2 ਸਾਲ ਤੋਂ ਇਸ ਹਾਲਤ ''ਚ ਜੀਅ ਰਿਹੈ ਇਹ ਜਵਾਨ, ਕਰ ਰਿਹੈ ਰਾਜਨਾਥ ਤੋਂ ਮਦਦ ਦੀ ਉਡੀਕ

Saturday, Mar 24, 2018 - 10:56 PM (IST)

ਨੈਸ਼ਨਲ ਡੈਸਕ— ਦੇਸ਼ ਦੀ ਸੁਰੱਖਿਆ ਲਈ ਆਪਣੀ ਕੁਰਬਾਨੀ ਦੇਣ ਲਈ ਜਵਾਨ ਹਮੇਸ਼ਾ ਤਿਆਰ ਰਹਿੰਦਾ ਹੈ। ਜਦੋਂ ਸਰਕਾਰਾਂ ਇਨ੍ਹਾਂ ਪ੍ਰਤੀ ਰੂੱਖਾ ਭਰਿਆ ਰੱਵਈਆ ਅਪਣਾਉਂਦੀ ਹੈ ਤਾਂ ਜਵਾਨ ਇਹ ਸੋਚਣ 'ਤੇ ਮਜ਼ਬੂਰ ਹੋ ਜਾਂਦੇ ਹਨ ਕਿ ਆਖਿਰ ਕਿਸ ਦੇ ਲਈ ਉਹ ਆਪਣੀ ਜਾਨ ਹਥੇਲੀ 'ਤੇ ਰੱਖ ਕੇ ਦੇਸ਼ ਦੀ ਸੁਰੱਖਿਆ ਕਰ ਰਹੇ ਹਨ। ਸਰਕਾਰ ਦੇ ਅਜਿਹੇ ਰਵੱਈਏ ਦਾ ਇਕ ਉਦਾਹਰਣ ਚਮਬਲ 'ਚ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਥੇ ਦਾ ਇਕ ਜਵਾਨ ਜੋ ਸਾਲ 2014 'ਚ ਸੁਕਮਾ ਹਮਲੇ 'ਚ 8 ਗੋਲੀਆਂ ਖਾ ਕੇ ਜ਼ਖਮੀ ਹੋਇਆ ਸੀ। ਉਹ ਇਲਾਜ ਤੇ ਹੋਰ ਸੁਵਿਧਾਵਾਂ ਲਈ ਮੰਤਰੀਆਂ ਤੇ ਹਸਪਤਾਲਾਂ ਦੇ ਦਰਵਾਜਿਆਂ 'ਤੇ ਚੱਕਰ ਲਗਾ ਰਹੇ ਹਨ। ਇਸ ਜਵਾਨ ਦੇ 17 ਸਾਥੀ ਸ਼ਹੀਦ ਹੋ ਗਏ ਸਨ, ਨਕਸਲੀ ਹਮਲੇ 'ਚ ਸਿਰਫ ਇਹੀ ਜ਼ਿੰਦਾ ਬਚ ਸਕਿਆ ਸੀ।

16 ਸਾਲ ਤਕ ਫੌਜ 'ਚ ਰਹਿ ਕੇ ਕੀਤੀ ਦੇਸ਼ ਸੇਵਾ

16 ਸਾਲ ਤਕ ਫੌਜ 'ਚ ਰਹਿ ਕੇ ਦੇਸ਼ ਸੇਵਾ ਕਰਨ ਵਾਲੇ ਮਨੋਜ ਸਿੰਘ ਤੋਮਰ ਹੁਣ ਕਾਫੀ ਦੁਖੀ ਹੈ, ਕਿਉਂਕਿ ਨਕਸਲੀ ਹਮਲੇ 'ਚ ਜ਼ਖਮੀ ਹੋਣ ਤੋਂ ਬਾਅਦ ਸਰਕਾਰ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਹਮਲੇ 'ਚ ਉਸ ਨੂੰ 8 ਗੋਲੀਆਂ ਲੱਗੀਆਂ ਸਨ ਜਿਸ ਤੋਂ ਬਾਅਦ ਉਸ ਦੀ ਢਿੱਡ ਦੀ ਆਂਤ ਬਾਹਰ ਆ ਗਈ। ਤੇ ਉਸ ਦੀ ਇਕ ਅੱਖ ਵੀ ਖਰਾਬ ਹੋ ਗਈ। ਜਵਾਨ ਦਾ ਕਹਿਣਾ ਹੈ ਕਿ ਉਹ ਆਪਣੇ ਇਲਾਜ ਲਈ ਪ੍ਰਦੇਸ਼ ਸਰਕਾਰ ਤੋਂ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਨਰਿੰਦਰ ਸਿੰਘ ਤੋਮਰ ਨੂੰ ਮਿਲੇ ਸੀ। ਉਨ੍ਹਾਂ ਨੇ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ ਸੀ ਪਰ ਇਸ ਗੱਲ ਨੂੰ 2 ਸਾਲ ਤੋਂ ਜ਼ਿਆਦਾ ਹੋ ਗਿਆ ਤੇ ਹੁਣ ਤਕ ਕੋਈ ਜਵਾਬ ਨਹੀਂ ਆਇਆ। ਸਰਕਾਰ ਦੇ ਇਸ ਰੂੱਖੇ ਰਵੱਈਏ ਨਾਲ ਫੌਜ ਦੇ ਜਵਾਨਾਂ ਦਾ ਮਨੋਬਲ ਟੁੱਟਦਾ ਹੈ। ਸ਼ਹੀਦ ਦੇ ਪਰਿਵਾਰਾਂ ਨੂੰ ਤਾਂ ਸਰਕਾਰ ਇਕ ਕਰੋੜ ਰਪੁਏ ਦੇ ਰਹੀ ਹੈ ਪਰ ਉਨ੍ਹਾਂ ਹਮਲਿਆਂ 'ਚ ਸਰੀਰਕ ਤੌਰ 'ਤੇ ਨਕਾਰਾ ਹੋਣ ਵਾਲੇ ਫੌਜੀਆਂ ਨੂੰ ਸਰਕਾਰ ਪੁੱਛ ਤਕ ਨਹੀਂ ਰਹੀ। ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਤੋਂ ਕੋਈ ਉਮੀਦ ਨਹੀਂ ਰਹੀ ਹੈ।

ਸੁਕਮਾ 'ਚ ਹੋਇਆ ਨਕਸਲੀ ਹਮਲਾ
ਮੂਰੈਨਾ ਜ਼ਿਲੇ ਤਰਸਮਾ ਪਿੰਡ 'ਚ ਰਹਿਣ ਵਾਲੇ ਮਨੋਜ ਸਿੰਘ ਤੋਮਰ ਨਵੰਬਰ 2014 'ਚ ਸੁਕਮਾ ਜ਼ਿਲੇ ਦੇ ਤੋਂਗਪਾਲ ਥਾਣੇ 'ਚ ਹਨ। ਸਵੇਰੇ 8 ਵਜੇ ਜਦੋਂ ਉਹ ਆਪਣੀ ਟੀਮ ਨਾਲ ਝੀਰਮ ਘਾਟੀ ਵੱਲ ਜਾ ਰਹੇ ਸੀ, ਉਦੋਂ ਘਾਤ ਲਗਾਏ ਬੈਠੇ 350-400 ਨਕਸਲੀਆਂ ਨੇ ਅਚਾਨਕ ਹਮਲਾ ਬੋਲ ਦਿੱਤਾ। ਜਿਸ 'ਚ 11 ਸੀ.ਆਰ.ਪੀ.ਐੱਫ. ਦੇ ਜਵਾਨ ਤੇ 6 ਛੱਤੀਸਗੜ੍ਹ ਪੁਲਸ ਦੇ ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ 'ਚ ਸਿਰਫ ਮਨੋਜ ਤੋਮਰ ਹੀ ਜ਼ਿੰਦਾ ਬਚੇ ਸੀ। ਮਨੋਜ 8 ਸਾਲ ਤਕ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਸੁਰੱਖਿਆ ਟੀਮ 'ਚ ਐੱਸ.ਪੀ.ਜੀ. ਕਮਾਂਡੋ ਵੀ ਰਹੇ ਹਨ।

ਮਨੋਜ ਤੋਮਰ ਦੀ ਜ਼ੁਬਾਨੀ-ਨਹੀਂ ਮਿਲਿਆ ਅੱਜ ਤਕ ਰਾਜਨਾਥ ਸਿੰਘ ਦਾ ਚੈਕ
ਅੱਜ ਤੋਂ 2 ਸਾਲ ਪਹਿਲਾਂ ਸੁਕਮਾ ਜ਼ਿਲੇ ਦੇ ਤੋਂਗਪਾਲ ਥਾਣੇ 'ਚ ਅਹੁਦੇ 'ਤੇ ਰਹੇ ਸੀ। ਘਟਨਾ ਵਾਲੇ ਦਿਨ ਸਵੇਰੇ 7.30 ਵਜੇ ਜੀਰਮ ਘਾਟੀ ਵੱਲ ਜਾਣਾ ਸੀ, ਜਿਥੇ ਕਾਂਗਰਸੀ ਨੇਤਾ ਮਹਿੰਦਰ ਕਰਮਾ ਆਦਿ ਦੀ ਘਟਨਾ ਨਕਸਲੀਆਂ ਨੇ ਕੀਤੀ ਸੀ। ਅਸੀਂ ਸਵੇਰੇ 7 ਵਜੇ ਨਿਕਲੇ ਰਾਸਤੇ 'ਚ 350-400 ਨਕਸਲੀ ਘਾਤ ਲਗਾਏ ਬੈਠੇ ਸੀ। ਸਾਡੇ 36 ਜਵਾਨ ਤੇ 12 ਜਵਾਨ ਛੱਤੀਸਗੜ੍ਹ ਪੁਲਸ ਦੇ ਸਨ, ਇਨ੍ਹਾਂ 'ਚੋਂ ਹੋਰ 12 ਸਾਡੇ ਤੇ 6 ਛੱਤੀਸਗੜ੍ਹ ਪੁਲਸ ਦੇ ਸੀ। ਜਿਵੇਂ ਹੀ ਅਸੀਂ ਟੇਂਟਵਾੜਾ ਸਥਾਨ 'ਤੇ ਪਹੁੰਚੇ, ਉਦੋਂ ਹੀ ਨਕਸਲੀਆਂ ਨੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਅਸੀਂ 18 ਲੋਕ ਫੱਸ ਗਏ ਸੀ। ਸਾਰੇ 17 ਫੌਜੀ ਸ਼ਹੀਦ ਹੋ ਗਏ ਸੀ ਸਿਰਫ ਇਕ ਮੈਂ ਹੀ ਜ਼ਖਮੀ ਹੋਇਆ ਸੀ। ਸਾਥੀ ਲੋਕ ਮੈਨੂੰ ਰਾਏਪੁਰ ਇਲਾਜ ਲਈ ਲੈ ਗਏ, ਜਿਥੇ ਸੀ.ਆਰ.ਪੀ.ਐੱਫ. ਤੇ ਸਰਕਾਰ ਨੇ ਇਲਾਜ ਕਰਵਾਇਆ। ਦੇਸ਼ ਦੇ ਸ਼ਹੀਦਾਂ ਲਈ ਸਰਕਾਰ ਜੋ ਮਦਦ ਕਰਦੀ ਹੈ। ਅਸੀਂ ਵੀ ਮਰਿਆਂ ਵਾਂਗ ਹੀ ਹਾਂ। ਸਰਕਾਰ ਬੇਇਨਸਾਫੀ ਕਰ ਰਹੀ ਹੈ। ਸਰਕਾਰ ਦੇ ਨੁਮਾਇੰਦੇ ਸ਼ਹੀਦ ਤੇ ਜ਼ਖਮੀਆਂ ਨੂੰ ਹਮਦਰਦੀ ਦਿਖਾਕੇ ਚਲੇ ਜਾਂਦੇ ਹਨ, ਕੋਈ ਵੀ ਸਹਾਇਤਾ ਨਹੀਂ ਕਰਦਾ। ਅਸੀਂ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਮੱਧ ਪ੍ਰਦੇਸ਼ ਦੀ ਮੰਤਰੀ ਮਾਯਾਸਿੰਘ ਨਾਲ ਮੁਲਾਕਾਤ ਕੀਤੀ। ਨਰਿੰਦਰ ਸਿੰਘ ਤੋਮਰ ਤਾਂ ਰਾਜਨਾਥ ਸਿੰਘ ਕੋਲ ਲੈ ਗਏ, ਮੈਂ ਖੁਦ ਰਾਜਨਾਥ ਸਿੰਘ ਕੋਲ ਗਿਆ, ਉਨ੍ਹਾਂ ਨੇ ਆਪਣੀ ਅਧਿਕਾਰੀ ਨੂੰ ਕਿਹਾ ਕਿ 5 ਲੱਖ ਦੀ ਰਾਸ਼ੀ ਜ਼ਖਮੀ ਜਵਾਨ ਨੂੰ ਦਿੱਤੀ ਜਾਵੇ ਪਰ ਉਹ ਚੈਕ ਅੱਜ ਤਕ ਨਹੀਂ ਮਿਲਿਆ।


Related News