ਭਿਆਨਕ ਸੜਕ ਹਾਦਸਾ, ਡਿਵਾਈਡਰ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ, 5 ਦੋਸਤਾਂ ਦੀ ਇਕੱਠਿਆਂ ਹੋਈ ਮੌਤ

Monday, Jan 22, 2024 - 06:35 PM (IST)

ਭਿਆਨਕ ਸੜਕ ਹਾਦਸਾ, ਡਿਵਾਈਡਰ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ, 5 ਦੋਸਤਾਂ ਦੀ ਇਕੱਠਿਆਂ ਹੋਈ ਮੌਤ

ਜੈਪੁਰ- ਰਾਜਸਥਾਨ ਤੋਂ ਇਕ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਰਾਜਸਥਾਨ ਦੇ ਉਦੇਪੁਰ ਜ਼ਿਲ੍ਹੇ 'ਚ ਗੋਗੁੰਦਾ-ਪਿੰਡਵਾੜਾ ਨੈਸ਼ਨਲ ਹਾਈਵੇ 'ਤੇ ਇਕ ਜੀਪ ਦੇ ਸੜਕ ਦੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਪਲਟ ਜਾਣ ਕਾਰਨ 5 ਦੋਸਤਾਂ ਦੀ ਮੌਤ ਹੋ ਗਈ। 

ਹਾਦਸਾ ਬੇਕਰੀਆ ਥਾਣਾ ਖੇਤਰ 'ਚ ਐਤਵਾਰ ਦੇਰ ਰਾਤ ਨੂੰ ਵਾਪਰਿਆ। ਥਾਣਾ ਇੰਚਾਰਜ ਪ੍ਰਭੂ ਸਿੰਘ ਨੇ ਦੱਸਿਆ ਕਿ ਇਕ ਜੀਪ ਸੜਕ ਦੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ, ਜਿਸ ਨਾਲ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੋ ਜ਼ਖ਼ਮੀਆਂ ਨੂੰ ਉਦੇਪੁਰ ਦੇ ਗੋਗੁੰਦਾ ਸ਼ਹਿਰ ਦੇ ਇਕ ਹਸਪਤਾਲ 'ਚ ਲਿਜਾਇਆ ਗਿਆ ਪਰ ਹਸਪਤਾਲ ਲਿਜਾਉਂਦੇ ਸਮੇਂ ਉਨ੍ਹਾਂ ਨੇ ਰਸਤੇ 'ਚ ਹੀ ਦਮ ਤੋੜ ਦਿੱਤਾ। 

ਮ੍ਰਿਤਕਾਂ ਦੀ ਪਛਾਣ ਭੀਮਾ, ਨਾਥੂ ਗਰਾਸੀਆ, ਪੂਨਾਰਾਮ ਗਰਾਸੀਆ, ਮਨੋਹਰ ਗਰਾਸੀ ਅਤੇ ਮੁਕੇਸ਼ ਦੇ ਰੂਪ 'ਚ ਹੋਈ ਹੈ। ਇਹ ਸਾਰੇ 22 ਤੋਂ 25 ਸਾਲ ਦੀ ਉਮਰ ਦੇ ਹਨ।


author

Rakesh

Content Editor

Related News