ਰਾਜਨਾਥ ਨੇ ਰੂਸ ਨਾਲ ਐੱਸ.-400 ਪ੍ਰਣਾਲੀ ਤੇ ਸੁਖੋਈ-30 ਦੇ ਵਿਕਾਸ ’ਤੇ ਚਰਚਾ ਕੀਤੀ
Friday, Jun 27, 2025 - 10:25 PM (IST)

ਨੈਸ਼ਨਲ ਡੈਸਕ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ‘ਆਪ੍ਰੇਸ਼ਨ ਸਿੰਧੂਰ’ ਤੋਂ ਬਾਅਦ ਰੂਸ ਦੇ ਆਪਣੇ ਹਮਅਹੁਦਾ ਆਂਦ੍ਰੇ ਬੇਲੌਸੋਵ ਨਾਲ ਪਹਿਲੀ ਅਹਿਮ ਬੈਠਕ ਵਿਚ ਹਵਾਈ ਫੌਜ ਦੇ ਬੇੜੇ ਦੇ ਪ੍ਰਮੁੱਖ ਲੜਾਕੂ ਜਹਾਜ਼ ਸੁਖੋਈ-30 ਦੇ ਵਿਕਾਸ, ਹਵਾਈ ਰੱਖਿਆ ਪ੍ਰਣਾਲੀ, ਐੱਸ.-400 ਤੇ ਮਿਜ਼ਾਈਲਾਂ ਅਤੇ ਹੋਰ ਅਹਿਮ ਸਾਜੋ-ਸਾਮਾਨ ਦੀ ਖਰੀਦ ਤੇ ਸਪਲਾਈ ਬਾਰੇ ਡੂੰਘਾ ਵਿਚਾਰ-ਵਟਾਂਦਰਾ ਕੀਤਾ।
ਦੋਵਾਂ ਨੇਤਾਵਾਂ ਵਿਚਾਲੇ ਬੈਠਕ ਆਪ੍ਰੇਸ਼ਨ ਸਿੰਧੂਰ ਦੇ ਪਿਛੋਕੜ ’ਚ ਆਯੋਜਿਤ ਸਭ ਤੋਂ ਅਹਿਮ ਬੈਠਕਾਂ ਵਿਚੋਂ ਇਕ ਰਹੀ, ਜਿਸ ਦੌਰਾਨ ਰੱਖਿਆ ਉਤਪਾਦਨ ਨੂੰ ਵਧਾਉਣ ਦੀ ਲੋੜ ਖਾਸ ਤੌਰ ’ਤੇ ਹਵਾਈ ਰੱਖਿਆ, ਹਵਾ ਤੋਂ ਹਵਾ ’ਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ, ਆਧੁਨਿਕ ਸਮਰੱਥਾਵਾਂ ਤੇ ਹਵਾਈ ਪਲੇਟਫਾਰਮਾਂ ਦੇ ਵਿਕਾਸ ’ਤੇ ਗੱਲਬਾਤ ਹੋਈ। ਇਸ ਦੇ ਨਾਲ-ਨਾਲ ਹਥਿਆਰਾਂ ਜਿਵੇਂ ਐਸ.-400 ਹਵਾਈ ਰੱਖਿਆ ਪ੍ਰਣਾਲੀ ਦੀ ਸਪਲਾਈ, ਐੱਸ. ਯੂ.-30 ਐੱਮ. ਕੇ. ਆਈ. ਲੜਾਕੂ ਜਹਾਜ਼ਾਂ ਦੇ ਵਿਕਾਸ ਅਤੇ ਤੈਅ ਸਮਾਂ-ਹੱਦ ’ਚ ਅਹਿਮ ਫੌਜੀ ਸਾਜੋ-ਸਾਮਾਨ ਦੀ ਖਰੀਦ ਤੇ ਸਪਲਾਈ ਉੱਪਰ ਮੁੱਖ ਤੌਰ ’ਤੇ ਚਰਚਾ ਕੀਤੀ ਗਈ।