ਲੰਡਨ ਤੱਕ ਪੁੱਜੀ ਜੈਪੁਰ ਦੇ ਮੂਰਤੀਕਾਰਾਂ ਦੀ ‘ਚਮਕ’, ਮਹਾਰਾਣਾ ਪ੍ਰਤਾਪ ਦੇ ਬੁੱਤ ਦੀ ਸਭ ਤੋਂ ਜ਼ਿਆਦਾ ਮੰਗ
Tuesday, Oct 12, 2021 - 03:31 PM (IST)
ਜੈਪੁਰ— ਰਾਜਸਥਾਨ ਆਪਣੀ ਕਲਾ ਅਤੇ ਸੱਭਿਆਚਾਰ ਲਈ ਖ਼ਾਸ ਪਹਿਚਾਣ ਰੱਖਦਾ ਹੈ। ਇਸ ਖ਼ਾਸੀਅਤ ਦੀ ਵਜ੍ਹਾ ਕਾਰਨ ਕੌਮਾਂਤਰੀ ਪੱਧਰ ਤੱਕ ਇੱਥੋਂ ਦੇ ਕਲਾਕਾਰਾਂ ਦਾ ਲੋਹਾ ਮੰਨਿਆ ਜਾਂਦਾ ਹੈ। ਰਾਜਧਾਨੀ ਜੈਪੁਰ ਦੀ ਗੱਲ ਕਰੀਏ ਤਾਂ ਇੱਥੇ ਗਹਿਣਿਆਂ ਅਤੇ ਮੂਰਤੀ ਕਲਾ ਦੀ ਪ੍ਰਸਿੱਧੀ ਵੀ ਦੁਨੀਆ ’ਚ ਹੈ। ਹੁਣ ਪ੍ਰਦੇਸ਼ ਵਿਚ ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਮਹਾਪੁਰਸ਼ਾਂ ਦੇ ਬੁੱਤਾਂ ਦੀ ਖ਼ਾਸ ਮੰਗ ਵੱਧਦੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਜੈਪੁਰ ਤੋਂ ਅਜਿਹੇ ਬੁੱਤਾਂ ਦੀ ਮੰਗ ਕੀਤੀ ਜਾ ਰਹੀ ਹੈ, ਜੋ ਮਹਾਪੁਰਸ਼ਾਂ ਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚ ਸਭ ਤੋਂ ਵਧ ਮੰਗ ਮੇਵਾੜ ਦੇ ਮਹਾਨ ਸਪੂਤ ਯੋਧਾ ਮਹਾਰਾਣਾ ਪ੍ਰਤਾਪ ਦੇ ਬੁੱਤ ਦੀ ਹੈ।
ਇਹ ਵੀ ਪੜ੍ਹੋ: ਲਖੀਮਪੁਰ ਖੀਰੀ ਹਿੰਸਾ ’ਚ ਸ਼ਹੀਦ ਕਿਸਾਨਾਂ ਦੀ ਅੰਤਿਮ ਅਰਦਾਸ ’ਚ ਪੁੱਜੀ ਪ੍ਰਿਯੰਕਾ ਗਾਂਧੀ
6 ਤੋਂ 12 ਫੁੱਟ ਤਕ ਦੇ ਬੁੱਤ ਹੋ ਰਹੇ ਤਿਆਰ—
ਜੈਪੁਰ ਦੇ ਮੂਰਤੀਕਾਰ ਮਹਾਵੀਰ ਭਾਰਤੀ ਮੁਤਾਬਕ ਬੀਤੇ ਕੁਝ ਸਮੇਂ ਵਿਚ ਜੈਪੁਰ ਦੇ ਮੂਰਤੀਕਾਰਾਂ ਵਲੋਂ ਬਣਾਏ ਗਏ ਮਹਾਪੁਰਸ਼ਾਂ ਦੇ ਬੁੱਤ ਲੋਕਾਂ ਦਾ ਧਿਆਨ ਖਿੱਚ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ 6 ਤੋਂ 12 ਫੁੱਟ ਤਕ ਦੇ ਬੁੱਤ ਤਿਆਰ ਕਰ ਰਹੇ ਹਾਂ, ਜਿਸ ’ਚ 2-3 ਮਹੀਨੇ ਦਾ ਸਮਾਂ ਲੱਗਦਾ ਹੈ। ਭਾਰਤ ਦੇ ਹਰੇਕ ਸੂਬੇ ਤੋਂ ਸਾਨੂੰ ਆਰਡਰ ਮਿਲੇ ਹਨ। ਦੁਬਈ ਅਤੇ ਲੰਡਨ ’ਚ ਵੀ ਸਾਡੇ ਬਣੇ ਹੋਏ ਬੁੱਤ ਗਏ ਹਨ।
ਇਹ ਵੀ ਪੜ੍ਹੋ: ਲਖੀਮਪੁਰ ਖੀਰੀ ਹਿੰਸਾ ’ਚ ਸ਼ਹੀਦ ਕਿਸਾਨਾਂ ਲਈ ਅੰਤਿਮ ਅਰਦਾਸ, ਸ਼ਰਧਾਂਜਲੀ ਦੇਣ ਪੁੱਜੇ ਕਿਸਾਨ
ਭਗਵਾਨ ਦੀਆਂ ਮੂਰਤੀਆਂ ਲਈ ਪ੍ਰਸਿੱਧ ਜੈਪੁਰ—
ਦੱਸ ਦੇਈਏ ਕਿ ਜੈਪੁਰ ਦੀ ਮੂਰਤੀ ਕਲਾ ਦੀ ਪ੍ਰਸਿੱਧੀ ਪੂਰੀ ਦੁਨੀਆ ਵਿਚ ਹੈ। ਇੱਥੇ ਸੰਗਮਰਮਰ (ਮਾਰਬਲ) ਤੋਂ ਬਣੀ ਭਗਵਾਨ ਦੀਆਂ ਮੂਰਤੀਆਂ ਦੇਸ਼ ਦੇ ਕਈ ਸੂਬਿਆਂ ਵਿਚ ਜਾਂਦੀਆਂ ਹਨ। ਕਈ ਮੰਦਰਾਂ ਵਿਚ ਭਗਵਾਨ ਦੀਆਂ ਮੂਰਤੀਆਂ ਜੈਪੁਰ ਵਿਚੋਂ ਮੰਗਵਾ ਕੇ ਮੰਦਰਾਂ ’ਚ ਸਥਾਪਤ ਕੀਤੀਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ: ਅੱਤਵਾਦੀ ਹਮਲੇ ’ਚ ਸ਼ਹੀਦ ਜਵਾਨ ਦੇ ਪਰਿਵਾਰ ਨੂੰ CM ਯੋਗੀ ਵਲੋਂ 50 ਲੱਖ ਰੁਪਏ ਅਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ
ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ