ਦਿਲ ਦਹਿਲਾ ਦੇਣ ਵਾਲੀ ਵਾਰਦਾਤ; ਨਸ਼ੇੜੀ ਨਾਬਾਲਗ ਪੁੱਤ ਨੇ ਕੁਹਾੜੀ ਨਾਲ ਵੱਢੇ ਮਾਪੇ

Thursday, Dec 16, 2021 - 05:49 PM (IST)

ਦਿਲ ਦਹਿਲਾ ਦੇਣ ਵਾਲੀ ਵਾਰਦਾਤ; ਨਸ਼ੇੜੀ ਨਾਬਾਲਗ ਪੁੱਤ ਨੇ ਕੁਹਾੜੀ ਨਾਲ ਵੱਢੇ ਮਾਪੇ

ਜੈਪੁਰ (ਭਾਸ਼ਾ)— ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਨੋਹਰ ਥਾਣਾ ਖੇਤਰ ਵਿਚ ਬੁੱਧਵਾਰ ਰਾਤ ਨੂੰ 16 ਸਾਲਾ ਨਾਬਾਲਗ ਨੇ ਕੁਹਾੜੀ ਨਾਲ ਵਾਰ ਕਰ ਕੇ ਆਪਣੇ ਮਾਤਾ-ਪਿਤਾ ਦਾ ਕਤਲ ਕਰ ਦਿੱਤਾ ਅਤੇ ਛੋਟੇ ਭਰਾ ਨੂੰ ਜ਼ਖਮੀ ਕਰ ਦਿੱਤਾ। ਪੁਲਸ ਨੇ ਇਸ ਬਾਬਤ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਘਟਨਾ ਦੇ ਸਮੇਂ ਦੋਸ਼ੀ ਦੇ ਪਿਤਾ ਸ਼ਿਵਪਾਲ (45) ਅਤੇ ਮਾਤਾ ਇੰਦਰਾ (42) ਘਰ ਵਿਚ ਸੌਂ ਰਹੇ ਸਨ। ਦੋਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਜ਼ਖਮੀ ਛੋਟੇ ਭਰਾ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਸ਼ਿਵਪਾਲ ਦੇ ਵੱਡੇ ਪੁੱਤਰ ਨੇ ਕੁਹਾੜੀ ਨਾਲ ਉਨ੍ਹਾਂ ’ਤੇ ਵਾਰ ਕੀਤਾ ਸੀ, ਜਿਸ ਨਾਲ ਦੋਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ ਨੇ ਕਤਲ ਦੇ ਦੋਸ਼ੀ ਨਾਬਾਲਗ ਪੁੱਤਰ ਨੂੰ ਹਿਰਾਸਤ ਵਿਚ ਲਿਆ ਅਤੇ ਖੂਨ ਨਾਲ ਲਿਬੜੀ ਕੁਹਾੜੀ ਵੀ ਬਰਾਮਦ ਕਰ ਲਈ।

ਇਹ ਵੀ ਪੜ੍ਹੋ: 8 ਦਿਨਾਂ ਤੱਕ ਮੌਤ ਨਾਲ ਜੰਗ ਲੜਦੇ ਰਹੇ ਗਰੁੱਪ ਕੈਪਟਨ ‘ਵਰੁਣ’, ਨਮ ਕਰ ਗਏ ਅੱਖਾਂ

ਮਾਪਿਆਂ ਦੇ ਕਤਲ ਦੇ ਪਿੱਛੇ ਦੀ ਵਜ੍ਹਾ—
ਥਾਣਾ ਮੁਖੀ ਰਵਿੰਦਰ ਸਿੰਘ ਨੇ ਦੱਸਿਆ ਕਿ ਨੋਹਰ ਵਾਸੀ ਸ਼ਿਵਪਾਲ ਪਤਨੀ ਇੰਦਰਾ ਨਾਲ 16 ਅਤੇ 14 ਸਾਲ ਦੇ ਪੁੱਤਰਾਂ ਨਾਲ ਰਹਿੰਦਾ ਸੀ। 12 ਵਿੱਘਾ ਖੇਤ ’ਚ ਪਤੀ-ਪਤਨੀ ਖੇਤੀ ਕਰਦੇ ਸਨ। 16 ਸਾਲ ਦਾ ਪੁੱਤਰ ਛੋਟੀ ਉਮਰ ਤੋਂ ਹੀ ਨਸ਼ੇ ਦਾ ਆਦੀ ਹੋ ਗਿਆ। ਪਰੇਸ਼ਾਨ ਮਾਪਿਆਂ ਨੇ ਇਲਾਜ ਲਈ ਨਸ਼ਾ ਮੁਕਤੀ ਕੇਂਦਰ ਭੇਜਿਆ ਸੀ। 2-3 ਦਿਨ ਪਹਿਲਾਂ ਹੀ ਉਹ ਵਾਪਸ ਆਇਆ ਸੀ। ਬੁੱਧਵਾਰ ਸ਼ਾਮ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਮੁੜ ਨਸ਼ਾ ਮੁਕਤੀ ਕੇਂਦਰ ਭੇਜਿਆ ਜਾਵੇਗਾ। ਜਿਸ ਕਾਰਨ ਰਾਤ ਕਰੀਬ 9 ਵਜੇ ਉਸ ਦੀ ਮਾਂ ਅਤੇ ਪਿਤਾ ਸੌਂ ਰਹੇ ਸਨ।

ਇਹ ਵੀ ਪੜ੍ਹੋ: ਬਰਾਤ ਲੈ ਕੇ ਪੁੱਜਾ ਲਾੜਾ, ਪੁਲਸ ਨੇ ਫੇਰਿਆਂ ਤੋਂ ਪਹਿਲਾਂ ਰੁਕਵਾਇਆ ਵਿਆਹ, ਜਾਣੋ ਪੂਰਾ ਮਾਮਲਾ

ਛੋਟਾ ਭਰਾ ਦੂਜੇ ਕਮਰੇ ਵਿਚ ਸੀ। ਇਸ ਦੌਰਾਨ ਨਾਬਾਲਗ ਕੁਹਾੜੀ ਨਾਲ ਮਾਤਾ-ਪਿਤਾ ਦੇ ਕਮਰੇ ’ਚ ਦਾਖ਼ਲ ਹੋਇਆ ਅਤੇ ਸੁੱਤੇ ਪਏ ਮਾਪਿਆਂ ਦੇ ਗਲ਼ ’ਤੇ ਕੁਹਾੜੀ ਨਾਲ ਵਾਰ ਕਰ ਕੇ ਦੋਹਾਂ ਦਾ ਕਤਲ ਕਰ ਦਿੱਤਾ। ਰੌਲਾ-ਰੱਪਾ ਸੁਣ ਕੇ ਛੋਟਾ ਭਰਾ ਦੌੜਿਆ ਆਇਆ ਤਾਂ ਉਸ ਦੇ ਸਿਰ ’ਤੇ ਵੀ ਕੁਹਾੜੀ ਨਾਲ ਹਮਲਾ ਕਰ ਦਿੱਤਾ। ਲਹੂ-ਲੁਹਾਨ ਹਾਲਤ ਵਿਚ ਜ਼ਮੀਨ ’ਤੇ ਡਿੱਗ ਕੇ ਛੋਟਾ ਭਰਾ ਬੇਹੋਸ਼ ਹੋ ਗਿਆ। ਉਸ ਨੂੰ ਮਰਿਆ ਸਮਝ ਕੇ ਉਹ ਨਿਕਲ ਗਿਆ।

ਇਹ ਵੀ ਪੜ੍ਹੋ : ਮੁੰਬਈ ਦੇ ਬਾਰ ’ਚ ਮਿਲਿਆ ਸੀਕ੍ਰੇਟ ਤਹਿਖਾਨਾ, ਇਤਰਾਜ਼ਯੋਗ ਹਾਲਤ ’ਚ ਮਿਲੀਆਂ 17 ਡਾਂਸਰਾਂ


author

Tanu

Content Editor

Related News