ਰਾਜੀਵ ਗਾਂਧੀ ਕਤਲਕਾਂਡ 'ਚ ਕੱਟੀ 31 ਸਾਲ ਜੇਲ੍ਹ, ਹੁਣ ਵਕੀਲ ਬਣ ਗਿਆ ਪੇਰਾਰਿਵਲਨ

Tuesday, Apr 28, 2026 - 06:11 PM (IST)

ਰਾਜੀਵ ਗਾਂਧੀ ਕਤਲਕਾਂਡ 'ਚ ਕੱਟੀ 31 ਸਾਲ ਜੇਲ੍ਹ, ਹੁਣ ਵਕੀਲ ਬਣ ਗਿਆ ਪੇਰਾਰਿਵਲਨ

ਚੇਨਈ- ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਕਤਲਕਾਂਡ ਦੇ ਦੋਸ਼ੀਆਂ 'ਚੋਂ ਇਕ ਏ.ਜੀ. ਪੇਰਾਰਿਵਲਨ ਨੇ ਆਪਣਾ ਨਾਂ ਤਾਮਿਲਨਾਡੂ ਅਤੇ ਪੁਡੂਚੇਰੀ ਬਾਰ ਐਸੋਸੀਏਸ਼ਨ 'ਚ ਇਕ ਵਕੀਲ ਵਜੋਂ ਰਜਿਸਟਰੇਸ਼ਨ ਕਰਵਾਇਆ ਹੈ। ਪੇਰਾਰਿਵਲਨ ਨੂੰ ਇਸ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਹੋਈ ਸੀ ਪਰ ਉਸ ਨੂੰ 2022 'ਚ ਰਿਹਾਅ ਕਰ ਦਿੱਤਾ ਗਿਆ ਸੀ। ਪੇਰਾਰਿਵਲਨ (54) ਦਾ ਵਕੀਲ ਵਜੋਂ ਰਜਿਸਟਰੇਸ਼ਨ 27 ਅਪ੍ਰੈਲ ਨੂੰ ਹੋਇਆ। ਉਹ ਮਦਰਾਸ ਹਾਈ ਕੋਰਟ 'ਚ ਵਕੀਲ ਵਜੋਂ ਕੰਮ ਕਰੇਗਾ ਅਤੇ ਕੈਦੀਆਂ ਨੂੰ ਕਾਨੂੰਨ ਮਦਦ ਪ੍ਰਦਾਨ ਕਰਨ 'ਤੇ ਧਿਆਨ ਕੇਂਦਰਿਤ ਕਰੇਗਾ। 

ਪੇਰਾਰਿਵਲਨ ਨੂੰ ਸੋਮਵਾਰ ਨੂੰ ਰਸਮੀ ਤੌਰ 'ਤੇ ਬਾਰ ਐਸੋਸੀਏਸ਼ਨ 'ਚ ਸ਼ਾਮਲ ਕੀਤਾ ਗਿਆ। ਮਦਰਾਸ ਹਾਈ ਕੋਰਟ ਦੇ ਚੀਫ਼ ਜਸਟਿਸ ਸੁਸ਼ਰੁਤ ਅਰਵਿੰਦ ਧਰਮਾਧਿਕਾਰੀ ਸਮਾਰੋਹ 'ਚ ਮੌਜੂਦ ਸਨ। ਤਾਮਿਲਨਾਡੂ ਅਤੇ ਪੁਡੂਚੇਰੀ ਬਾਰ ਕਾਊਂਸਿਲ ਦੇ ਪ੍ਰਧਾਨ ਪੀ.ਐੱਸ. ਅਮਲਰਾਜ ਅਤੇ ਉੱਪ ਪ੍ਰਧਾਨ ਐੱਸ. ਪ੍ਰਭਾਕਰਨ ਵੀ ਸਮਾਰੋਹ 'ਚ ਸ਼ਾਮਲ ਹੋਏ। ਵਕੀਲ ਸੀ.ਕੇ. ਚੰਦਰਸ਼ੇਖਰ ਨੇ ਰਜਿਸਟਰੇਸ਼ਨ ਪ੍ਰਸਤਾਵ ਪੇਸ਼ ਕੀਤਾ, ਜਦੋਂ ਕਿ ਰਜਿਸਟਰੇਸ਼ਨ ਕਮੇਟੀ ਦੇ ਚੇਅਰਮੈਨ ਦੇ ਬਾਲੂ ਨੇ ਸਹੁੰ ਚੁੱਕਾਈ। ਸੁਪਰੀਮ ਕੋਰਟ ਨੇ 18 ਮਈ 2022 ਨੂੰ ਧਾਰਾ 142 ਦੇ ਅਧੀਨ ਸ਼ਕਤੀ ਦਾ ਪ੍ਰਯੋਗ ਕਰਦੇ ਹੋਏ ਪੇਰਾਰਿਵਲਨ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ ਸੀ। ਉਸ ਨੇ ਰਾਜੀਵ ਗਾਂਧੀ ਕਤਲਕਾਂਡ 'ਚ 31 ਸਾਲ ਜੇਲ੍ਹ 'ਚ ਬਿਤਾਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News