ਅਗਲੇ ਸਾਲ ਦੇ ਅਖ਼ੀਰ ਤੱਕ ਅਮਰੀਕਾ ਵਰਗੀਆਂ ਹੋਣਗੀਆਂ ਰਾਜਸਥਾਨ ਦੀਆਂ ਸੜਕਾਂ: ਨਿਤੀਨ ਗਡਕਰੀ

Monday, May 22, 2023 - 06:07 PM (IST)

ਅਗਲੇ ਸਾਲ ਦੇ ਅਖ਼ੀਰ ਤੱਕ ਅਮਰੀਕਾ ਵਰਗੀਆਂ ਹੋਣਗੀਆਂ ਰਾਜਸਥਾਨ ਦੀਆਂ ਸੜਕਾਂ: ਨਿਤੀਨ ਗਡਕਰੀ

ਜੈਪੁਰ- ਕੇਂਦਰੀ ਸੜਕ ਟਰਾਂਸਪੋਰਟ ਅਤੇ ਹਾਈਵੇਅ ਮੰਤਰੀ ਨਿਤੀਨ ਗਡਕਰੀ ਨੇ ਸੋਮਵਾਰ ਯਾਨੀ ਕਿ ਅੱਜ ਕਿਹਾ ਕਿ ਅਗਲੇ ਸਾਲ ਦੇ ਅਖ਼ੀਰ ਤੱਕ ਰਾਜਸਥਾਨ ਦੀਆਂ ਸੜਕਾਂ ਅਮਰੀਕਾ ਵਰਗੀਆਂ ਬਣਾ ਦਿੱਤੀਆਂ ਜਾਣਗੀਆਂ। ਜਿਸ ਤੋਂ ਰਾਜਸਥਾਨ ਖ਼ੁਸ਼ਹਾਲ ਅਤੇ ਸੰਪੰਨ ਪ੍ਰਦੇਸ਼ ਬਣੇਗਾ। ਗਡਕਰੀ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਪੱਕਾ ਸਾਰਣਾ ਪਿੰਡ 'ਚ ਇਕ ਉਦਘਾਟਨ ਅਤੇ ਨੀਂਹ ਪੱਥਰ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। 

ਇਹ ਵੀ ਪੜ੍ਹੋ- ਵਾਇਰਲ ਕਾਰਡ ਨੇ ਪਾ 'ਤਾ ਭੜਥੂ, BJP ਆਗੂ ਨੇ ਧੀ ਦਾ ਵਿਆਹ ਕੀਤਾ ਰੱਦ, ਜਾਣੋ ਕੀ ਹੈ ਪੂਰਾ ਮਾਮਲਾ

ਗਡਕਰੀ ਨੇ ਕਿਹਾ ਕਿ ਪਿੰਡ ਨੂੰ ਖ਼ੁਸ਼ਹਾਲ ਬਣਾਉਣਾ ਹੀ ਸਾਡਾ ਸਾਰਿਆਂ ਦਾ ਮਕਸਦ ਹੈ।  ਉਨ੍ਹਾਂ ਕਿਹਾ ਕਿ ਉਹ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੌਨ ਐਫ ਕੈਨੇਡੀ ਦੀ ਗੱਲ ਅਕਸਰ ਦੋਹਰਾਉਂਦੇ ਹਨ ਜਿਨ੍ਹਾਂ ਨੇ ਕਿਹਾ ਸੀ ਕਿ ਅਮਰੀਕਾ ਅਮੀਰ ਹੈ, ਇਸ ਕਾਰਨ ਅਮਰੀਕਾ ਦੀਆਂ ਸੜਕਾਂ ਚੰਗੀਆਂ ਨਹੀਂ ਹੋਈਆਂ, ਅਮਰੀਕਾ ਦੇ ਰਸਤੇ ਚੰਗੇ ਹਨ, ਇਸ ਕਾਰਨ ਅਮਰੀਕਾ ਅਮੀਰ ਹੈ।

ਇਹ ਵੀ ਪੜ੍ਹੋ- ਬਿਊਟੀ ਪਾਰਲਰ 'ਚ ਤਿਆਰ ਹੋ ਰਹੀ ਲਾੜੀ ਨੂੰ ਪੁਲਸ ਕਾਂਸਟੇਬਲ ਨੇ ਮਾਰੀ ਗੋਲੀ, ਮਚੀ ਹਫੜਾ-ਦਫੜੀ

ਗਡਕਰੀ ਨੇ ਅੱਗੇ ਕਿਹਾ ਕਿ ਅਸੀਂ ਰਾਜਸਥਾਨ ਦੀਆਂ ਸੜਕਾਂ 2024 ਖ਼ਤਮ ਹੋਣ ਤੋਂ ਪਹਿਲਾਂ ਅਮਰੀਕਾ ਵਾਂਗ ਬਣਾ ਦੇਵਾਂਗੇ, ਇਹ ਵਾਅਦਾ ਮੈਂ ਤੁਹਾਡੇ ਨਾਲ ਕਰਦਾ ਹਾਂ। ਇਨ੍ਹਾਂ ਰਸਤਿਆਂ ਕਾਰਨ ਰਾਜਸਥਾਨ ਵੀ ਇਕ ਖ਼ੁਸ਼ਹਾਲ ਅਤੇ ਸੰਪੰਨ ਪ੍ਰਦੇਸ਼ ਬਣੇਗਾ। ਗਡਕਰੀ ਨੇ 2050 ਕਰੋੜ ਰੁਪਏ ਦੀ ਕੁੱਲ ਲਾਗਤ ਦੇ 6 ਨੈਸ਼ਨਲ ਹਾਈਵੇਅ ਪ੍ਰਾਜੈਕਟਾਂ ਅਤੇ ਸੇਤੂਬੰਧਨ ਪ੍ਰਾਜੈਕਟ ਦੇ ਤਹਿਤ 7 ਰੇਲਵੇ ਓਵਰਬ੍ਰਿਜਾਂ (ਆਰ.ਓ.ਬੀ.) ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇਸ ਮੌਕੇ ਸੰਸਦ ਮੈਂਬਰ ਨਿਹਾਲ ਚੰਦ, ਰਾਹੁਲ ਕਸਵਾਨ ਅਤੇ ਨਰਿੰਦਰ ਕੁਮਾਰ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ- ਸ਼ੌਕ ਦਾ ਕੋਈ ਮੁੱਲ ਨਹੀਂ; ਬਜ਼ੁਰਗ ਕੋਲ ਹੈ ਦੁਨੀਆ ਭਰ ਦੀਆਂ ਘੜੀਆਂ ਦਾ ਅਨਮੋਲ ਖਜ਼ਾਨਾ, ਇੰਝ ਪੈਦਾ ਹੋਇਆ ਸ਼ੌਕ


author

Tanu

Content Editor

Related News