ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੀ ਖੁੱਲ੍ਹੀ ਚਿਤਾਵਨੀ- ਮੇਰੀ ਸਰਕਾਰ ਸੁੱਟ ਕੇ ਦਿਖਾਓ

07/26/2020 2:02:00 PM

ਮਹਾਰਾਸ਼ਟਰ- ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ਦੇ ਭਵਿੱਖ ਨੂੰ ਲੈ ਕੇ ਚੱਲ ਰਹੇ ਘਮਾਸਾਨ ਦਰਮਿਆਨ ਮਹਾਰਾਸ਼ਟਰ 'ਚ ਗਠਜੋੜ ਸਰਕਾਰ ਚੱਲ ਰਹੇ ਮੁੱਖ ਮੰਤਰੀ ਊਧਵ ਠਾਕਰੇ ਨੇ ਚੁਣੌਤੀ ਦਿੱਤੀ ਹੈ ਕਿ ਜਿਸ ਕਿਸੇ ਨੂੰ ਉਨ੍ਹਾਂ ਦੀ ਸਰਕਾਰ ਸੁੱਟਣੀ ਹੈ, ਸੁੱਟ ਕੇ ਦਿਖਾਉਣ। ਊਧਵ ਠਾਕਰੇ ਨੇ ਆਪਣੇ ਅਖਬਾਰ 'ਸਾਮਨਾ' ਨੂੰ ਦਿੱਤੇ ਇੰਟਰਵਿਊ 'ਚ ਇਹ ਗੱਲ ਕਹੀ। ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਪਿਛਲੀ ਵਾਰ ਸਰਕਾਰ 'ਚ ਸ਼ਾਮਲ ਸ਼ਿਵ ਸੈਨਾ ਇਸ ਵਾਰ ਕਾਂਗਰਸ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂ) ਨਾਲ ਸਰਕਾਰ ਬਣਾਈ ਹੈ। ਸ਼ਿਵ ਸੈਨਾ ਮੁਖੀ ਨੇ ਸਰਕਾਰ ਸੁੱਟਣ ਦੀ ਚੁਣੌਤੀ ਦਿੰਦੇ ਹੋਏ ਕਿਹਾ,''ਇੰਤਜ਼ਾਰ ਕਿਸ ਦਾ ਹੈ? ਹੁਣ ਸਰਕਾਰ ਸੁੱਟੋ, ਸਰਕਾਰ ਤਿੰਨ ਪਹੀਆਂ ਵਾਲੀ ਹੈ ਪਰ ਉਹ ਗਰੀਬਾਂ ਦਾ ਵਾਹਨ ਹੈ, ਜਿਸ ਦੀ ਸਟੇਅਰਿੰਗ ਮੇਰੇ ਹੀ ਹੱਥ 'ਚ ਹੈ। ਬੁਲੇਟ ਟਰੇਨ ਜਾਂ ਰਿਕਸ਼ੇ 'ਚ ਚੋਣਾਂ ਕਰਨੀਆਂ ਪਈਆਂ ਤਾਂ ਮੈਂ ਰਿਕਸ਼ਾ ਹੀ ਚੁਣਾਂਗਾ।''

ਮੱਧ ਪ੍ਰਦੇਸ਼ 'ਚ ਕਮਲਨਾਥ ਦੀ ਕਾਂਗਰਸ ਸਰਕਾਰ ਸੁੱਟਣ ਤੋਂ ਬਾਅਦ ਸਚਿਨ ਪਾਇਲਟ ਦੇ ਬਗ਼ਾਵਤੀ ਤੇਵਰਾਂ ਨਾਲ ਰਾਜਸਥਾਨ 'ਚ ਅਸ਼ੋਕ ਗਹਿਲੋਤ ਦੀ ਸਰਕਾਰ ਦਾ ਭਵਿੱਖ ਡਾਂਵਾਡੋਲ ਹੋ ਰਿਹਾ ਹੈ। ਮਹਾਵਿਕਾਸ ਅਘਾੜੀ ਸਰਕਾਰ ਦੇ ਮੁਖੀਆ ਠਾਕਰੇ ਨੇ ਖੁੱਲ੍ਹੀ ਚੁਣੌਤੀ ਦਿੱਤੀ ਕਿ ਜਿਸ ਕਿਸੇ ਨੂੰ ਵੀ ਮਹਾਰਾਸ਼ਟਰ ਦੀ ਸਰਕਾਰ ਸੁੱਟਣੀ ਹੈ, ਸੁੱਟ ਕੇ ਦਿਖਾਏ। ਉਨ੍ਹਾਂ ਨੇ ਕਿਹਾ,''ਇੰਤਜ਼ਾਰ ਕਿਸ ਗੱਲ ਦਾ, ਕੁਝ ਲੋਕ ਕਹਿੰਦੇ ਹਨ ਕਿ ਅਗਸਤ-ਸਤੰਬਰ 'ਚ ਸੁੱਟਾਂਗੇ। ਮੈਂ ਕਹਿੰਦਾ ਹਾਂ ਕਿ ਹੁਣੇ ਸੁੱਟੋ। ਮੈਂ ਫੈਵੀਕੋਲ ਲਗਾ ਕੇ ਚਿਪਕ ਕੇ ਨਹੀਂ ਬੈਠਾਂ ਹਾਂ।'' ਮੀਡੀਆ 'ਚ ਕਾਂਗਰਸੀ ਵਿਧਾਇਕਾਂ ਦੇ ਅੰਸਤੋਸ਼ ਦੀਆਂ ਖਬਰਾਂ ਬੀਤੇ ਦਿਨੀਂ ਕਈ ਵਾਰ ਆਈਆਂ।


DIsha

Content Editor

Related News