ਟਿੱਡੀਆਂ ਨੇ ਬਰਬਾਦ ਕੀਤੀ ਫਸਲ, ਦੁਖੀ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

Monday, Jan 13, 2020 - 11:55 AM (IST)

ਟਿੱਡੀਆਂ ਨੇ ਬਰਬਾਦ ਕੀਤੀ ਫਸਲ, ਦੁਖੀ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਬਾੜਮੇਰ— ਰਾਜਸਥਾਨ ਦੇ ਬਾੜਮੇਰ ਅਤੇ ਜੈਸਲਮੇਰ 'ਚ ਟਿੱਡੀਆਂ ਸਿਰਫ਼ ਫਸਲ ਨੂੰ ਨੁਕਸਾਨ ਨਹੀਂ ਪਹੁੰਚ ਰਹੀਆਂ ਸਗੋਂ ਕਿਸਾਨਾਂ ਦੀ ਮੌਤ ਦਾ ਕਾਰਨ ਵੀ ਬਣ ਰਹੀਆਂ ਹਨ। ਬਾਲੋਤਰਾ 'ਚ ਕਿਟਨੌੜ ਪਿੰਡ ਦੇ ਰਹਿਣ ਵਾਲੇ ਕਿਸਾਨ ਭਾਗਾਰਾਮ (38) ਨੇ ਜਦੋਂ ਆਪਣੀ ਫਸਲ 'ਤੇ ਟਿੱਡੀਆਂ ਦਾ ਹਮਲਾ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਇ ਤੋਂ ਬਾਅਦ ਵੀਰਵਾਰ ਨੂੰ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਜਲਦੀ 'ਚ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਇਸ ਦਰਦਨਾਕ ਘਟਨਾ ਤੋ ਬਾਅਦ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਸ਼ੁੱਕਰਵਾਰ ਨੂੰ ਰੈਵੇਨਿਊ ਅਫ਼ਸਰਾਂ ਦੀ ਇਕ ਟੀਮ ਫਸਲ ਦੇ ਨੁਕਸਾਨ ਦਾ ਨਿਰੀਖਣ ਕਰਨ ਪੁੱਜੀ। ਮ੍ਰਿਤਕ ਕਿਸਾਨ ਦੇ ਪਰਿਵਾਰ ਵਾਲਿਆਂ ਅਨੁਸਾਰ ਭਾਗਾਰਾਮ ਨੇ ਕੁਝ ਲੱਖ ਰੁਪਏ ਦਾ ਕਰਜ਼ ਲਿਆ ਸੀ ਅਤੇ ਆਪਣੀ 50 ਵੀਘਾ ਜ਼ਮੀਨ 'ਤੇ ਜ਼ੀਰਾ ਬੀਜਿਆ ਸੀ। ਇਸ ਤੋਂ ਬਾਅਦ 5 ਅਤੇ 6 ਜਨਵਰੀ ਨੂੰ ਟਿੱਡਿਆਂ ਨੇ ਉਸ ਦੀ ਫਸਲ ਨੂੰ ਖਰਾਬ ਕਰ ਦਿੱਤਾ। ਫਸਲ ਦਾ ਨੁਕਸਾਨ ਦੇਖ ਕੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਉਨ੍ਹਾਂ ਨੂੰ ਬਾਲੋਤਰਾ ਸਥਿਤ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਹਾਲਾਂਕਿ ਹੋਰ ਕਿਸਾਨਾਂ ਦਾ ਕਹਿਣਾ ਹੈ ਕਿ ਟਿੱਡੀਆਂ ਸਾਰੀ ਫਸਲ ਬਰਬਾਦ ਨਹੀਂ ਕਰ ਸਕਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਭਾਗਾਰਾਮ ਕਰਜ਼ ਕਾਰਨ ਪਰੇਸ਼ਾਨ ਸੀ, ਫਸਲ ਦੀ ਬਰਬਾਦੀ ਹੋਈ ਤਾਂ ਉਹ ਜ਼ਿਆਦਾ ਪਰੇਸ਼ਾਨ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ।


author

DIsha

Content Editor

Related News