ਆਫ ਦਾ ਰਿਕਾਰਡ: ਰਾਜਨਾਥ ਨੂੰ ਮਿਲ ਸਕਦਾ ਹੈ ਰੱਖਿਆ ਮੰਤਰਾਲੇ
Sunday, Jul 30, 2017 - 04:35 PM (IST)

ਨਵੀਂ ਦਿੱਲੀ— ਯੋਗੀ ਆਦਿਤਿਆਨਾਥ ਨੂੰ ਮੁੱਖਮੰਤਰੀ ਬਣਾਏ ਜਾਣ ਦੇ ਬਾਅਦ ਰਾਜਨਾਥ ਸਿੰਘ ਦਾ ਉਤਰ ਪ੍ਰਦੇਸ਼ 'ਚ ਪ੍ਰਭਾਵ ਬਹੁਤ ਘੱਟ ਹੋ ਗਿਆ ਹੈ। ਉਹ ਹੁਣ ਉਤਰ ਪ੍ਰਦੇਸ਼ ਦੇ ਰਾਜਪੂਤ ਸਮੁਦਾਇ ਦੇ ਜ਼ਿੰਮੇਵਾਰ ਨੇਤਾ ਨਹੀਂ ਰਹੇ। ਆਦਿਤਿਆਨਾਥ ਵੀ ਰਾਜਪੂਤ ਹਨ ਅਤੇ ਜਿਸ ਤਰ੍ਹਾਂ ਰਾਜ ਦੀ ਸਥਿਤੀ ਹੈ ਇਹ ਰਾਜਪੂਤਾਂ ਲਈ ਚੰਗੀ ਹੈ। ਸਾਰੇ ਨੌਕਰਸ਼ਾਹਾਂ ਅਤੇ ਪੁਲਸ 'ਤੇ ਰਾਜਪੂਤਾਂ ਦਾ ਦਬਦਬਾ ਹੈ ਅਤੇ ਯੋਗੀ ਇਕ ਨਵੇਂ ਨੇਤਾ ਦੇ ਰੂਪ 'ਚ ਸਾਹਮਣੇ ਆਏ ਹਨ, ਇਸ ਲਈ ਰਾਜਨਾਥ ਦਾ ਸਮੇਂ ਖਤਮ ਹੋ ਰਿਹਾ ਹੈ।
ਉਨ੍ਹਾਂ ਨੂੰ ਰੱਖਿਆ ਮੰਤਰਾਲੇ 'ਚ ਭੇਜੇ ਜਾਣ ਨਾਲ ਕੈਬੀਨੇਟ 'ਚ ਉਨ੍ਹਾਂ ਦਾ ਨੰਬਰ 2 ਦਾ ਦਰਜਾ ਖਤਮ ਨਹੀਂ ਹੋਵੇਗਾ। ਇਹ ਗੱਲ ਨਹੀਂ ਕਿ ਰਾਜਨਾਥ ਮਹੱਤਵਪੂਰਨ ਨੇਤਾ ਨਹੀਂ ਹਨ। ਉਨ੍ਹਾਂ ਨੂੰ ਰੱਖਿਆ ਮੰਤਰਾਲੇ 'ਚ ਭੇਜਣ ਨਾਲ ਪਾਕਿਸਤਾਨ ਅਤੇ ਹੋਰ ਦੇਸ਼ਾਂ ਨੂੰ ਇਕ ਸਖ਼ਤ ਸੰਦੇਸ਼ ਵੀ ਹੋਵੇਗਾ।