ਮੰਦਭਾਗੀ ਖ਼ਬਰ ; ਰਾਜਸਥਾਨ ਦੇ ਰਾਜਪਾਲ ਦੇ ਭਰਾ ਦਾ ਹੋਇਆ ਦੇਹਾਂਤ
Wednesday, Nov 12, 2025 - 03:30 PM (IST)
ਨੈਸ਼ਨਲ ਡੈਸਕ- ਰਾਜਸਥਾਨ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਰਾਜਪਾਲ ਹਰੀਭਾਊ ਕਿਸ਼ਨਰਾਓ ਬਾਗੜੇ ਦੇ ਵੱਡੇ ਭਰਾ ਅੰਬਦਾਸ ਕਿਸ਼ਨਰਾਓ ਬਾਗੜੇ ਦਾ ਮੰਗਲਵਾਰ ਰਾਤ ਮਹਾਰਾਸ਼ਟਰ ਵਿਖੇ ਦੇਹਾਂਤ ਹੋ ਗਿਆ।
ਅਧਿਕਾਰਤ ਜਾਣਕਾਰੀ ਮੁਤਾਬਕ ਬਾਗੜੇ ਬੁੱਧਵਾਰ ਸਵੇਰੇ ਜੈਪੁਰ ਤੋਂ ਰਵਾਨਾ ਹੋਏ ਅਤੇ ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀ ਨਗਰ ਪਹੁੰਚੇ, ਜਿੱਥੇ ਉਹ ਆਪਣੇ ਭਰਾ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਏ।
