ਕੇਂਦਰ ਸਰਕਾਰ ਨੇ ਸੇਵਾ ਮੁਕਤ ਫ਼ੌਜੀਆਂ ਦੀ ਦੀਵਾਲੀ ਵੀ ਕੀਤੀ ਰੌਸ਼ਨ, ਦਿੱਤੀ ਵੱਡੀ ਖ਼ੁਸ਼ਖ਼ਬਰੀ

Friday, Nov 10, 2023 - 02:21 PM (IST)

ਕੇਂਦਰ ਸਰਕਾਰ ਨੇ ਸੇਵਾ ਮੁਕਤ ਫ਼ੌਜੀਆਂ ਦੀ ਦੀਵਾਲੀ ਵੀ ਕੀਤੀ ਰੌਸ਼ਨ, ਦਿੱਤੀ ਵੱਡੀ ਖ਼ੁਸ਼ਖ਼ਬਰੀ

ਨਵੀਂ ਦਿੱਲੀ, (ਭਾਸ਼ਾ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਸਾਬਕਾ ਫੌਜੀਆਂ ਨੂੰ ‘ਵਨ ਰੈਂਕ, ਵਨ ਪੈਨਸ਼ਨ’ (ਓ. ਆਰ. ਓ. ਪੀ.) ਦੇ ਤਹਿਤ ਬਕਾਏ ਦੀ ਤੀਜੀ ਕਿਸ਼ਤ ਦੀਵਾਲੀ ਤੱਕ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਪਿਛਲੇ ਸਾਲ ਦਸੰਬਰ ’ਚ ਸਰਕਾਰ ਨੇ ‘ਵਨ ਰੈਂਕ, ਵਨ ਪੈਨਸ਼ਨ’ ਦੇ ਤਹਿਤ ਹਥਿਆਰਬੰਦ ਫੋਰਸਾਂ ਦੇ ਸਾਬਕਾ ਕਰਮਚਾਰੀਆਂ ਦੀ ਪੈਨਸ਼ਨ ’ਚ 1 ਜੁਲਾਈ 2019 ਤੋਂ ਸੋਧ ਨੂੰ ਮਨਜ਼ੂਰੀ ਦਿੱਤੀ ਸੀ। ਬਕਾਇਆ ਰਕਮ 4 ਕਿਸ਼ਤਾਂ ’ਚ ਅਦਾ ਕੀਤੀ ਜਾਣੀ ਹੈ।

ਇਹ ਵੀ ਪੜ੍ਹੋ- WhatsApp 'ਚ ਹੁਣ ਪੁਰਾਣੇ ਮੈਸੇਜ ਲੱਭਣਾ ਹੋਵੇਗਾ ਆਸਾਨ, ਆ ਰਿਹੈ ਸ਼ਾਨਦਾਰ ਫੀਚਰ

ਸਿੰਘ ਦੇ ਦਫਤਰ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪੋਸਟ ਕੀਤਾ, ‘‘ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਰੰਖਿਆ ਮੰਤਰਾਲੇ ਨੂੰ ‘ਸਪਰਸ਼’ ਪ੍ਰਣਾਲੀ ਰਾਹੀਂ ਪੈਨਸ਼ਨ ਲੈ ਰਹੇ ਸਾਬਕਾ ਕਰਮਚਾਰੀਆਂ ਨੂੰ ਦੀਵਾਲੀ ਤੋਂ ਪਹਿਲਾਂ ਓ. ਆਰ. ਓ. ਪੀ. ਦੀ ਤੀਜੀ ਕਿਸ਼ਤ ਜਾਰੀ ਕਰਨ ਦਾ ਹੁਕਮ ਦਿੱਤਾ ਹੈ। ਇਸ ’ਚ ਕਿਹਾ ਗਿਆ ਹੈ ਕਿ ਬੈਂਕਾਂ ਅਤੇ ਹੋਰ ਏਜੰਸੀਆਂ ਨੂੰ ਵੀ ਉਨ੍ਹਾਂ ਰਾਹੀਂ ਪੈਨਸ਼ਨ ਲੈਣ ਵਾਲੇ ਸਾਰੇ ਰੱਖਿਆ ਪੈਨਸ਼ਨਰਾਂ ਲਈ ਅਜਿਹਾ ਕਰਨ ਦਾ ਹੁਕਮ ਦਿੱਤਾ ਗਿਆ ਹੈ।

ਰੱਖਿਆ ਮੰਤਰਾਲੇ ਦੀ ਆਨਲਾਈਨ ਪੈਨਸ਼ਨ ਵੰਡ ਪ੍ਰਣਾਲੀ ‘ਸਪਾਰਸ਼’ ਨੂੰ ਕਿਹਾ ਜਾਂਦਾ ਹੈ, ਜੋ 2021 ’ਚ ਸ਼ੁਰੂ ਕੀਤੀ ਗਈ ਸੀ। ਹਥਿਆਰਬੰਦ ਫੋਰਸਾਂ ਦੇ ਜੋ ਕਰਮਚਾਰੀ 1 ਜੁਲਾਈ, 2014 ਤੋਂ 30 ਜੂਨ, 2019 ਤੱਕ ਸੇਵਾ-ਮੁਕਤ ਹੋਏ ਹਨ, ਉਹ ਇਸ ਸੋਧ ਦੇ ਦਾਇਰੇ ’ਚ ਆਉਂਦੇ ਹਨ।

ਇਹ ਵੀ ਪੜ੍ਹੋ- ਮਹਿੰਦਰਾ ਦੀਆਂ ਇਨ੍ਹਾਂ ਗੱਡੀਆਂ 'ਤੇ ਮਿਲ ਰਿਹੈ 3.5 ਲੱਖ ਤਕ ਦਾ ਡਿਸਕਾਊਂਟ


author

Rakesh

Content Editor

Related News