰਵਾਈ ਦਾ ਸਾਹਮਣਾ ਕਰਨਾ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News