NVIDIA ਦੇ CEO ਦੀ ਚੀਨ ਨੇ ਮਹਿਲਾ ਤੋਂ ਕਰਵਾਈ ਜਾਸੂਸੀ ! ਚੀਨੀ ਵਿਦੇਸ਼ ਮੰਤਰਾਲੇ ਨੇ ਦਿੱਤਾ ਵੱਡਾ ਬਿਆਨ

Monday, Nov 09, 2026 - 04:41 PM (IST)

NVIDIA ਦੇ CEO ਦੀ ਚੀਨ ਨੇ ਮਹਿਲਾ ਤੋਂ ਕਰਵਾਈ ਜਾਸੂਸੀ ! ਚੀਨੀ ਵਿਦੇਸ਼ ਮੰਤਰਾਲੇ ਨੇ ਦਿੱਤਾ ਵੱਡਾ ਬਿਆਨ

ਇੰਟਰਨੈਸ਼ਨਲ ਡੈਸਕ- ਦੁਨੀਆ ਦੀ ਸਭ ਤੋਂ ਵੱਡੀ ਚਿੱਪ ਨਿਰਮਾਤਾ ਕੰਪਨੀ Nvidia ਦੇ CEO ਜੈਨਸਨ ਹੁਆਂਗ ਦੇ ਇਕ ਚੀਨੀ ਮਹਿਲਾ ਜਾਸੂਸ ਨਾਲ ਸਬੰਧ ਹੋਣ ਦਾ ਖੁਲਾਸਾ ਹੋਇਆ ਹੈ, ਜਿਸ ਮਗਰੋਂ ਪੂਰੀ ਦੁਨੀਆ 'ਚ, ਖ਼ਾਸ ਕਰ ਅਮਰੀਕਾ 'ਚ ਤੜਥੱਲੀ ਮਚੀ ਹੋਈ ਹੈ। ਹੁਆਂਗ ਦੀ ਜਾਸੂਸੀ ਕਰਨ ਦੇ ਦੋਸ਼ਾਂ 'ਤੇ ਚੀਨ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਚੀਨੀ ਵਿਦੇਸ਼ ਮੰਤਰਾਲੇ ਨੇ ਅਮਰੀਕੀ ਮੀਡੀਆ ਰਿਪੋਰਟਾਂ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਚੀਨੀ ਜਾਸੂਸ ਵੱਲੋਂ NVIDIA ਦੇ ਸੀ.ਈ.ਓ. ਨੂੰ ਨਿਸ਼ਾਨਾ ਬਣਾਉਣ ਦੇ ਦਾਅਵੇ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਚੀਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹਨ।

ਬੀਜਿੰਗ 'ਚ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਗੁਓ ਜਿਆਕੁਨ ਨੇ ਕਿਹਾ, "ਅਸੀਂ ਇਸ ਮੁੱਦੇ 'ਤੇ ਪਹਿਲਾਂ ਵੀ ਜਵਾਬ ਦੇ ਚੁੱਕੇ ਹਾਂ। ਕਥਿਤ ਚੀਨੀ ਜਾਸੂਸ ਦੀ ਕਹਾਣੀ ਪੂਰੀ ਤਰ੍ਹਾਂ ਬੇਬੁਨਿਆਦ, ਝੂਠੀ ਅਤੇ ਚੀਨ ਨੂੰ ਬਦਨਾਮ ਕਰਨ ਦੀ ਇਕ ਕੋਸ਼ਿਸ਼ ਹੈ।"

ਇਹ ਵੀ ਪੜ੍ਹੋ- 2 ਟਰੇਨਾਂ ਦੀ ਹੋ ਗਈ ਭਿਆਨਕ ਟੱਕਰ ! ਕਈ ਲੋਕਾਂ ਦੀ ਮੌਤ, 100 ਤੋਂ ਵੱਧ ਜ਼ਖ਼ਮੀ, ਕਾਹਿਰਾ 'ਚ ਛਾਇਆ ਮਾਤਮ

NVIDIA ਦੇ ਬੋਰਡ ਨੇ ਪਿਛਲੇ ਦਿਨੀਂ ਐਲਾਨ ਕੀਤਾ ਸੀ ਕਿ ਉਹ ਉਨ੍ਹਾਂ ਰਿਪੋਰਟਾਂ ਦੀ ਜਾਂਚ ਕਰ ਰਿਹਾ ਹੈ, ਜਿਨ੍ਹਾਂ 'ਚ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਦੇ ਸੰਸਥਾਪਕ ਅਤੇ ਸੀ.ਈ.ਓ. ਜੈਨਸਨ ਹੁਆਂਗ ਵਿਦੇਸ਼ੀ ਖ਼ੁਫੀਆ ਏਜੰਸੀਆਂ ਦੇ ਨਿਸ਼ਾਨੇ 'ਤੇ ਸਨ। ਅਮਰੀਕੀ ਮੀਡੀਆ ਰਿਪੋਰਟਾਂ ਅਨੁਸਾਰ, ਅਮਰੀਕੀ ਜਾਂਚਕਰਤਾਵਾਂ ਨੂੰ ਖ਼ਦਸ਼ਾ ਸੀ ਕਿ ਸਿੰਗਾਪੁਰ ਦੀ ਏ.ਆਈ. ਡਾਟਾ ਸੈਂਟਰ ਕੰਪਨੀ 'ਮੇਗਾਸਪੀਡ' ਦੀ ਚੀਨੀ ਕਾਰਜਕਾਰੀ ਐਲਿਸ ਹੁਆਂਗ ਵੱਲੋਂ ਜੈਨਸਨ ਹੁਆਂਗ ਦੀ ਜਾਸੂਸੀ ਕੀਤੀ ਜਾ ਰਹੀ ਸੀ। ਇਸ ਤੋਂ ਇਲਾਵਾ ਮੇਗਾਸਪੀਡ 'ਤੇ ਚੀਨ ਨੂੰ ਗੈਰ-ਕਾਨੂੰਨੀ ਢੰਗ ਨਾਲ NVIDIA ਚਿੱਪ ਭੇਜਣ ਦੇ ਵੀ ਦੋਸ਼ ਲਗਾਏ ਗਏ ਸਨ।

ਸਿੰਗਾਪੁਰ ਅਧਾਰਤ ਕੰਪਨੀ ਮੇਗਾਸਪੀਡ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰ ਕੇ ਗੈਰ-ਕਾਨੂੰਨੀ ਚਿੱਪ ਟ੍ਰਾਂਸਫਰ ਅਤੇ ਜਾਸੂਸੀ ਦੇ ਦੋਸ਼ਾਂ ਨੂੰ ਖਾਰਜ ਕੀਤਾ ਹੈ। ਕੰਪਨੀ ਨੇ ਕਿਹਾ ਕਿ ਅਮਰੀਕੀ, ਮਲੇਸ਼ੀਅਨ ਅਧਿਕਾਰੀਆਂ ਅਤੇ NVIDIA ਵੱਲੋਂ ਕੀਤੀ ਗਈ ਜਾਂਚ 'ਚ ਕਿਸੇ ਵੀ ਗੜਬੜੀ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਉਨ੍ਹਾਂ ਵੀ ਕੰਪਨੀ 'ਤੇ ਅਜਿਹੇ ਦੋਸ਼ ਲਗਾਉਣ ਵਾਲੀਆਂ ਰਿਪੋਰਟਾਂ ਨੂੰ ਗੁੰਮਰਾਹਕੁੰਨ ਅਤੇ ਗਲਤ ਦੱਸਿਆ।

ਜ਼ਿਕਰਯੋਗ ਹੈ ਕਿ ਮੇਗਾਸਪੀਡ ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ NVIDIA ਦੀ ਕਲਾਊਡ ਕੰਪਿਊਟਿੰਗ ਪਾਵਰ ਦੀ ਪ੍ਰਮੁੱਖ ਭਾਈਵਾਲ ਹੈ। ਇਸ ਦਾ ਪਹਿਲਾ ਨਾਂ '7Road International' ਸੀ, ਜਿਸ ਦੇ ਤਾਰ ਚੀਨੀ ਗੇਮਿੰਗ ਕੰਪਨੀ 7Road ਨਾਲ ਜੁੜੇ ਹੋਏ ਮੰਨੇ ਜਾਂਦੇ ਹਨ। ਅਜਿਹੇ 'ਚ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰਿਆ ਵੀ ਨਹੀਂ ਜਾ ਸਕਦਾ, ਕਿਉਂਕਿ ਕੰਪਨੀ ਦਾ ਨਾਂ ਪਹਿਲਾਂ ਵੀ ਚੀਨੀ ਕੰਪਨੀ ਨਾਲ ਜੁੜ ਚੁੱਕਾ ਹੈ। ਇਸ ਕਾਰਨ ਇਹ ਮਾਮਲਾ ਹਾਲੇ ਹੋਰ ਤੂਲ ਫੜ ਸਕਦਾ ਹੈ।

ਇਹ ਵੀ ਪੜ੍ਹੋ- ਕੈਨੇਡਾ 'ਚ ਪੰਜਾਬੀ ਨੌਜਵਾਨ ਗ੍ਰਿਫ਼ਤਾਰ ! ਸੜਕਾਂ 'ਤੇ ਮਾਸਕ ਲਗਾ ਕੇ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 


author

Harpreet SIngh

Content Editor

Related News