ਰਾਜਸਥਾਨ : ਜ਼ਹਿਰ ਦੇ ਕੇ ਲਈ 23 ਮੋਰਾਂ ਦੀ ਜਾਨ, ਕਿਸਾਨ ਗ੍ਰਿਫਤਾਰ

12/25/2019 2:20:36 PM

ਬੀਕਾਨੇਰ— ਰਾਜਸਥਾਨ ਦੇ ਬੀਕਾਨੇਰ ਜ਼ਿਲੇ ਦੇ ਇਕ ਪਿੰਡ 'ਚ ਕਿਸਾਨ ਨੂੰ ਰਾਸ਼ਟਰੀ ਪੰਛੀ ਮੋਰ ਨੂੰ ਮਾਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਫਸਲਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਕਿਸਾਨ ਨੇ ਕਥਿਤ ਤੌਰ 'ਤੇ 23 ਮੋਰਾਂ ਨੂੰ ਜ਼ਹਿਰ ਦੇ ਕੇ ਜਾਨੋਂ ਮਾਰ ਦਿੱਤਾ। ਖੇਤ 'ਚੋਂ ਮੋਰਾਂ ਦੀਆਂ 23 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

ਫਸਲ ਬਚਾਉਣ ਲਈ ਦਿੱਤਾ ਜ਼ਹਿਰ
ਜੰਗਲਾਤ ਵਿਭਾਗ ਦੇ ਸਹਾਇਕ ਸੁਰੱਖਿਅਕ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਬੀਕਾਨੇਰ ਦੇ ਸੇਰੂਨਾ ਪਿੰਡ ਦੇ ਇਕ ਕਿਸਾਨ ਦਿਨੇਸ਼ ਕੁਮਾਰ ਨੇ ਆਪਣੇ ਖੇਤ 'ਚ ਮਟਰ ਬੀਜੇ ਹਨ। ਆਪਣੀ ਫਸਲ ਨੂੰ ਨੁਕਸਾਨ ਤੋਂ ਬਚਾਉਣ ਲਈ ਉਨ੍ਹਾਂ ਖੇਤਾਂ 'ਚ ਜ਼ਹਿਰੀਲੇ ਦਾਣੇ ਬਿਖੇਰ ਦਿੱਤੇ ਸਨ। ਇਨ੍ਹਾਂ ਦਾਣਿਆਂ ਨੂੰ ਖਾਣ ਨਾਲ 23 ਮੋਰਾਂ ਦੀ ਜਾਨ ਚੱਲੀ ਗਈ। ਪੁਲਸ ਨੇ ਉਨ੍ਹਾਂ ਦੀਆਂ ਲਾਸ਼ਾਂ ਖੇਤ 'ਚੋਂ ਬਰਾਮਦ ਕਰ ਲਈਆਂ ਹਨ ਅਤੇ ਦੋਸ਼ੀ ਕਿਸਾਨ ਨੂੰ ਗ੍ਰਿਫਤਾਰ ਕਰ ਲਿਆ ਹੈ।

ਰਾਸ਼ਟਰੀ ਪੰਛੀ ਮੋਰ ਨੂੰ ਮਾਰਨ 'ਤੇ ਸਖਤ ਸਜ਼ਾ ਦਾ ਪ੍ਰਬੰਧ
ਪੁਲਸ ਮਾਮਲੇ ਦੀ ਜਾਂਚ 'ਚ ਵੀ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਮੋਰਾਂ ਦੀ ਤਸਕਰੀ ਦੀ ਫਿਰਾਕ 'ਚ ਸੀ। ਹਾਲਾਂਕਿ ਪੁਲਸ ਵਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਦੱਸਣਯੋਗ ਹੈ ਕਿ ਦੇਸ਼ ਭਰ 'ਚ ਰਾਸ਼ਟਰੀ ਪੰਛੀ ਮੋਰ ਨੂੰ ਮਾਰਨ 'ਤੇ ਸਖਤ ਸਜ਼ਾ ਦਾ ਪ੍ਰਬੰਧ ਹੈ। ਇਸ ਦੇ ਅਧੀਨ ਦੋਸ਼ੀ ਸਾਬਤ ਹੋਣ 'ਤੇ ਦੋਸ਼ੀ ਨੂੰ ਇਕ ਸਾਲ ਦੀ ਕੈਦ ਅਤੇ 5 ਹਜ਼ਾਰ ਰੁਪਏ ਜ਼ੁਰਮਾਨਾ ਦੇਣਾ ਹੁੰਦਾ ਹੈ। ਜ਼ੁਰਮਾਨਾ ਅਦਾ ਨਾ ਕਰ ਸਕਣ ਦੀ ਸਥਿਤੀ 'ਚ ਦੋਸ਼ੀ ਨੂੰ ਤਿੰਨ ਸਾਲ ਤੱਕ ਹੋਰ ਜੇਲ 'ਚ ਰੱਖਿਆ ਜਾਂਦਾ ਹੈ।


DIsha

Content Editor

Related News