ਰਾਜਸਥਾਨ ਦੀ ਲੜਕੀ ਨੇ ਇਕ ਦਿਨ ਲਈ ਸੰਭਾਲੀ ਬ੍ਰਿਟਿਸ਼ ਹਾਈ ਕਮਿਸ਼ਨ ਦੀ ਕਮਾਨ

Monday, Oct 11, 2021 - 12:19 AM (IST)

ਰਾਜਸਥਾਨ ਦੀ ਲੜਕੀ ਨੇ ਇਕ ਦਿਨ ਲਈ ਸੰਭਾਲੀ ਬ੍ਰਿਟਿਸ਼ ਹਾਈ ਕਮਿਸ਼ਨ ਦੀ ਕਮਾਨ

ਜੈਪੁਰ-ਰਾਜਸਥਾਨ ਦੇ ਚਿਤੌੜਗੜ੍ਹ ਦੀ ਰਹਿਣ ਵਾਲੀ 20 ਸਾਲਾ ਅਦਿੱਤੀ ਮਾਹੇਸ਼ਵਰੀ ਇਕ ਦਿਨ ਲਈ ਭਾਰਤ 'ਚ ਬ੍ਰਿਟਿਸ਼ ਹਾਈ ਕਮਿਸ਼ਨ ਦੀ ਬੌਸ ਬਣੀ। ਉਨ੍ਹਾਂ ਨੂੰ ਇਹ ਸਨਮਾਨ ਅਗਲੀ ਪੀੜ੍ਹੀ ਦੀਆਂ ਮਹਿਲਾਵਾਂ ਨੂੰ ਨੇਤਾ ਅਤੇ ਮਾਰਗ ਦਰਸ਼ਕ ਦੇ ਤੌਰ 'ਤੇ ਸਸ਼ਕਤ ਕਰਨ ਦੇ ਉਦੇਸ਼ ਨਾਲ ਆਯੋਜਿਤ ਮੁਕਾਬਲਾ ਜਿੱਤਣ 'ਤੇ ਦਿੱਤਾ ਗਿਆ। ਬ੍ਰਿਟਿਸ਼ ਹਾਈ ਕਮਿਸ਼ਨ ਨੇ ਦੱਸਿਆ ਕਿ ਅਦਿੱਤੀ ਇਕ ਦਿਨ ਦੇ ਹਾਈ ਕਮਿਸ਼ਨਰ ਮੁਕਾਬਲੇ ਦੇ ਭਾਰਤੀ ਸੰਸਕਰਣ ਦੀ ਪੰਜਵੀਂ ਜੇਤੂ ਹੈ। 

ਇਹ ਵੀ ਪੜ੍ਹੋ : ਅਮਰੀਕਾ :  ਓਰੇਗਨ 'ਚ ਵੱਡੀ ਗਿਣਤੀ 'ਚ ਭੰਗ ਦੇ ਪੌਦੇ ਜ਼ਬਤ

ਇਹ ਮੁਕਾਬਲਾ ਸਾਲ 2017 ਤੋਂ ਹਰ ਸਾਲ 11 ਅਕਤੂਬਰ ਨੂੰ ਅੰਤਰਰਾਸ਼ਟਰੀ ਬਾਲਿਕਾ ਦਿਵਸ ਮਨਾਉਣ ਲਈ ਆਯੋਜਿਤ ਕੀਤਾ ਜਾ ਰਿਹਾ ਹੈ। ਅਦਿੱਤੀ ਇਸ ਸਮੇਂ ਦਿੱਲੀ ਯੂਨੀਵਰਸਿਟੀ ਨਾਲ ਸੰਬੰਧਤ ਮਿਰਾਂਡਾ ਹਾਊਸ 'ਚ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਹੀ ਹੈ ਅਤੇ ਇਕ ਦਿਨ ਦੀ ਹਾਈ ਕਮਿਸ਼ਨਰ ਦੇ ਤੌਰ 'ਤੇ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਬ੍ਰਿਟਿਸ਼ ਹਾਈ ਕਮਿਸ਼ਨ ਦਾ ਕੰਮ ਦੇਖਿਆ।

ਇਹ ਵੀ ਪੜ੍ਹੋ : ਮਿਨੀਸੋਟਾ ਦੇ ਬਾਰ 'ਚ ਹੋਈ ਗੋਲੀਬਾਰੀ, 1 ਦੀ ਮੌਤ ਤੇ 14 ਜ਼ਖਮੀ

ਦੂਤਘਰ ਵੱਲੋਂ ਜਾਰੀ ਰਿਲੀਜ਼ 'ਚ ਕਿਹਾ ਗਿਆ ਕਿ ਭਾਰਤ 'ਚ ਚੋਟੀ ਦੇ ਬ੍ਰਿਟਿਸ਼ ਡਿਪਲੋਮੈਟ ਦੇ ਤੌਰ 'ਤੇ ਅਦਿਤੀ ਨੇ ਵੱਖ-ਵੱਖ ਤਰ੍ਹਾਂ ਦੀਆਂ ਕੂਟਨੀਤਕ ਗਤੀਵਿਧੀਆਂ ਦਾ ਅਨੁਭਵ ਕੀਤਾ। ਉਨ੍ਹਾਂ ਨੇ ਵਿਕਾਸ ਲਈ ਉਰਜਾ ਵਿਸ਼ਾ 'ਤੇ ਭਾਰਤ-ਬ੍ਰਿਟਿਸ਼ ਗੱਲਬਾਤ ਨੂੰ ਦੇਖਿਆ। ਦੂਤਘਰ ਨੇ ਦੱਸਿਆ ਕਿ ਅਦਿੱਤੀ ਨੇ ਇੱਛਾਵਾਦੀ ਮਹਿਲਾ ਨੇਤਾ ਲਈ ਲੀਡਰਸ਼ਿਪ ਪ੍ਰੋਗਰਾਮ ਦੇ ਲਾਭਪਾਰਤੀਆਂ ਨਾਲ ਮੁਲਾਕਾਤ ਕੀਤੀ, ਜਿਸ ਦਾ ਵਿੱਤਪੋਸ਼ਣ ਚੇਨਵਿੰਗ ਐਲੁਮਨਾਈ ਪ੍ਰੋਗਰਾਮ ਫੰਡ ਤੋਂ ਹੁੰਦਾ ਹੈ। ਇਸ ਤੋਂ ਇਲਾਵਾ ਉਹ ਕਾਊਂਸਿਲ ਆਨ ਐਨਰਜੀ, ਐਨਵਾਇਰਮੈਂਟ ਐਂਡ ਵਾਟਰ (ਸੀ.ਈ.ਈ.ਡਬਲਉ.) ਦੇ ਜਲਵਾਯੂ ਅਤੇ ਨਾਟ ਫਾਰ ਪ੍ਰੋਫਿਟ ਗਲੋਬਲ ਥੂਥ ਦੇ ਨੇਤਾਵਾਂ ਨਾਲ ਜੁੜੀ।

ਇਹ ਵੀ ਪੜ੍ਹੋ : ਸਕਾਟਲੈਂਡ : 12 ਤੋਂ 15 ਸਾਲ ਦੀ ਉਮਰ ਦੇ ਇਕ-ਤਿਹਾਈ ਤੋਂ ਵੱਧ ਬੱਚਿਆਂ ਨੂੰ ਲੱਗੀ ਕੋਰੋਨਾ ਵੈਕਸੀਨ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News