ਪਤੀ ਨਾਲ ਝਗੜੇ ਤੋਂ ਤੰਗ ਆ ਕਾਂਸਟੇਬਲ ਬੀਬੀ ਨੇ ਕੀਤੀ ਖ਼ੁਦਕੁਸ਼ੀ

Tuesday, Nov 03, 2020 - 05:45 PM (IST)

ਪਤੀ ਨਾਲ ਝਗੜੇ ਤੋਂ ਤੰਗ ਆ ਕਾਂਸਟੇਬਲ ਬੀਬੀ ਨੇ ਕੀਤੀ ਖ਼ੁਦਕੁਸ਼ੀ

ਕੋਟਾ- ਰਾਜਸਥਾਨ ਦੇ ਬਾਰਾਂ ਜ਼ਿਲ੍ਹੇ 'ਚ ਪਤੀ ਨਾਲ ਝਗੜੇ ਤੋਂ ਪਰੇਸ਼ਾਨ 22 ਸਾਲਾ ਇਕ ਕਾਂਸਟੇਬਲ ਬੀਬੀ ਨੇ ਆਪਣੇ ਸਰਕਾਰੀ ਕੁਆਰਟਰ 'ਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਘਟਨਾ ਸੋਮਵਾਰ ਦੇਰ ਰਾਤ ਪੁਲਸ ਲਾਈਨ ਇਲਾਕੇ 'ਚ ਹੋਈ ਅਤੇ ਕਾਂਸਟੇਬਲ ਦੇ ਕਮਰੇ 'ਚੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। ਉਨ੍ਹਾਂ ਨੇ ਕਿਹਾ ਕਿ ਕਾਂਸਟੇਬਲ ਦੇ ਪਿਤਾ ਵਲੋਂ ਦਰਜ ਸ਼ਿਕਾਇਤ ਦੇ ਆਧਾਰ 'ਤੇ ਪਤੀ ਵਿਰੁੱਧ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਅਣਖ ਖਾਤਰ ਕਤਲ, ਅਣਵਿਆਹੀ ਗਰਭਵਤੀ ਧੀ ਨੂੰ ਕੁਹਾੜੀ ਮਾਰ-ਮਾਰ ਵੱਢਿਆ,ਦੋਸ਼ੀ ਮਾਂ-ਪਿਓ ਗ੍ਰਿਫ਼ਤਾਰ

ਬਾਰਾਂ ਥਾਣਾ ਖੇਤਰ ਦੇ ਇੰਸਪੈਕਟਰ ਮਾਂਗੀਲਾਲ ਯਾਦਵ ਨੇ ਦੱਸਿਆ ਕਿ ਜਨਕਪੁਰ ਪਿੰਡ ਵਾਸੀ ਰਵੀਨਾ ਸਹਿਰੀਆ ਪੁਲਸ ਲਾਈਨ 'ਚ ਕਾਂਸਟੇਬਲ ਦੇ ਅਹੁਦੇ 'ਤੇ ਤਾਇਨਾਤ ਸੀ। ਸੀ.ਆਈ. ਨੇ ਦੱਸਿਆ ਕਿ ਕਾਂਸਟੇਬਲ ਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਜ਼ਿਲ੍ਹੇ ਦੇ ਸੋਡਾਲਾ ਪਿੰਡ ਵਾਸੀ ਰਾਜਕਰਨ ਸਹਿਰੀਆ ਨਾਲ ਹੋਇਆ ਸੀ ਪਰ ਉਹ ਰਿਸ਼ਤੇ ਤੋਂ ਖ਼ੁਸ਼ ਨਹੀਂ ਸੀ ਅਤੇ ਵੱਖ ਰਹਿ ਰਹੀ ਸੀ। ਯਾਦਵ ਨੇ ਕਿਹਾ ਕਿ ਕਾਂਸਟੇਬਲ ਦੇ ਪਿਤਾ ਨੇ ਰਾਜਕਰਨ ਸਹਿਰੀਆ 'ਤੇ ਉਸ ਨੂੰ ਤੰਗ ਕਰਨ ਅਤੇ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਕਿਹਾ ਕਿ ਕਾਂਸਟੇਬਲ ਦੇ ਪਤੀ ਵਿਰੁੱਧ ਧਾਰਾ 306 (ਖ਼ੁਦਕੁਸ਼ੀ ਲਈ ਉਕਸਾਉਣ) ਦਾ ਮਾਮਲਾ ਦਰਜ ਕੀਤਾ ਗਿਆ ਹੈ। ਸੀ.ਆਈ. ਨੇ ਕਿਹਾ ਕਿ ਮੰਗਲਵਾਰ ਸਵੇਰੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸ਼ਰਮਸਾਰ! ਜਬਰ ਜ਼ਿਨਾਹ ਕਰਨ ਤੋਂ ਨਾਕਾਮ ਰਹੇ ਮਾਸੜ ਨੇ ਭਾਣਜੀ ਨੂੰ ਦਿੱਤੀ ਖ਼ੌਫ਼ਨਾਕ ਸਜ਼ਾ


author

DIsha

Content Editor

Related News