ਰਾਜਨਾਥ ਸਿੰਘ ਨੇ ਵਿਯਤਨਾਮ ਅਤੇ ਇੰਡੋਨੇਸ਼ੀਆ ਦੇ ਰੱਖਿਆ ਮੰਤਰੀਆਂ ਨਾਲ ਕੀਤੀ ਮੁਲਾਕਾਤ
Friday, Nov 17, 2023 - 02:06 PM (IST)

ਜੈਤੋ/ਨਵੀਂ ਦਿੱਲੀ (ਪਰਾਸ਼ਰ/ਭਾਸ਼ਾ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਵਿਯਤਨਾਮ ਅਤੇ ਇੰਡੋਨੇਸ਼ੀਆ ਦੇ ਰੱਖਿਆ ਮੰਤਰੀਆਂ ਨਾਲ ਰੱਖਿਆ ਉਦਯੋਗ ਸਹਿਯੋਗ ਸਮੇਤ ਦੋ-ਪੱਖੀ ਸੰਬੰਧਾਂ ਨੂੰ ਉਤਸ਼ਾਹ ਦੇਣ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਵੱਖ-ਵੱਖ ਗੱਲਬਾਤ ਕੀਤੀ। ਇਹ ਗੱਲਬਾਤ ਜਕਾਰਤਾ 'ਚ ਆਸੀਆਨ ਰੱਖਿਆ ਮੰਤਰੀਆਂ ਦੀ ਬੈਠਕ ਪਲਸ (ਏ.ਡੀ.ਐੱਮ.ਐੱਮ-ਪਲਸ) ਮੌਕੇ ਹੋਈ। ਇੰਡੋਨੇਸ਼ੀਆ ਦੇ ਰੱਖਿਆ ਮੰਤਰੀ ਪ੍ਰਬੋਵੋ ਸੁਬੀਆਂਤੋ ਨਾਲ ਬੈਠਕ 'ਚ ਰਾਜਨਾਥ ਸਿੰਘ ਨੇ ਇਸ ਸਾਲ ਆਸੀਆਨ (ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੇ ਸੰਗਠਨ) ਦੇ ਜਕਾਰਤਾ ਦੀ ਅਗਵਾਈ 'ਚ ਸ਼ਲਾਘਾ ਕੀਤੀ। ਰੱਖਿਆ ਮੰਤਰਾਲਾ ਨੇ ਕਿਹਾ,''ਦੋਹਾਂ ਮੰਤਰੀਆਂ ਨੇ ਦੋ-ਪੱਖੀ ਰੱਖਿਆ ਸੰਬੰਧਾਂ 'ਤੇ ਚਰਚਾ ਕੀਤੀ ਅਤੇ ਵਿਸ਼ੇਸ਼ ਕਰ ਕੇ ਸਮੁੰਦਰੀ ਖੇਤਰ 'ਚ ਸਹਿਯੋਗ ਵਧਾਉਣ ਦੀ ਵਚਨਬੱਧਤਾ ਜ਼ਾਹਰ ਕੀਤੀ।''
ਉਨ੍ਹਾਂ ਕਿਹਾ,''ਦੋਹਾਂ ਨੇਤਾਵਾਂ ਨੇ ਸਿਖਲਾਈ, ਕਰਮਚਾਰੀਆਂ ਦੇ ਸਲਾਹ-ਮਸ਼ਵਰੇ ਅਤੇ ਅਭਿਆਸ ਲਈ ਨਿਯਮਿਤ ਰੂਪ ਨਾਲ ਹੋਣ ਵਾਲੇ ਆਦਾਨ-ਪ੍ਰਦਾਨ ਦੀ ਵੀ ਸਮੀਖਿਆ ਕੀਤੀ ਅਤੇ ਰੱਖਿਆ ਉਦਯੋਗ 'ਚ ਸਹਿਯੋਗ ਨੂੰ ਉਤਸ਼ਾਹ ਦੇਣ ਦੇ ਤਰੀਕਿਆਂ 'ਤੇ ਆਪਣੇ ਵਿਚਾਰ ਜ਼ਾਹਰ ਕੀਤੇ।'' ਮੰਤਰਾਲਾ ਨੇ ਕਿਹਾ ਕਿ ਰਾਜਨਾਥ ਸਿੰਘ ਅਤੇ ਵਿਯਤਨਾਮ ਦੇ ਰਾਸ਼ਟਰੀ ਰੱਖਿਆ ਮੰਤਰੀ ਜਨਰਲ ਫਾਨ ਵਾਨ ਗਿਆਂਗ ਨੇ 'ਭਾਰਤ-ਵਿਯਤਨਾਮ ਰੱਖਿਆ ਸਾਂਝੇਦਾਰੀ 'ਤੇ ਸੰਯੁਕਤ ਦ੍ਰਿਸ਼ਟੀ ਬਿਆਨ' ਦੇ ਅਮਲ 'ਚ ਪ੍ਰਗਤੀ ਦੀ ਸਮੀਖਿਆ ਕੀਤੀ। ਜੂਨ 2022 'ਚ ਰਾਜਨਾਥ ਸਿੰਘ ਦੀ ਵਿਯਤਨਾਮ ਯਾਤਰਾ ਦੌਰਾਨ ਸੰਯੁਕਤ ਦ੍ਰਿਸ਼ਟੀ ਬਿਆਨ 'ਤੇ ਦਸਤਖ਼ਤ ਕੀਤੇ ਗਏ ਸਨ। ਮੰਤਰਾਲਾ ਨੇ ਇਕ ਬਿਆਨ 'ਚ ਕਿਹਾ,''ਉਨ੍ਹਾਂ ਨੇ ਸਿਖਲਾਈ, ਸਮਰੱਥਾ ਨਿਰਮਾਣ, ਰੱਖਿਆ ਉਦਯੋਗ ਸਹਿਯੋਗ, ਸੰਯੁਕਤ ਰਾਸ਼ਟਰ ਸ਼ਾਂਤੀ ਸਥਾਪਨਾ, ਦੋ-ਪੱਖੀ ਜਲ ਸੈਨਾ ਯਾਤਰਾਵਾਂ ਅਤੇ ਅਭਿਆਸਾਂ ਨੂੰ ਸ਼ਾਮਲ ਕਰਦੇ ਹੋਏ ਬਹੁ-ਆਯਾਮੀ ਦੋ-ਪੱਖੀ ਰੱਖਿਆ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨ ਦੀ ਵਚਨਬੱਧਤਾ ਜਤਾਈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8