ਬਾਬੇ ਨਾਨਕ ਦੀਆਂ ਸਿੱਖਿਆਵਾਂ ਨੂੰ ਅੱਗੇ ਵਧਾ ਰਿਹੈ ਰਾਜਸਥਾਨ ਦਾ ਇਹ ਮੁਸਲਮਾਨ

Monday, Dec 02, 2019 - 05:09 PM (IST)

ਬਾਬੇ ਨਾਨਕ ਦੀਆਂ ਸਿੱਖਿਆਵਾਂ ਨੂੰ ਅੱਗੇ ਵਧਾ ਰਿਹੈ ਰਾਜਸਥਾਨ ਦਾ ਇਹ ਮੁਸਲਮਾਨ

ਹਨੂੰਮਾਨਗੜ੍ਹ— ਸ੍ਰੀ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਦੁਨੀਆ ਭਰ 'ਚ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕੀਤੇ ਗਏ ਸਨ। ਉੱਥੇ ਹੀ ਹਨੂੰਮਾਨਗੜ੍ਹ 'ਚ ਵੀ ਇਕ ਮੁਸਲਿਮ ਨੇ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਅਨੋਖੀ ਮਿਸਾਲ ਪੇਸ਼ ਕੀਤੀ ਹੈ। ਹਨੂੰਮਾਨਗੜ੍ਹ  ਵਾਸੀ ਅਤੇ ਕੋਲ ਦੇ ਸ਼੍ਰੀਨਗਰ ਪਿੰਡ ਦੇ ਸਾਬਕਾ ਸਰਪੰਚ ਲਿਆਕਤ ਅਲੀ ਨੇ ਸ੍ਰੀ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਆਪਣੇ ਪਿੰਡ ਸ਼੍ਰੀਨਗਰ 'ਚ 550 ਰੁੱਖ ਲਗਾ ਕੇ ਭਾਈਚਾਰੇ ਦੀ ਅਨੋਖੀ ਮਿਸਾਲ ਪੇਸ਼ ਕੀਤੀ ਹੈ। ਨਾਲ ਹੀ ਵਾਤਾਵਰਣ ਬਚਾਉਣ ਦਾ ਸੰਦੇਸ਼ ਵੀ ਦਿੱਤਾ ਹੈ।
 

ਸਾਰੇ ਧਰਮਾਂ ਦਾ ਸਨਮਾਨ ਕਰਦੇ ਹਨ ਲਿਆਕਤ
ਲਿਆਕਤ ਅਲੀ ਨੇ ਸ਼੍ਰੀਨਗਰ ਪਿੰਡ 'ਚ ਆਪਣੇ ਖੇਤ ਅਤੇ ਹੋਰ ਥਾਂਵਾਂ 'ਤੇ ਵੱਖ-ਵੱਖ ਕਿਸਮਾਂ ਦੇ 550 ਰੁੱਖ ਲਗਾਏ ਹਨ। ਲਿਆਕਤ ਅਲੀ ਦਾ ਕਹਿਣਾ ਹੈ ਕਿ ਉਹ ਸਾਰੇ ਧਰਮਾਂ ਦਾ ਸਨਮਾਨ ਕਰਦੇ ਹਨ ਅਤੇ ਈਦ ਦੇ ਨਾਲ-ਨਾਲ ਹੋਲੀ-ਦੀਵਾਲੀ ਦਾ ਤਿਉਹਾਰ ਵੀ ਮਨਾਉਂਦੇ ਹਨ। ਹੁਣ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਉਨ੍ਹਾਂ ਨੇ 550 ਰੁੱਖ ਲਗਾਉਣ ਦਾ ਸੰਕਲਪ ਲਿਆ ਸੀ, ਜਿਸ ਨੂੰ ਉਨ੍ਹਾਂ ਨੇ ਪੂਰਾ ਕੀਤਾ।
 

ਲਿਆਕਤ ਨੇ ਲੜੀ ਸੀ ਸਰਪੰਚੀ ਦੀ ਚੋਣ
ਦੱਸਣਯੋਗ ਹੈ ਕਿ ਲਿਆਕਤ ਅਲੀ ਹਨੂੰਮਾਨਗੜ੍ਹ ਜ਼ਿਲੇ ਦੇ ਸ਼੍ਰੀਨਗਰ ਪਿੰਡ ਦੇ ਵਸਨੀਕ ਹਨ ਅਤੇ ਉਨ੍ਹਾਂ ਨੇ ਸਰਪੰਚੀ ਦੀ ਚੋਣ ਲੜੀ। ਉਨ੍ਹਾਂ ਦੇ ਪਿੰਡ ਦੀ ਬਿਰਾਦਰੀ ਦੇ ਸਿਰਫ਼ 18 ਵੋਟ ਹਨ ਪਰ ਸਿੱਖ ਤੇ ਹਿੰਦੂ ਸਮਾਜ ਦੇ ਲੋਕਾਂ ਦੇ ਜ਼ਿਆਦਾ ਵੋਟ ਹਨ। ਜਿਨ੍ਹਾਂ ਨੇ ਲਿਆਕਤ ਅਲੀ ਨੂੰ ਭਰਵਾਂ ਹੁੰਗਾਰਾ ਦਿੱਤਾ ਅਤੇ ਲਿਆਕਤ ਅਲੀ ਦੇ ਹੱਕ 'ਚ ਵੋਟਾਂ ਪਾ ਕੇ ਉਨ੍ਹਾਂ ਨੂੰ ਸਰਪੰਚ ਬਣਾ ਦਿੱਤਾ। ਲਿਆਕਤ ਅਲੀ ਦਾ ਮੰਨਣਾ ਹੈ ਕਿ ਇਹ ਸਭ ਬਾਬੇ ਨਾਨਕ ਦੀ ਕ੍ਰਿਪਾ ਨਾਲ ਹੀ ਹੋਇਆ ਹੈ ਕਿ ਉਹ ਉਨ੍ਹਾਂ ਦੀਆਂ ਦਿਖਾਈਆਂ ਰਾਹਾਂ 'ਤੇ ਚੱਲ ਰਹੇ ਹਨ ਅਤੇ ਇਸ ਕਰ ਕੇ ਲੋਕਾਂ ਦਾ ਪਿਆਰ ਮਿਲ ਰਿਹਾ ਹੈ।


author

DIsha

Content Editor

Related News