ਰਾਜਕੋਟ ਗੇਮ ਜ਼ੋਨ ਹਾਦਸਾ : ਗੁਜਰਾਤ ਸਰਕਾਰ ਨੂੰ ਹਾਈ ਕੋਰਟ ਨੇ ਪਾਈ ਝਾੜ

06/06/2024 10:58:09 PM

ਅਹਿਮਦਾਬਾਦ, (ਭਾਸ਼ਾ)- ਗੁਜਰਾਤ ਹਾਈ ਕੋਰਟ ਨੇ ਰਾਜਕੋਟ ਦੇ ‘ਗੇਮ ਜ਼ੋਨ’ ਵਿਚ ਅੱਗ ਲੱਗਣ ਦੀ ਘਟਨਾ ਨੂੰ ਲੈ ਕੇ ਵੀਰਵਾਰ ਨੂੰ ਰਾਜ ਸਰਕਾਰ ਨੂੰ ਸਖ਼ਤ ਝਾੜ ਪਾਈ।

ਪਿਛਲੇ ਮਹੀਨੇ ਇਸ ਹਾਦਸੇ ਵਿਚ 27 ਲੋਕਾਂ ਦੀ ਮੌਤ ਹੋ ਗਈ ਸੀ। ਅਦਾਲਤ ਨੇ ਜਾਣਨਾ ਚਾਹਿਆ ਕਿ ਬਿਨਾਂ ਇਜਾਜ਼ਤ ਦੇ ਸੰਚਾਲਿਤ ਕੀਤੇ ਜਾ ਰਹੇ ‘ਟੀ. ਆਰ. ਪੀ. ਗੇਮ ਜ਼ੋਨ’ ਖਿਲਾਫ ਕਾਰਵਾਈ ਨਾ ਕਰਨ ’ਤੇ ਸਥਾਨਕ ਨਗਰ ਨਿਗਮ ਦੇ ਤਤਕਾਲੀ ਮੁਖੀ ਨੂੰ ਕਿਉਂ ਮੁਅੱਤਲ ਨਹੀਂ ਕੀਤਾ ਗਿਆ?

ਹਾਈ ਕੋਰਟ ਨੇ ਸੂਚਨਾ ਮਿਲਣ ਤੋਂ ਬਾਅਦ ਨਾਰਾਜ਼ਗੀ ਪ੍ਰਗਟਾਈ ਕਿ ਹਾਲਾਂਕਿ ‘ਟੀ. ਆਰ. ਪੀ. ਗੇਮ ਜ਼ੋਨ’ ਨੂੰ ਰਾਜਕੋਟ ਨਗਰ ਨਿਗਮ (ਆਰ. ਐੱਮ. ਸੀ.) ਵਲੋਂ ਪਿਛਲੇ ਸਾਲ ਜੂਨ ਵਿਚ ਨੋਟਿਸ ਜਾਰੀ ਕੀਤਾ ਸੀ ਪਰ ਉਸਦੇ ਵਲੋਂ ਇਕ ਸਾਲ ਤੱਕ ਇਸਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਉਸ ਸਮੇਂ ਨਿਗਮ ਦੇ ਕਮਿਸ਼ਨਰ ਆਨੰਦ ਪਟੇਲ ਸਨ। ‘ਟੀ. ਆਰ. ਪੀ. ਗੇਮ ਜ਼ੋਨ’ ’ਚ 25 ਮਈ ਨੂੰ ਅੱਗ ਲੱਗੀ ਸੀ।


Rakesh

Content Editor

Related News