ਰਾਜਕੁਮਾਰ ਸੈਨੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਵਾਲਾ ਦੋਸ਼ੀ ਗ੍ਰਿਫਤਾਰ

Thursday, Oct 24, 2019 - 10:08 AM (IST)

ਰਾਜਕੁਮਾਰ ਸੈਨੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਵਾਲਾ ਦੋਸ਼ੀ ਗ੍ਰਿਫਤਾਰ

ਗੋਹਾਨਾ—ਲੋਕਤੰਤਰ ਸੁਰੱਖਿਆ ਪਾਰਟੀ ਅਤੇ ਸੁਪਰੀਮੋ ਅਤੇ ਗੋਹਾਨ ਹਲਕੇ ਦੇ ਉਮੀਦਵਾਰ ਰਾਜਕੁਮਾਰ ਸੈਨੀ ਨੂੰ ਮੋਬਾਇਲ ਫੋਨ 'ਤੇ ਕਾਲ ਕਰਕੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਕਰਨਾਲ ਜ਼ਿਲੇ ਦਾ ਗਗਸੀਨਾ ਥਾਣੇ ਦਾ ਓਂਕਾਰ ਸਿੰਘ ਪੁੱਤਰ ਰੋਹਤਾਸ ਸਿੰਘ ਹੈ। ਉਸ ਨੂੰ ਪੁਲਸ ਨੇ ਅਦਾਲਤ 'ਚ ਪੇਸ਼ ਕਰ ਦਿੱਤਾ।
ਸੈਨੀ ਮੰਗਲਵਾਰ ਨੂੰ ਜਦੋਂ ਮੋਗਾਨਾ ਪਿੰਡ ਸਥਿਤ ਬਿਟਸ ਕਾਲਜ 'ਚ ਵੋਟ ਕੇਂਦਰ 'ਚ ਸੀ, ਤਾਂ ਉਨ੍ਹਾਂ ਦੇ ਮੋਬਾਇਲ ਫੋਨ 'ਤੇ ਇਕ ਨੰਬਰ ਤੋਂ ਫੋਨ ਆਇਆ। ਇਸ ਕਾਲ 'ਚ ਗਲਤ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਸੈਨੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ। ਇਸ ਦੀ ਸ਼ਿਕਾਇਤ ਉਨ੍ਹਾਂ ਨੇ ਡੀ.ਜੀ.ਪੀ. ਅਤੇ ਸੋਨੀਪਤ ਦੀ ਐੱਸ.ਪੀ. ਨੂੰ ਕੀਤੀ ਸੀ।
ਪੁਲਸ ਨੇ ਇਸ ਮਾਮਲੇ ਨੂੰ ਲੈ ਕੇ ਕੇਸ ਮੋਹਾਨਾ ਥਾਣੇ 'ਚ ਦਰਜ ਕਰਵਾ ਦਿੱਤਾ। ਇਹ ਕੇਸ ਲੋਸੁਪਾ ਨੇਤਾ ਵਿਨੋਦ ਕੁਮਾਰ ਦੇ ਬਿਆਨ 'ਤੇ ਦਰਜ ਹੋਇਆ। ਹੁਣ ਰਿਸਰਚ ਟੀਮ ਨੇ ਏ.ਐੱਸ.ਆਈ. ਅਜੀਤ ਸਿੰਘ ਦੀ ਅਗਵਾਈ 'ਚ ਦੋਸ਼ੀ ਨੂੰ ਦਬੋਚ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਦੇ ਕਬਜ਼ੇ 'ਚ ਉਹ ਮੋਬਾਇਲ ਫੋਨ ਵੀ ਬਰਾਮਦ ਕਰ ਲਿਆ ਗਿਆ ਹੈ।


author

Aarti dhillon

Content Editor

Related News