ਰਾਜਸਥਾਨ ''ਚ ਔਰਤ ਨਾਲ ਗੈਂਗਰੇਪ ਦੇ ਸਬੰਧ ''ਚ ਚਾਰ ਲੋਕ ਗ੍ਰਿਫਤਾਰ

Wednesday, Jul 18, 2018 - 04:03 AM (IST)

ਅਲਵਰ— ਰਾਜਸਥਾਨ 'ਚ ਅਲਵਰ ਜ਼ਿਲੇ ਦੇ ਨੀਮਰਾਣਾ 'ਚ ਇਕ ਮਹਿਲਾ ਮਜ਼ਦੂਰ ਦੇ ਨਾਲ ਸਮੂਹਿਕ ਬਲਾਤਕਾਰ ਕਰਨ ਦੇ ਮਾਮਲੇ 'ਚ ਪੁਲਸ ਨੇ ਚਾਰ ਲੋਕਾਂ ਨੂੰ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਹੈ। ਬਹਿਰੋੜ ਪੁਲਸ ਦੇ ਸੀਨੀਅਰ ਅਧਿਕਾਰੀ ਜਨੇਸ਼ ਸਿੰਘ ਤੰਵਰ ਨੇ ਦੱਸਿਆ ਕਿ 22 ਸਾਲਾਂ ਔਰਤ ਨੂੰ ਉਸ ਦੀ ਕੰਪਨੀ 'ਚ ਕੰਮ ਕਰਨ ਵਾਲਾ ਨੌਜਵਾਨ ਪ੍ਰਵੀਨ ਕੁਮਾਰ ਨੌਕਰੀ ਦਾ ਝਾਂਸਾ ਦੇ ਕੇ ਆਪਣੇ ਦੋਸਤ ਦੀਪਕ ਦੇ ਨਾਲ ਹਰਿਆਣਾ ਦੇ ਗਣਿਆਰ ਪਿੰਡ 'ਚ ਲੈ ਗਿਆ ਤੇ ਪਿੰਡ ਦੇ ਬਾਹਰ ਸੁਨਸਾਨ ਥਾਂ 'ਤੇ ਦੀਪਕ ਦੇ ਮਕਾਨ 'ਚ ਔਰਤ ਦੇ ਨਾਲ ਬਲਾਤਕਾਰ ਕੀਤਾ।
ਉਨ੍ਹਾਂ ਦੱਸਿਆ ਕਿ ਦੋਵਾਂ ਨੇ ਆਪਣੇ ਦੋਸਤਾਂ ਨੂੰ ਵੀ ਉਥੇ ਬੁਲਾ ਲਿਆ ਤੇ 6-7 ਲੋਕਾਂ ਨੇ ਔਰਤ ਦੇ ਨਾਲ ਬਲਾਤਕਾਰ ਕੀਤਾ। ਔਰਤ ਨਾਲ ਰਾਤ ਭਰ ਬਲਾਤਕਾਰ ਕਰਨ ਤੋਂ ਬਾਅਦ ਦੋਸ਼ੀ ਸੋਮਵਾਰ ਸਵੇਰੇ ਉਸ ਨੂੰ ਨੀਮਰਾਣਾ ਛੱਡ ਕੇ ਫਰਾਰ ਹੋ ਗਏ। ਇਸ ਤੋਂ ਬਾਅਦ ਪੀੜਤਾ ਆਪਣੇ ਘਰ ਪਹੁੰਚੀ ਤੇ ਪਰਿਵਾਰ ਨੂੰ ਘਟਨਾ ਦੇ ਬਾਰੇ 'ਚ ਦੱਸਿਆ। ਇਸ ਤੋਂ ਬਾਅਦ ਨੀਮਰਾਣਾ ਥਾਣੇ 'ਚ ਮਾਮਲਾ ਦਰਜ ਕਰਵਾਇਆ ਗਿਆ। ਇਸ ਮਾਮਲੇ 'ਚ ਪੁਲਸ ਨੇ ਪ੍ਰਵੀਣ ਕੁਮਾਰ (21), ਦੀਪਕ ਕੁਮਾਰ (19), ਤਨਸੁਖ (20) ਤੇ ਵਿਨੋਦ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਹੋਰ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।


Related News