ਰਾਜੀਵ ਕੁਮਾਰ ਬਣੇ ਮੁੱਖ ਚੋਣ ਕਮਿਸ਼ਨਰ, 15 ਮਈ ਨੂੰ ਸੰਭਾਲਣਗੇ ਚਾਰਜ

Thursday, May 12, 2022 - 04:53 PM (IST)

ਰਾਜੀਵ ਕੁਮਾਰ ਬਣੇ ਮੁੱਖ ਚੋਣ ਕਮਿਸ਼ਨਰ, 15 ਮਈ ਨੂੰ ਸੰਭਾਲਣਗੇ ਚਾਰਜ

ਨਵੀਂ ਦਿੱਲੀ (ਵਾਰਤਾ)- ਸੀਨੀਅਰ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੂੰ ਭਾਰਤੀ ਚੋਣ ਕਮਿਸ਼ਨ ਦਾ ਮੁੱਖ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰਾਲਾ ਨੇ ਵੀਰਵਾਰ ਨੂੰ ਇੱਥੇ ਜਾਰੀ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਮੰਤਰਾਲਾ ਨੇ ਦੱਸਿਆ ਕਿ ਸ਼੍ਰੀ ਕੁਮਾਰ ਦੀ ਨਿਯੁਕਤੀ 15 ਮਈ ਤੋਂ ਪ੍ਰਭਾਵੀ ਹੋਵੇਗੀ। ਉਹ ਮੌਜੂਦਾ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਦਾ ਸਥਾਨ ਲੈਣਗੇ। ਸੁਸ਼ੀਲ ਚੰਦਰਾ ਦਾ ਕਾਰਜਕਾਲ 14 ਮਈ ਨੂੰ ਖ਼ਤਮ ਹੋ ਰਿਹਾ ਹੈ। ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਕਿਰੇਨ ਰਿਜਿਜੂ ਅਤੇ ਮੰਤਰਾਲਾ 'ਚ ਰਾਜ ਮੰਤਰੀ ਐੱਸ.ਪੀ. ਸਿੰਘ ਬਘੇਲ ਨੇ ਸ਼੍ਰੀ ਕੁਮਾਰ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।

ਇਹ ਵੀ ਪੜ੍ਹੋ : ਸ਼ਰਮਨਾਕ! ਝਾਂਜਰ ਚੋਰੀ ਕਰਨ ਦੇ ਸ਼ੱਕ 'ਚ 4 ਸਾਲਾ ਮਾਸੂਮ ਦਾ ਕਤਲ ਕਰ ਮਿੱਟੀ 'ਚ ਦੱਬੀ ਲਾਸ਼

ਰਾਜੀਵ ਕੁਮਾਰ ਸਾਲ 1984 ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀ ਹਨ। ਉਨ੍ਹਾਂ ਨੇ ਸਤੰਬਰ 2020 ਨੂੰ ਚੋਣ ਕਮਿਸ਼ਨ 'ਚ ਚੋਣ ਕਮਿਸ਼ਨਰ ਦੇ ਰੂਪ 'ਚ ਅਹੁਦਾ ਸੰਭਾਲਿਆ ਸੀ। ਇਸ ਤੋਂ ਪਹਿਲਾਂ, ਉਹ ਉੱਦਮ ਚੋਣ ਬੋਰਡ ਦੇ ਪ੍ਰਧਾਨ ਰਹਿ ਚੁਕੇ ਹਨ। ਉਹ ਅਪ੍ਰੈਲ 2020 'ਚ ਪ੍ਰਧਾਨ ਪੀ.ਈ.ਐੱਸ.ਬੀ. ਦੇ ਰੂਪ 'ਚ ਸ਼ਾਮਲ ਹੋਏ ਸਨ। ਫਰਵਰੀ 2020 'ਚ ਭਾਰਤੀ ਪ੍ਰਸ਼ਾਸਨਿਕ ਸੇਵਾ ਤੋਂ ਸੇਵਾਮੁਕਤ ਹੋਏ ਸਨ। ਚੋਣ ਕਮਿਸ਼ਨ ਅਨੁਸਾਰ, 19 ਫਰਵਰੀ 1960 ਨੂੰ ਜਨਮੇ ਅਤੇ ਬੀ.ਐੱਸ.ਸੀ., ਐੱਲ.ਐੱਲ.ਬੀ., ਪੀ.ਜੀ.ਡੀ.ਐੱਮ. ਅਤੇ ਐੱਮ.ਏ. ਪਬਲਿਕ ਪਾਲਿਸੀ 'ਚ ਡਿਗਰੀ ਲੈਣ ਵਾਲੇ ਸ਼੍ਰੀ ਕੁਮਾਰ ਨੇ 36 ਸਾਲਾਂ ਤੱਕ ਸਮਾਜਿਕ ਖੇਤਰ, ਵਾਤਾਵਰਣ ਅਤੇ ਜੰਗਲਾਤ, ਮਨੁੱਖੀ ਸਰੋਤ, ਵਿੱਤ ਅਤੇ ਬੈਂਕਿੰਗ ਖੇਤਰ 'ਚ ਕੇਂਦਰ ਅਤੇ ਰਾਜ ਦੇ ਵੱਖ-ਵੱਖ ਮੰਤਰਾਲਿਆਂ 'ਚ ਕੰਮ ਕੀਤਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News